ਹੜ੍ਹ ਪੀੜਤਾਂ ਲਈ ਫਰੀਸ਼ਤਾ ਬਣੇ ਸਿੰਗਰ ਗਿੱਪੀ ਗਰੇਵਾਲ, ਗੁਰਦਾਸਪੁਰ ਪਹੁੰਚੇ ਕੀਤੀ ਮਦਦ

Punjab Floods Relief Work: ਫਿਲਮੀ ਐਕਟਰ ਗਿੱਪੀ ਗਰੇਵਾਲ ਨੇ ਕਿਹਾ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ। Gippy Grewal Reached Gurdaspur to help Flood Victums: ਪੰਜਾਬ ਇਸ ਸਮੇਂਂ ਹੜ੍ਹਾਂ ਕਰਕੇ ਤਰਾਹੀ ਤਰਾਹੀ ਕਰ ਉੱਠਿਆ ਹੈ। ਹੜ੍ਹਾਂ ਕਰਕੇ ਸੂਬੇ ਦਾ ਕਾਫੀ ਨੁਕਸਾਨ ਹੋਇਆ ਹੈ। ਸਰਕਾਰ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ […]
Amritpal Singh
By : Updated On: 14 Sep 2025 17:16:PM
ਹੜ੍ਹ ਪੀੜਤਾਂ ਲਈ ਫਰੀਸ਼ਤਾ ਬਣੇ ਸਿੰਗਰ ਗਿੱਪੀ ਗਰੇਵਾਲ, ਗੁਰਦਾਸਪੁਰ ਪਹੁੰਚੇ ਕੀਤੀ ਮਦਦ

Punjab Floods Relief Work: ਫਿਲਮੀ ਐਕਟਰ ਗਿੱਪੀ ਗਰੇਵਾਲ ਨੇ ਕਿਹਾ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ।

Gippy Grewal Reached Gurdaspur to help Flood Victums: ਪੰਜਾਬ ਇਸ ਸਮੇਂਂ ਹੜ੍ਹਾਂ ਕਰਕੇ ਤਰਾਹੀ ਤਰਾਹੀ ਕਰ ਉੱਠਿਆ ਹੈ। ਹੜ੍ਹਾਂ ਕਰਕੇ ਸੂਬੇ ਦਾ ਕਾਫੀ ਨੁਕਸਾਨ ਹੋਇਆ ਹੈ। ਸਰਕਾਰ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਪੰਜਾਬੀ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ। ਫਿਲਮੀ ਐਕਟਰ ਗਿੱਪੀ ਗਰੇਵਾਲ ਨੇ ਕਿਹਾ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਅਤੇ ਪੰਜਾਬ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ।

ਗਿੱਪੀ ਗਰੇਵਾਲ ਨੇ ਅੱਗੇ ਕਿਹਾ ਕਿ ਸੰਜੇ ਦੱਤ ਨਾਲ ਵੀ ਉਨ੍ਹਾਂ ਦੀ ਗੱਲ ਹੋਈ ਸੀ। ਉਹ ਵੀ ਪੰਜਾਬ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਪੰਜਾਬ ਦੇ ਨਾਲ ਹਨ। ਇਸਦੇ ਨਾਲ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਦੇ ਹਾਂ ਤਾਂ ਇੰਝ ਜਾਪਦਾ ਹੈ ਕਿ ਆਪਣੇ ਪਰਿਵਾਰ ਹਨ ਅਤੇ ਹੁਣ ਪਰਿਵਾਰਾਂ ਨੂੰ ਉਨ੍ਹਾਂ ਮੁੜ ਲੀਹ ‘ਤੇ ਲਿਆਉਣ ਲਈ ਹੋਰਨਾਂ ਤਰ੍ਹਾਂ ਦੀ ਬਹੁਤ ਕੁਝ ਮਦਦ ਕਰਨ ਦੀ ਲੋੜ ਹੈ।

Read Latest News and Breaking News at Daily Post TV, Browse for more News

Ad
Ad