ਅੱਜ ਪੰਜਾਬ ਵਿਧਾਨ ਸਭਾ ਦਾ ‘Mock Student Session’, ਚੁਣੇ ਗਏ ਵਿਦਿਆਰਥੀ ਬਣਗੇ ਸੀਐਮ, ਮੰਤਰੀ
Punjab Vidhan Sabha: 26 ਨਵੰਬਰ ਦੀ ਤਰੀਕ ਨੂੰ ਸੰਵਿਧਾਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਤਰੀਕੇ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸਥਾਈ ਪੰਜਾਬ ਵਿਧਾਨ ਸਭਾ ‘ਚ ਮੌਕ ਸਟੂਡੈਂਟ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ।
Mock Student Session: ਪੰਜਾਬ ਦੇ ਇਤਿਹਾਸ ‘ਚ ਅੱਜ ਇੱਕ ਨਵਾਂ ਅਤੇ ਅਨੋਖਾ ਅਧਿਆਇ ਜੁੜਨ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ‘ਚ ਅੱਜ ਪਹਿਲੀ ਵਾਰ ਇੱਕ ਵਿਸ਼ੇਸ਼ ਮੌਕ ਸਟੂਡੈਂਟ ਸੈਸ਼ਨ ਹੋਵੇਗਾ। ਇਸ ‘ਚ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਦੀ ਭੂਮਿਕਾ ਨਿਭਾਉਣਗੇ। ਇਹ ਸੈਸ਼ਨ ਨੌਜਵਾਨਾਂ ਨੂੰ ਲੋਕਤੰਤਰ ਦੀ ਕਾਰਜ ਪ੍ਰਣਾਲੀ ਸਮਝਣ ਤੇ ਰਾਜਨੀਤੀ ਚ ਸਕਾਰਾਤਮਕ ਭਾਗੀਦਾਰੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾਵੇਗਾ। ਖਾਸ ਗੱਲ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਵਿਧਾਨ ਸਭਾ ਸੈਸ਼ਨ ਵਾਂਗ ਹੋਵੇਗਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 26 ਨਵੰਬਰ ਦੀ ਤਰੀਕ, ਜਿਸ ਨੂੰ ਸੰਵਿਧਾਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਤਰੀਕੇ ਨੂੰ ਚੰਡੀਗੜ੍ਹ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸਥਾਈ ਪੰਜਾਬ ਵਿਧਾਨ ਸਭਾ ‘ਚ ਮੌਕ ਸਟੂਡੈਂਟ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕ ਸਟੂਡੈਂਟ ਸੈਸ਼ਨ ਦੌਰਾਨ, ਵਿਦਿਆਰਥੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 350ਵੇਂ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਨਗੇ।
ਵਿਧਾਨ ਸਭਾ ਸਪੀਕਰ ਸੰਧਵਾਂ ਦੀ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰ ਦੀ ਕਾਰਜਪ੍ਰਣਾਲੀ ਸਮਝਾਉਣਾ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੀ ਸਕਾਰਾਤਮਕ ਭਾਗੀਦਾਰੀ ਨੂੰ ਪ੍ਰੇਰਿਤ ਕਰਨਾ ਹੈ।
ਹਰਕਮਲਦੀਪ ਸਿੰਘ ਸੰਭਾਲਣਗੇ ‘CM’ ਦੀ ਕੁਰਸੀ
ਇਸ ਇਤਿਹਾਸਕ ਸੈਸ਼ਨ ਦਾ ਸਭ ਤੋਂ ਵੱਡਾ ਆਕਰਸ਼ਣ ਇਹ ਹੋਵੇਗਾ ਕਿ ਇੱਕ ਵਿਦਿਆਰਥੀ ਹਰਕਮਲਦੀਪ ਸਿੰਘ ਮੁੱਖ ਮੰਤਰੀ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੇ ਨਾਲ ਹੀ ਹੋਰ ਹੋਣਹਾਰ ਵਿਦਿਆਰਥੀ ਕੈਬਨਿਟ ਮੰਤਰੀ ਅਤੇ ਵਿਧਾਇਕ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਅਹਿਮੀਅਤ ਸਮਝਾਉਣ ਲਈ ਕੁਝ ਵਿਦਿਆਰਥੀਆਂ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਵਿਰੋਧੀ ਵਿਧਾਇਕ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।
ਅਸਲੀ ਸੈਸ਼ਨ ਵਾਂਗ ਹੋਵੇਗੀ ਬਹਿਸ ਅਤੇ ਸਵਾਲ-ਜਵਾਬ
ਇਹ ਸੈਸ਼ਨ ਪੂਰੀ ਤਰ੍ਹਾਂ ਅਸਲੀ ਵਿਧਾਨ ਸਭਾ ਦੀ ਤਰਜ਼ ‘ਤੇ ਚੱਲੇਗਾ। ਸਦਨ ਵਿੱਚ ਵਿਦਿਆਰਥੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ-ਜਵਾਬ ਕਰਨਗੇ ਅਤੇ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਚਰਚਾ ਕਰਨਗੇ। ਜਦੋਂ ਵਿਦਿਆਰਥੀ ਖੁਦ ਇਸ ਪ੍ਰਕਿਰਿਆ ਦਾ ਹਿੱਸਾ ਬਣਨਗੇ, ਤਾਂ ਉਨ੍ਹਾਂ ਨੂੰ ਸਮਝ ਆਵੇਗਾ ਕਿ ਰਾਜ ਦੀਆਂ ਨੀਤੀਆਂ ਕਿਵੇਂ ਬਣਦੀਆਂ ਹਨ, ਉਨ੍ਹਾਂ ‘ਤੇ ਬਹਿਸ ਕਿਵੇਂ ਹੁੰਦੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਿਵੇਂ ਕੀਤਾ ਜਾਂਦਾ ਹੈ।
ਸਪੀਕਰ ਸੰਧਵਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਲੋਕਤੰਤਰੀ ਕਾਰਵਾਈ ਦੀ ਅਸਲੀ ਝਲਕ ਦਿਖਾਉਣ ਲਈ ਭਵਿੱਖ ਵਿੱਚ ਅਜਿਹੇ ਹੋਰ ਵੀ ਸੈਸ਼ਨ ਆਯੋਜਿਤ ਕੀਤੇ ਜਾਣਗੇ।