Banner
Banner

ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ, ਗਊ ਦੇ ਦੇਸੀ ਘਿਉ ਦੇ ਨਾਂ ‘ਤੇ ਵੇਚਿਆ ਜਾ ਰਿਹਾ ਜ਼ਹਿਰ, ਗੋਦਾਮ ਸੀਲ

Action on Fake Desi Ghee Company: ਅੱਜ ਕਲ੍ਹ ਲੋਕਾਂ ਦੀ ਸਿਹਤ ਨਾਲ ਮਜ਼ਾਕ ਕਰਨਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਕੁੱਝ ਲੋਕ ਆਪਣੇ ਥੋੜ੍ਹੇ ਜਿਹੇ ਮੁਨਾਫੇ ਕਰਕੇ ਲੋਕਾਂ ਨੂੰ ਨਕਲੀ ਚੀਜ਼ਾਂ ਵੇਚਦੇ ਹਨ। ਆਮ ਲੋਕ ਸਿਹਤ ਬਣਾਉਣ ਲਈ ਦੇਸੀ ਘਿਉ ਖਾਂਦੇ ਹਨ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਜ਼ਾਰ ‘ਚ ਕਈ ਤਰ੍ਹਾਂ ਦੇ […]
Amritpal Singh
By : Updated On: 05 Aug 2025 17:37:PM
ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ, ਗਊ ਦੇ ਦੇਸੀ ਘਿਉ ਦੇ ਨਾਂ ‘ਤੇ ਵੇਚਿਆ ਜਾ ਰਿਹਾ ਜ਼ਹਿਰ, ਗੋਦਾਮ ਸੀਲ

Action on Fake Desi Ghee Company: ਅੱਜ ਕਲ੍ਹ ਲੋਕਾਂ ਦੀ ਸਿਹਤ ਨਾਲ ਮਜ਼ਾਕ ਕਰਨਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਕੁੱਝ ਲੋਕ ਆਪਣੇ ਥੋੜ੍ਹੇ ਜਿਹੇ ਮੁਨਾਫੇ ਕਰਕੇ ਲੋਕਾਂ ਨੂੰ ਨਕਲੀ ਚੀਜ਼ਾਂ ਵੇਚਦੇ ਹਨ। ਆਮ ਲੋਕ ਸਿਹਤ ਬਣਾਉਣ ਲਈ ਦੇਸੀ ਘਿਉ ਖਾਂਦੇ ਹਨ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਜ਼ਾਰ ‘ਚ ਕਈ ਤਰ੍ਹਾਂ ਦੇ ਨਵੀਂ-ਨਵੀਂ ਕੰਪਨੀਆਂ ਦੇ ਨਾਂਅ ‘ਤੇ ਬ੍ਰਾਂਡੈਡ ਦੇਸੀ ਘਿਉ ਵਿਕਦੇ ਹਨ। ਇੱਕਾ ਦੁੱਕਾ ਕੰਪਨੀਆਂ ਨੂੰ ਛੱਡ ਕੇ ਬਾਕੀ ਘਿਉ ਦੇ ਨਾਂਅ ‘ਤੇ ਜ਼ਹਿਰ ਵੇਚ ਰਹਿਆਂ ਹਨ।

