Punjabi Singer: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਫਿਲਮੀ ਇੰਡਸਟਰੀ ਦੇ ਨਾਲ-ਨਾਲ ਸਿਆਸੀ ਹਸਤੀਆਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਗੁਰ ਸਿੱਧੂ ਦੇ ਪਿਤਾ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਪਾਸੇ ਮਾਤਮ ਪੱਸਰਿਆ ਪਿਆ ਹੈ। ਦਰਅਸਲ, ਬੀਤੀ ਰਾਤ ਪੰਜਾਬੀ ਲੋਕ ਗਾਇਕ ਗੁਰ ਸਿੱਧੂ ਦੇ ਪਿਤਾ ਅਤੇ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਸਰਪੰਚ ਸਰਦਾਰ ਸੁਖਬੀਰ ਸਿੰਘ ਸਿੱਧੂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਸਦੀ ਜਾਣਕਾਰੀ ਆਪ ਐਮ ਐਲ ਏ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ ਮੰਡੀ ਵੱਲੋਂ ਦਿੱਤੀ ਗਈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਬੀਤੀ ਰਾਤ ਪੰਜਾਬੀ ਲੋਕ ਗਾਇਕ ਗੁਰ ਸਿੱਧੂ ਦੇ ਪਿਤਾ ਅਤੇ ਮੇਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਸਰਪੰਚ ਸਰਦਾਰ ਸੁਖਬੀਰ ਸਿੰਘ ਸਿੱਧੂ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਵਾਹਿਗੁਰੂ ਜੀ ਸਰਦਾਰ ਸੁਖਬੀਰ ਸਿੰਘ ਸਿੱਧੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਦੱਸ ਦੇਈਏ ਕਿ ਇਸ ਉੱਪਰ ਪ੍ਰਸ਼ੰਸਕਾਂ ਸਣੇ ਫਿਲਮੀ ਹਸਤੀਆਂ ਵੀ ਦੁੱਖ ਪ੍ਰਗਟਾਵਾ ਕਰ ਰਹੀਆਂ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੁਖਬੀਰ ਸਿੰਘ ਸਿੱਧੂ ਸਰਪੰਚ ਸਾਡੇ ਪਿੰਡ ਦਾ ਇਕ ਹੀਰਾ ਬੰਦਾ ਸੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਵਾਹਿਗੁਰੂ ਜੀ ਬਹੁਤ ਮਾੜਾ ਹੋਇਆਂ ਜੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ।
ਦੱਸਣਯੋਗ ਹੈ ਕਿ ਗੁਰ ਸਿੱਧੂ ਉਨ੍ਹਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਸੰਗੀਤ ਜਗਤ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ। ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਸਰਾਹਿਆ ਜਾਂਦਾ ਹੈ।