ਪੰਜਾਬੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ 24 ਅਤੇ 25 ਨੂੰ, PSEB ਨੇ ਜਾਰੀ ਕੀਤੀ ਡੇਟਸ਼ੀਟ

PSEB Declared Datasheet: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਜਮਾਤ ਦੀ ਵਾਧੂ ਪੰਜਾਬੀ ਦੀ ਪ੍ਰੀਖਿਆ 24 ਅਤੇ 25 ਅਪ੍ਰੈਲ ਨੂੰ ਕਰਵਾਈ ਜਾਵੇਗੀ, ਜਦਕਿ ਪ੍ਰੀਖਿਆ ਲਈ ਅਰਜ਼ੀਆਂ 17 ਅਪ੍ਰੈਲ ਤੱਕ ਭਰੀਆਂ ਜਾਣਗੀਆਂ।ਪੀ.ਐੱਸ.ਈ.ਬੀ. ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਰੋਲ ਨੰਬਰ ਉਨ੍ਹਾਂ ਦੇ ਘਰ ਦੇ ਪਤੇ ‘ਤੇ ਨਹੀਂ ਭੇਜੇ ਜਾਣਗੇ, […]
Jaspreet Singh
By : Updated On: 01 Apr 2025 19:43:PM
ਪੰਜਾਬੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ 24 ਅਤੇ 25 ਨੂੰ, PSEB ਨੇ ਜਾਰੀ ਕੀਤੀ ਡੇਟਸ਼ੀਟ
PSEB Declared Datasheet

ਦਾਖਲਾ ਫਾਰਮ ਇਸ ਤਰ੍ਹਾਂ ਭਰੇ ਜਾਣੇ ਹਨ

PSEB ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ, ਬਿਨੈਕਾਰਾਂ ਨੂੰ ਅਸਲ 10ਵੀਂ ਜਮਾਤ ਦਾ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਇਸ ਦੀਆਂ ਤਸਦੀਕਸ਼ੁਦਾ ਦੋ ਕਾਪੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ। ਇਹ ਫਾਰਮ ਬੋਰਡ ਹੈੱਡਕੁਆਰਟਰ ‘ਤੇ ਜਮ੍ਹਾ ਕਰਨਾ ਹੋਵੇਗਾ। ਜੇਕਰ ਕਿਸੇ ਵੀ ਪੜਾਅ ‘ਤੇ ਫਾਰਮ ਜਮ੍ਹਾ ਨਹੀਂ ਕਰਵਾਏ ਗਏ ਤਾਂ ਸਬੰਧਤ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਣਗੇ। ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੰਜਾਬ ਵਿੱਚ ਸਰਕਾਰੀ ਨੌਕਰੀਆਂ ਲਈ ਪ੍ਰੀਖਿਆ ਲਾਜ਼ਮੀ ਹੈ

ਜ਼ਿਕਰਯੋਗ ਹੈ ਕਿ ਪੰਜਾਬ ਦਾ ਸਰਕਾਰੀ ਭਾਸ਼ਾ ਐਕਟ ਲਾਗੂ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀ ਲੈਣ ਲਈ 10ਵੀਂ ਜਮਾਤ ਤੱਕ ਪੰਜਾਬ ਪੜ੍ਹਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਬੋਰਡ ਵੱਲੋਂ ਹਰ ਸਾਲ ਚਾਰ ਵਾਰ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ।

Read Latest News and Breaking News at Daily Post TV, Browse for more News

Ad
Ad