Chandigarh News: ਰਾਜਕੁਮਾਰ ਸਿੰਘ ਏਜੀਐਮ ਯੂਟੀ ਕੇਡਰ ਦੇ 2004 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਜੂਨ 2022 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਆਈਜੀ ਵਜੋਂ ਚਾਰਜ ਸੰਭਾਲਿਆ ਸੀ।
Pushpendra Kumar Chandigarh New IG: ਕੇਂਦਰ ਸਰਕਾਰ ਨੇ ਚੰਡੀਗੜ੍ਹ ਪੁਲਿਸ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ ਅਤੇ ਆਈਜੀ ਰਾਜਕੁਮਾਰ ਸਿੰਘ ਦਾ ਦਿੱਲੀ ਤਬਾਦਲਾ ਕਰ ਦਿੱਤਾ ਹੈ। 2006 ਬੈਚ ਦੇ ਏਜੀਐਮ ਯੂਟੀ ਕੇਡਰ ਦੇ ਆਈਪੀਐਸ ਅਧਿਕਾਰੀ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਆਈਜੀ ਨਿਯੁਕਤ ਕੀਤਾ ਗਿਆ ਹੈ। ਉਹ ਜਲਦੀ ਹੀ ਚਾਰਜ ਸੰਭਾਲ ਸਕਦੇ ਹਨ।
ਇਸ ਦੇ ਨਾਲ ਹੀ 2014 ਬੈਚ ਦੇ ਆਈਪੀਐਸ ਅਧਿਕਾਰੀ ਕੇਐਮ ਪ੍ਰਿਯੰਕਾ ਦਾ ਵੀ ਦਿੱਲੀ ਤੋਂ ਚੰਡੀਗੜ੍ਹ ਤਬਾਦਲਾ ਕਰ ਦਿੱਤਾ ਗਿਆ ਹੈ। ਰਾਜਕੁਮਾਰ ਸਿੰਘ ਏਜੀਐਮ ਯੂਟੀ ਕੇਡਰ ਦੇ 2004 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਜੂਨ 2022 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਆਈਜੀ ਵਜੋਂ ਚਾਰਜ ਸੰਭਾਲਿਆ ਸੀ। ਇਸ ਵੇਲੇ ਉਹ ਡੀਜੀਪੀ ਦਾ ਵਾਧੂ ਚਾਰਜ ਵੀ ਦੇਖ ਰਹੇ ਸੀ।
ਇਸ ਤੋਂ ਪਹਿਲਾਂ 2023 ਵਿੱਚ, ਤਤਕਾਲੀ ਡੀਜੀਪੀ ਸੁਰੇਂਦਰ ਸਿੰਘ ਯਾਦਵ ਦਾ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਤਬਾਦਲਾ ਕਰ ਦਿੱਤਾ ਸੀ। ਯਾਦਵ ਰਾਤ ਨੂੰ ਸਾਮਾਨ ਭੇਜ ਕੇ ਅਗਲੀ ਸਵੇਰ ਬੰਗਲਾ ਖਾਲੀ ਕਰ ਕੇ ਚੁੱਪ-ਚਾਪ ਦਿੱਲੀ ਚਲੇ ਗਏ। ਇਸ ਤੋਂ ਬਾਅਦ, ਸਰਕਾਰ ਨੇ ਡੀਜੀਪੀ ਦੇ ਅਹੁਦੇ ‘ਤੇ ਕੋਈ ਨਵਾਂ ਅਧਿਕਾਰੀ ਨਿਯੁਕਤ ਨਹੀਂ ਕੀਤਾ ਅਤੇ ਅਗਲੇ ਹੁਕਮਾਂ ਤੱਕ ਆਈਜੀ ਰਾਜਕੁਮਾਰ ਸਿੰਘ ਨੂੰ ਚਾਰਜ ਸੌਂਪ ਦਿੱਤਾ।