ਮੰਦਬੁੱਧੀ ਨੌਜਵਾਨ ਨਾਲ ਕੁੱਤੇ ਤੋਂ ਕਰਵਾਇਆ ਕੁਕਰਮ, ਪੰਜਾਬ SC ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

Punjab News: ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੂਰੇ ਇਲਾਕੇ ‘ਚ ਰੋਸ ਫੈਲਾ ਦਿੱਤਾ ਹੈ। ਇਲਜ਼ਾਮ ਹੈ ਕਿ ਮਨੋਰੰਜਨ ਲਈ ਕੁੱਝ ਲੋਕਾਂ ਨੇ 23 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਦਲਿਤ ਨੌਜਵਾਨ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਤੇ ਫਿਰ ਇੱਕ ਘਿਨਾਉਣਾ ਕੰਮ ਕੀਤਾ ਗਿਆ। ਇਹ ਘਟਨਾ ਫਿਲੌਰ ਤਹਿਸੀਲ ਅਧੀਨ ਪੈਂਦੇ ਕਸਬੇ ਗੁਰਾਇਆ ‘ਚ […]
Amritpal Singh
By : Updated On: 16 Feb 2026 14:53:PM
ਮੰਦਬੁੱਧੀ ਨੌਜਵਾਨ ਨਾਲ ਕੁੱਤੇ ਤੋਂ ਕਰਵਾਇਆ ਕੁਕਰਮ, ਪੰਜਾਬ SC ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ
jasbir

Punjab News: ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੂਰੇ ਇਲਾਕੇ ‘ਚ ਰੋਸ ਫੈਲਾ ਦਿੱਤਾ ਹੈ। ਇਲਜ਼ਾਮ ਹੈ ਕਿ ਮਨੋਰੰਜਨ ਲਈ ਕੁੱਝ ਲੋਕਾਂ ਨੇ 23 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਦਲਿਤ ਨੌਜਵਾਨ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਤੇ ਫਿਰ ਇੱਕ ਘਿਨਾਉਣਾ ਕੰਮ ਕੀਤਾ ਗਿਆ। ਇਹ ਘਟਨਾ ਫਿਲੌਰ ਤਹਿਸੀਲ ਅਧੀਨ ਪੈਂਦੇ ਕਸਬੇ ਗੁਰਾਇਆ ‘ਚ ਵਾਪਰੀ ਦੱਸੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ, ਨੌਜਵਾਨ ਨੂੰ ਪਹਿਲਾਂ ਸ਼ਰਾਬ ਪਿਲਾਈ ਗਈ ਤੇ 200 ਰੁਪਏ ਦਿੱਤੇ ਗਏ। ਫਿਰ ਉਸ ਨੂੰ ਇੱਕ ਕੁੱਤੇ ਨਾਲ ਅਸ਼ਲੀਲ ਇਤਰਾਜ਼ਯੋਗ ਹਰਕਤਾਂ ਕਰਨ ਲਈ ਮਜਬੂਰ ਕੀਤਾ ਗਿਆ। ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਗਈ ਤੇ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ। ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ’ਚ ਰੋਸ ਫੈਲ ਗਿਆ। ਸਥਾਨਕ ਸਮਾਜ ਸੇਵਕ ਵਿਵੇਕ ਸ਼ਰਮਾ ਤੇ ਮੰਗੂ ਸਵਾਮੀ ਨੇ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਲਈ ਸ਼ਰਮਨਾਕ ਘਟਨਾ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸੂਤਰਾਂ ਅਨੁਸਾਰ, ਇਸ ਮਾਮਲੇ ‘ਚ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇੱਕ ਕੁੱਤੇ ਦਾ ਮਾਲਕ ਦੱਸਿਆ ਜਾ ਰਿਹਾ ਹੈ ਤੇ ਦੂਜਾ ਗੁਰਾਇਆ ਖੇਤਰ ਦਾ ਇੱਕ ਨਵਾਂ ਚੁਣਿਆ ਗਿਆ ਆਗੂ ਹੈ। ਹਾਲਾਂਕਿ, ਇਹ ਰਿਪੋਰਟ ਲਿਖੇ ਜਾਣ ਤੱਕ, ਕੋਈ ਪੁਸ਼ਟੀ ਨਹੀਂ ਹੋਈ ਹੈ। ਡੀਐਸਪੀ ਭਰਤ ਮਸੀਹ ਨੇ ਕਿਹਾ ਕਿ ਵੀਡੀਓ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਸ਼ਿਕਾਇਤ ਮਿਲਦੇ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।

ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਉਹ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਨੂੰ ਕਿਸ ਨੇ ਫਿਲਮਾਇਆ ਅਤੇ ਕਿਸ ਨੇ ਵਾਇਰਲ ਕੀਤਾ। ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨਾ ਫੈਲਾਉਣ ਤੇ ਜਾਂਚ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਐਸਸੀ ਕਮੀਸ਼ਨ ਨੇ ਲਿਆ ਨੋਟਿਸ
ਦੂਜੇ ਪਾਸੇ, ਇਸ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਜਸਵੀਰ ਸਿੰਘ ਗੜ੍ਹੀ ਨੇ ਸੌ-ਮੋਟੋ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਪੰਜਾਬ ‘ਚ ਇੱਕ ਵਿਲੱਖਣ, ਹੈਰਾਨੀਜਨਕ ਤੇ ਦੁਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਖ਼ਬਰ ਹਰ ਮੀਡੀਆ ਨੇ ਕਵਰ ਕੀਤੀ ਕਿ ਮਾਨਸਿਕ ਤੌਰ ‘ਤੇ ਕਮਜ਼ੋਰ ਨੌਜਵਾਨ ਦਾ ਕੁੱਤੇ ਤੋਂ ਕਰਵਾਇਆ ਦੁਸ਼ਕਰਮ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮੀਡੀਆ ਅਧਾਰਿਆਂ ਨੇ ਵੱਖ-ਵੱਖ ਸਿਰਲੇਖ ਨਾਲ ਇਸ ਨੂੰ ਕਵਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਪੀੜਤ ਹੈ ਉਹ ਅਨੁਸੂਚਿਤ ਜਾਤੀ ਦਾ ਹੈ, ਜਦਕਿ ਜਿਨ੍ਹਾਂ ਨੇ ਕਰਵਾਇਆ ਉਹ ਨਾਨ-ਸ਼ਡਿਊਲ ਕਾਸਟ ਦੇ ਲੋਕ ਹਨ।

ਇਸ ਘਟਨਾ ‘ਤੇ ਸੌ-ਮੋਟੋ ਨੋਟਿਸ ਲਿਆ ਗਿਆ ਹੈ। ਘਟਨਾ ਵਾਲੇ ਇਲਾਕੇ ਦੇ ਸਬੰਧਤ ਡੀਐਸਪੀ ਭਰਤ ਮਸੀਹ ਨੇ ਬਹੁਤ ਨਿਕੰਮਾ ਬਿਆਨ ਦਿੱਤਾ ਕਿ ਸਾਡੇ ਕੋਲੋਂ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਪਹੁੰਚੀ। ਇਸ ਨਾਲਾਇਕੀ ਲਈ ਤੇ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਦੇ ਲਈ ਪੁਲਿਸ ਦੀ ਡੀਐਸਪੀ ਭਰਤ ਮਸੀਹ ਨੂੰ 19 ਫਰਵਰੀ ਨੂੰ ਕਾਰਵਾਈ ਰਿਪੋਰਟ ਸਮੇਤ 10 ਵਜੇ ਪੇਸ਼ ਹੋਣ ਦਾ ਨੋਟਿਸ ਹੈ।

Read Latest News and Breaking News at Daily Post TV, Browse for more News

Ad
Ad