ਪੰਜਾਬੀ ਗਾਇਕ ਜਵੰਦਾ ਦੇ ਅੰਗ ਫੇਲ੍ਹ ਹੋਣ ਦਾ ਖ਼ਤਰਾ: 8 ਦਿਨ ਵੀ ਵੈਂਟੀਲੇਟਰ ‘ਤੇ, ਨਹੀਂ ਕੋਈ ਖ਼ਾਸ ਸੁਧਾਰ

Rajvir Jawanda Health Update; ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਗਾਤਾਰ ਅੱਠਵੇਂ ਦਿਨ ਵੈਂਟੀਲੇਟਰ ‘ਤੇ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਵਿੱਚ, ਡਾਕਟਰਾਂ ਨੇ ਕਿਹਾ ਕਿ ਜਵੰਦਾ ਦਾ ਦਿਲ ਦੀ ਧੜਕਦਾ ਰਹੇ ਇਸ ਲਈ ਉਨ੍ਹਾਂ ਨੂੰ ਲਗਾਤਾਰ ਲਾਈਫ ਸਪੋਰਟ ‘ਤੇ ਰੱਖਿਆ ਜਾ ਰਿਹਾ ਹੈ। ਰਾਜਵੀਰ ਦੇ ਸਿਰ ਅਤੇ ਰੀੜ੍ਹ […]
Jaspreet Singh
By : Updated On: 04 Oct 2025 12:26:PM
ਪੰਜਾਬੀ ਗਾਇਕ ਜਵੰਦਾ ਦੇ ਅੰਗ ਫੇਲ੍ਹ ਹੋਣ ਦਾ ਖ਼ਤਰਾ: 8 ਦਿਨ ਵੀ ਵੈਂਟੀਲੇਟਰ ‘ਤੇ, ਨਹੀਂ ਕੋਈ ਖ਼ਾਸ ਸੁਧਾਰ

Rajvir Jawanda Health Update; ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਗਾਤਾਰ ਅੱਠਵੇਂ ਦਿਨ ਵੈਂਟੀਲੇਟਰ ‘ਤੇ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਵਿੱਚ, ਡਾਕਟਰਾਂ ਨੇ ਕਿਹਾ ਕਿ ਜਵੰਦਾ ਦਾ ਦਿਲ ਦੀ ਧੜਕਦਾ ਰਹੇ ਇਸ ਲਈ ਉਨ੍ਹਾਂ ਨੂੰ ਲਗਾਤਾਰ ਲਾਈਫ ਸਪੋਰਟ ‘ਤੇ ਰੱਖਿਆ ਜਾ ਰਿਹਾ ਹੈ।

ਰਾਜਵੀਰ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਅੰਗਾਂ ਦੇ ਆਮ ਕੰਮਕਾਜ ਵਿੱਚ ਰੁਕਾਵਟ ਆ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਉਹ ਸੁਧਾਰ ਨਹੀਂ ਹੋ ਰਿਹਾ ਹੈ ਜਿਵੇਂ ਉਹ ਚਾਹੁੰਦੇ ਹਨ।

ਸਾਬਕਾ ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ ਨੇ ਇੱਕ ਭਾਵੁਕ ਅਪੀਲ ਕਰਦੇ ਹੋਏ ਕਿਹਾ, “ਸਾਨੂੰ ਵਾਹਿਗੁਰੂ, ਪਰਮਾਤਮਾ ਅਤੇ ਅੱਲ੍ਹਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਵੇਂ ਉਹ ਸਾਡੇ ਕੁਝ ਸਾਹ ਘੱਟ ਕਰ ਦੇਣ, ਪਰ ਉਹ ਸਾਹ ਰਾਜਵੀਰ ਜਵੰਦਾ ਨੂੰ ਦੇ ਦੇਣ। ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਉਨ੍ਹਾਂ ਦੀ ਉਮਰ ਵਧਾ ਸਕਦੀਆਂ ਹਨ ਅਤੇ ਉਹ ਦੁਬਾਰਾ ਸਾਡੇ ਕੋਲ ਵਾਪਸ ਆ ਸਕਦਾ ਹੈ।”

ਹਸਪਤਾਲ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤਾ ਬਿਆਨ

3 ਅਕਤੂਬਰ: ਜਵੰਦਾ ਨੂੰ ਉਸਦੇ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਲਈ ਲਾਈਫ ਸਪੋਰਟ (ਵੈਂਟੀਲੇਟਰ) ‘ਤੇ ਰੱਖਿਆ ਗਿਆ ਹੈ। ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਗਾਇਕ ਦੇ ਸਰੀਰ ਦੇ ਹੋਰ ਅੰਗ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ।

Read Latest News and Breaking News at Daily Post TV, Browse for more News

Ad
Ad