Abu Dhabi ‘ਚ ਪੰਜਾਬੀ ਨੌਜਵਾਨ ਦੀ ਕਰੰਟ ਨਾਲ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

Abu Dhabi Incident: ਪੰਜਾਬ ਦੇ Zira ਨੇੜਲੇ ਪਿੰਡ ਰਟੋਲ ਬੇਟ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਨੌਜਵਾਨ ਰਾਜਕਰਨ ਸਿੰਘ ਸੰਧੂ ਦੀ Abu Dhabi ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਰਾਜਕਰਨ ਰੋਜ਼ਗਾਰ ਦੀ ਖਾਤਰ United Arab Emirates ਗਿਆ ਸੀ। ਉਸ ਨੂੰ ਵਿਦੇਸ਼ ਭੇਜਣ […]
Khushi
By : Updated On: 29 Mar 2026 13:56:PM
Abu Dhabi ‘ਚ ਪੰਜਾਬੀ ਨੌਜਵਾਨ ਦੀ ਕਰੰਟ ਨਾਲ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

Abu Dhabi Incident: ਪੰਜਾਬ ਦੇ Zira ਨੇੜਲੇ ਪਿੰਡ ਰਟੋਲ ਬੇਟ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਨੌਜਵਾਨ ਰਾਜਕਰਨ ਸਿੰਘ ਸੰਧੂ ਦੀ Abu Dhabi ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਰਾਜਕਰਨ ਰੋਜ਼ਗਾਰ ਦੀ ਖਾਤਰ United Arab Emirates ਗਿਆ ਸੀ। ਉਸ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਨੇ 7 ਲੱਖ ਰੁਪਏ ਤੋਂ ਵੱਧ ਖਰਚ ਕੀਤਾ ਸੀ। ਉੱਥੇ ਉਸਨੇ ਡਰਾਈਵਿੰਗ ਲਾਇਸੈਂਸ ਬਣਾਇਆ ਅਤੇ ਟਰਾਲੇ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਸਨੂੰ ਸਿਰਫ਼ ਦੋ-ਢਾਈ ਮਹੀਨੇ ਪਹਿਲਾਂ ਹੀ ਨੌਕਰੀ ਮਿਲੀ ਸੀ।

ਪਰਿਵਾਰ ਅਨੁਸਾਰ, ਤਿੰਨ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਛੇ ਮਹੀਨੇ ਦਾ ਬੱਚਾ ਵੀ ਹੈ। ਨੌਜਵਾਨ ਦੀ ਅਚਾਨਕ ਮੌਤ ਨਾਲ ਘਰ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰ ਗਹਿਰੇ ਦੁੱਖ ਵਿੱਚ ਡੁੱਬਿਆ ਹੋਇਆ ਹੈ।

ਜਿਨ੍ਹਾਂ ਨੂੰ ਉਹ ਪਿੱਛੇ ਰੋਂਦਾ ਬਿਲਕਦਾ ਛੱਡ ਗਿਆ ਇਸ ਮੌਕੇ ਉਨਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਜਿਵੇਂ ਡਾਕਟਰ ਐਸਪੀ ਸਿੰਘ ਉਬਰਾਏ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਉਹਨਾਂ ਦੇ ਘਰ ਭੇਜਿਆ ਜਾਵੇ ਤਾਂ ਜੋ ਆਪਣੇ ਪਰਿਵਾਰ ਵਿੱਚ ਉਹ ਅੰਤਿਮ ਰਸਮਾਂ ਕਰ ਸਕਣ ਤੇ ਉਸ ਦਾ ਚਿਹਰਾ ਆਖਰੀ ਸਮੇਂ ਵੇਖ ਸਕਣ

 ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਿੰਡ ਵਾਸੀਆਂ ਨੇ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਉਹ ਟੈਕਸ ਲੈਂਦੀਆਂ ਹਨ ਤੇ ਇਸਦੇ ਲਈ ਕੋਈ ਖਾਸ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਉਸ ਦੇ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ ਤੇ ਉਸ ਦੇ ਪਰਿਵਾਰ ਵਿੱਚ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪਹੁੰਚਾਇਆ ਜਾ ਸਕੇ

Read Latest News and Breaking News at Daily Post TV, Browse for more News

Ad
Ad