ਇਸ ਤਰ੍ਹਾਂ ਦਾ ਇੱਕ ਮਾਮਲਾ ਅੱਜ ਹੁਸ਼ਿਆਰਪੁਰ ਦੇ ਗਊਸਾਲਾ ਬਾਜ਼ਾਰ ਵਿੱਚ (ਐਵਿਕ) ਗਊ ਦਾ ਦੇਸੀ ਘਿਉ ਜਿੰਦਲ ਟ੍ਰੈਡਰ ਵੱਲੋਂ ਵੇਚਿਆ ਜਾ ਰਿਹਾ ਸੀ, ਜੋ ਘਿਉ ਦੇ ਨਾਂ ‘ਤੇ ਜ਼ਹਿਰ ਸੀ। ਜਿਸ ‘ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਈ ਦਿਨਾਂ ਤੋਂ ਇਸ ਗੋਦਾਮ ‘ਤੇ ਸਿਹਤ ਮਹਿਕਮੇ ਨੇ ਨਜ਼ਰ ਰੱਖੀ ਗਈ, ਜਦੋਂ ਹੀ ਇਨ੍ਹਾਂ ਨੇ ਗਡਾਉਨ ਖੋਲ੍ਹਿਆ ਤਾਂ ਫੂਡ ਸੇਫ਼ਟੀ ਟੀਮ ਨੇ ਇਸ ‘ਤੇ ਕਾਰਵਾਈ ਕਰਦਿਆਂ ਸੈਂਪਲ ਲੈ ਕੇ ਇਸ ਨੂੰ ਸੀਲ ਕਰ ਦਿੱਤਾ ਹੈ।

ਮਹਿਕਮੇ ਵਲੋਂ ਸੈਂਪਲ ਲੈ ਕੇ ਗੋਦਾਮ ਨੂੰ ਸੀਲ

ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਨੇ ਦੇ ਨਾਲ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ, ਰਾਮ ਲਭਾਇਆ ਵੀ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਤਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪਤਾ ਲੱਗਿਆ ਸੀ ਕਿ ਜਿੰਦਲ ਟਰੇਡਰ ਵੱਲੋਂ ਐਵਿਕ ਨਾਂ ਦਾ ਗਊ ਦਾ ਦੇਸੀ ਘਿਉ ਵੇਚਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆਂ ਕਿ ਪਹਿਲਾਂ ਵੀ ਇਸ ਦੇਸੀ ਘਿਉ ਦਾ ਸੈਂਪਲ ਫ਼ੇਲ੍ਹ ਆਇਆ ਹੈ ਤੇ ਜਿਸ ਵੀ ਉਸ ਦੁਕਾਨ ‘ਤੇ ਇਸ ਕੰਪਨੀ ਵੱਲੋਂ ਘਿਉ ਸਪਲਾਈ ਕੀਤੀ ਗਿਆ ਸੀ ਉਨ੍ਹਾਂ ਨੂੰ ਦੱਸਿਆ ਕਿ ਇਹ ਘਿਉ ਖਾਣਯੋਗ ਨਹੀਂ ਹੈ।

ਇਸ ਕਰਕੇ ਇਨ੍ਹਾਂ ਦੇ ਸੈਂਪਲ ਲੈ ਕੇ ਗੋਦਾਮ ਨੂੰ ਸੀਲ ਕੀਤਾ ਗਿਆ ਹੈ ਤੇ ਸੈਂਪਲ ਲੈ ਕੇ ਲੈਬੋਟਰੀ ਨੂੰ ਭੇਜੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਦੁਕਾਨਦਾਰਾਂ ਨੇ ਲੋਕਾਂ ਨੂੰ ਕਹੀ ਦਿੰਦੇ ਹਨ ਕਿ ਜੋਤਾਂ ਵਾਸਤੇ ਘਿਉ ਹੈ ਤੇ ਪਰਸ਼ਾਦ ਬਣਾਉਣ ਵਾਸਤੇ ਘਿਉ ਹੋਰ ਹੁੰਦਾ ਹੈ। ਇਸ ਕਰਕੇ ਇਨ੍ਹਾਂ ਦੇ ਚੱਕਰਾਂ ਵਿੱਚ ਨਾ ਆਉ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਪੰਜਾਬ ਸਰਕਾਰ ਵੱਲੋਂ ਵੇਰਕਾ, ਅਮੁੱਲ ਆਦਿ ਘਿਉ ਵਰਤਿਆ ਜਾਵੇ।

Read Latest News and Breaking News at Daily Post TV, Browse for more News

Ad
Ad