PathankotNews: ਪੰਜਾਬ ਅਤੇ ਹਿਮਾਚਲ ਨੂੰ ਜੋੜਣ ਵਾਲੇ ਅਹਿਮ ਚੱਕੀ ਪੁਲ ਨਾਕੇ ‘ਤੇ ਅੱਜ ਸਵੇਰੇ ਇਕ ਗੰਭੀਰ ਹਾਦਸਾ ਵਾਪਰਿਆ। ਡਿਊਟੀ ‘ਤੇ ਤਾਇਨਾਤ ਹਵਾਲਦਾਰ ਬਲਵੀਰ ਪਾਲ ਸਿੰਘ ਨੂੰ ਸੰਦੇਹਜਨਕ ਹਾਲਾਤਾਂ ‘ਚ ਆਪਣੀ ਹੀ ਸਰਵਿਸ ਰਾਈਫਲ ਤੋਂ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਮਗਰੋਂ ਉਨ੍ਹਾਂ ਨੂੰ ਤੁਰੰਤ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮਾਮਲੇ ਦੀ ਪੁਸ਼ਟੀ ਕਰਦੇ ਹੋਏ ਅਧਿਕਾਰੀ ਨੇ ਦਿੱਤੀ ਜਾਣਕਾਰੀ
ਮੌਕੇ ‘ਤੇ ਪਹੁੰਚੇ ਥਾਣਾ ਇੰਚਾਰਜ ਨੇ ਦੱਸਿਆ ਕਿ ਬਲਵੀਰ ਪਾਲ ਸਿੰਘ ਅੱਜ ਸਵੇਰੇ ਹੀ ਨਾਕੇ ‘ਤੇ ਡਿਊਟੀ ‘ਤੇ ਪਹੁੰਚੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਰਾਈਫਲ ਤੋਂ ਗੋਲੀ ਲੱਗਣ ਦੀ ਜਾਣਕਾਰੀ ਮਿਲੀ।ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਦੁਰਘਟਨਾ ਹੈ ਜਾਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਹੋਰ ਕਾਰਨ, ਪੁਲਿਸ ਵੱਲੋਂ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਵਾਲਦਾਰ ਦੀ ਹਾਲਤ ਨਾਜੁਕ ਪਰ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਸਲਾਮਤੀ ਲਈ ਡਾਕਟਰਾਂ ਦੀ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ।