Punjab Weather: ਸੂਬੇ ‘ਚ ਬੁੱਧਵਾਰ ਤੋਂ ਬਾਅਦ, ਪੱਛਮੀ ਗੜਬੜੀ ਦੇ ਕਾਰਨ, ਇੱਕ ਵਾਰ ਫਿਰ 23-24 ਜਨਵਰੀ ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Punjab Weather Update: ਅੱਜ ਵੀ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਤੋਂ ਬਾਅਦ ਇਸ ਦਾ ਅਸਰ ਪੰਜਾਬ ‘ਚ ਵੀ ਦਿਖਾਈ ਦੇਣ ਲੱਗਾ ਹੈ। ਸੋਮਵਾਰ ਨੂੰ ਮੱਧਮ ਬੱਦਲ ਛਾਏ ਰਹੇ, ਅੱਜ ਵੀ ਅਜਿਹਾ ਹੀ ਮੌਸਮ ਹੋਣ ਦੀ ਸੰਭਾਵਨਾ ਹੈ।
ਮੌਸਮ ਕੇਂਦਰ ਮੁਤਾਬਕ ਅੱਜ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ। ਮੌਸਮ ਵਿਗਿਆਨ ਕੇਂਦਰ ਨੇ ਬੁੱਧਵਾਰ ਨੂੰ ਅਲਰਟ ਜਾਰੀ ਕੀਤਾ ਹੈ। ਇੱਕ ਪੱਛਮੀ ਗੜਬੜ ਈਰਾਨ ‘ਚ ਐਕਟਿਵ ਹੈ ਤੇ ਦੋ ਚੱਕਰਵਾਤੀ ਚੱਕਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਜਿਸ ਕਾਰਨ ਬੁੱਧਵਾਰ ਨੂੰ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਥਾਵਾਂ ‘ਤੇ ਤੂਫ਼ਾਨ ਦੀ ਵੀ ਸੰਭਾਵਨਾ ਹੈ।
ਸੂਬੇ ‘ਚ ਬੁੱਧਵਾਰ ਤੋਂ ਬਾਅਦ, ਪੱਛਮੀ ਗੜਬੜੀ ਦੇ ਕਾਰਨ, ਇੱਕ ਵਾਰ ਫਿਰ 23-24 ਜਨਵਰੀ ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੂਰੇ ਰਾਜ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਕਰੀਬ ਰਹਿ ਸਕਦੀ ਹੈ।
17 ਫੀਸਦੀ ਘੱਟ ਮੀਂਹ ਦਰਜ
18 ਜਨਵਰੀ ਤੋਂ ਬਾਅਦ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਗਿਆ ਹੈ। ਇਸ ਤੋਂ ਪਹਿਲਾਂ ਤਿੰਨ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਏ। ਚਾਰ ਵੈਸਟਰਨ ਡਿਸਟਰਬੈਂਸ ਤੋਂ ਬਾਅਦ ਵੀ ਸੂਬੇ ਵਿੱਚ 17 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਇਹ ਸਥਿਤੀ ਆਮ ਵਾਂਗ ਹੈ।
ਅੰਕੜਿਆਂ ਮੁਤਾਬਕ ਜਨਵਰੀ ਦੇ ਪਹਿਲੇ 20 ਦਿਨਾਂ ‘ਚ 10.1 ਮਿਲੀਮੀਟਰ ਬਾਰਿਸ਼ ਹੋਈ ਹੈ ਪਰ ਹੁਣ ਤੱਕ ਸੂਬੇ ‘ਚ ਸਿਰਫ 8.1 ਮਿਲੀਮੀਟਰ ਬਾਰਿਸ਼ ਹੀ ਹੋਈ ਹੈ। ਜੇਕਰ 22 ਜਨਵਰੀ ਨੂੰ ਸੂਬੇ ‘ਚ ਚੰਗੀ ਬਾਰਿਸ਼ ਹੁੰਦੀ ਹੈ ਤਾਂ 17 ਫੀਸਦੀ ਬਾਰਿਸ਼ ਦੀ ਕਮੀ ਦੂਰ ਹੋਣ ਦਾ ਅਨੁਮਾਨ ਹੈ।