Flood in Punjab; ਮੌਸਮ ਵਿਭਾਗ, ਚੰਡੀਗੜ੍ਹ ਨੇ 5 ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।ਦੂਜੇ ਪਾਸੇ, 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਹਰੀਕੇ ਹੈੱਡਵਰਕਸ ਤੋਂ ਛੱਡੇ ਗਏ ਪਾਣੀ ਕਾਰਨ ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
ਬਿਆਸ ਦਰਿਆ ‘ਤੇ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਡਿੱਗਣ ਕਾਰਨ ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ 90 ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਕੁਝ ਨੂੰ ਪਠਾਨਕੋਟ-ਅੰਮ੍ਰਿਤਸਰ-ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੈ।
ਪਠਾਨਕੋਟ ਦੇ ਕਾਜਲਾ ਪਿੰਡ ਤੋਂ ਧਰੁਵ ਹੈਲੀਕਾਪਟਰ ਰਾਹੀਂ 6 ਲੋਕਾਂ ਨੂੰ ਬਚਾਇਆ ਗਿਆ। ਰਾਵੀ ਦਰਿਆ ਵਿੱਚ ਹੜ੍ਹ ਕਾਰਨ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਕੱਢਣ ਲਈ ਐਨਡੀਆਰਐਫ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿੱਚ ਫੌਜ ਨੂੰ ਬੁਲਾਉਣਾ ਪਿਆ।
ਇਸੇ ਤਰ੍ਹਾਂ ਸਤਲੁਜ ਦਰਿਆ ਵਿੱਚ ਹਰੀਕੇ ਹੈਡ ਤੋਂ ਫਿਰੋਜ਼ਪੁਰ ਹੁਸੈਨੀ ਵਾਲਾ ਹੈਡ ਨੂੰ ਛੱਡਿਆ ਗਿਆ 2 ਲਖ 40 ਹਜਾਰ ਕਿਊਸਿਕ ਪਾਨੀ , ਹਰੀਕੇ ਹੈਡ ਦੇ ਖੋਲੇ ਸਾਰੇ ਫਲੱਡ ਗੇਟ , ਹੁਸੈਨੀਵਾਲਾ ਤੋਂ ਅੱਗੇ ਛੱਡਿਆ ਜਾ ਰਿਹਾ ਹੈ ਦੋ ਲੱਖ 20 ਹਜਾਰ ਕਿਊਸੀ ਪਾਣੀ ਪਾਕਿਸਤਾਨ ਅਤੇ ਫਾਜ਼ਿਲਕਾ ਨੂੰ, ਹੁਸੈਨੀ ਵਾਲਾ ਹੈਡ ਦੇ ਨਹਿਰੀ ਵਿਭਾਗ ਨੇ 24 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।
ਸਤਲੁਜ ਵਿੱਚ ਲਗਾਤਾਰ ਜਲਸਤਾਰ ਵੱਧਦਾ ਜਾ ਰਿਹਾ ਹੈ ਹਰੀਕੇ ਹੈਂਡ ਤੋਂ ਡਾਊਨ ਸਟਰੀਮ ਹੁਸੈਨੀ ਵਾਲਾ ਹੈਡ ਨੂੰ ਲਗਾਤਾਰ ਫਲੱਡ ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਇੱਕ ਵਾਰ ਫਿਰ ਰਿਕੇ ਹੈਡ ਤੋਂ ਫਿਰੋਜ਼ਪੁਰ ਹੁਸੈਨੀਵਾਲਾ ਹੈਡ ਨੂੰ 2 ਲੱਖ 40 ਹਜਾਰ ਕਿਊਸਿਕ ਪਾਨੀ ਰਿਲੀਜ ਕੀਤਾ ਗਿਆ ਹੈ ਜਿਸ ਨਾਲ ਦੋਨਾਂ ਹੈਡ ਦੇ ਵਿਚਾਲੇ ਪੈਂਦੇ ਕਈ ਪਿੰਡਾਂ ਵਿੱਚ ਹੜ ਆ ਗਏ ਨੇ ਅਤੇ ਪੂਰੀ ਤਰਾਂ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਅਤੇ ਕੁਝ ਪਿੰਡਾਂ ਦੇ ਚੁਫੇਰੇ ਪਾਣੀ ਪਹੁੰਚ ਗਿਆ ਹੈ।