ਚੰਡੀਗੜ੍ਹ | 2 ਸਤੰਬਰ 2025: ਪੰਜਾਬ ਅਤੇ ਇਲਾਕੇ ਦੇ ਪਹਾੜੀ ਰਾਜਾਂ ‘ਚ ਲਗਾਤਾਰ ਪੈ ਰਹੀ ਮੀਂਹ ਨੇ ਸੂਬੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਘੱਗਰ, ਸਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਅੱਜ ਤੋਂ ਲੈ ਕੇ 3 ਸਤੰਬਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।
ਕਈ ਸ਼ਹਿਰ ਪਾਣੀ ‘ਚ ਡੁੱਬੇ, ਆਵਾਜਾਈ ਪ੍ਰਭਾਵਿਤ
- ਰੁਕ-ਰੁਕ ਕੇ ਪੈ ਰਹੀ ਮੀਂਹ ਕਾਰਨ ਚੰਡੀਗੜ੍ਹ, ਮੁਹਾਲੀ, ਜਲੰਧਰ, ਰੋਪੜ, ਬਲਾਚੌਰ ਅਤੇ ਹੋਰ ਸ਼ਹਿਰਾਂ ਵਿੱਚ ਪਾਣੀ ਭਰਾਅ ਦੀ ਸਥਿਤੀ ਬਣੀ ਹੋਈ ਹੈ।
- ਮੁੱਖ ਸੜਕਾਂ, ਬਾਜ਼ਾਰ ਤੇ ਰਿਹਾਇਸ਼ੀ ਇਲਾਕੇ ਪਾਣੀ ਵਿਚ ਫਸੇ ਹੋਏ ਹਨ।
- ਵਾਹਨ ਚਲਾਉਣ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।
ਘੱਗਰ ਤੇ ਸਤਲੁਜ ਨੇੜਲੇ ਪਿੰਡਾਂ ‘ਚ ਹੜ੍ਹ ਦਾ ਡਰ
- ਰੂਪਨਗਰ, ਮਾਨਸਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡਾਂ ਵਿਚ ਹੜ੍ਹ ਆਉਣ ਦੀ ਆਸ਼ੰਕਾ।
- ਲੋਕ ਆਪਣੇ ਘਰਾਂ ਦੇ ਕੀਮਤੀ ਸਾਮਾਨ ਨੂੰ ਉਚੀਆਂ ਥਾਵਾਂ ਤੇ ਰੱਖ ਰਹੇ ਹਨ।
- NDRF, SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ‘ਚ ਚੌਕਸੀ ਵਧਾ ਦਿੱਤੀ ਹੈ।
24 ਘੰਟਿਆਂ ਵਿਚ ਇਨ੍ਹਾਂ ਸ਼ਹਿਰਾਂ ‘ਚ ਹੋਈ ਭਾਰੀ ਮੀਂਹ:
ਸ਼ਹਿਰ | ਮੀਂਹ (ਮਿਲੀਮੀਟਰ) |
---|---|
ਬਲਾਚੌਰ | 123.5 mm |
ਨਵਾਂ ਸ਼ਹਿਰ | 112.7 mm |
ਰੋਪੜ | 91 mm |
ਮੁਹਾਲੀ | 84 mm |
ਮਾਨਸਾ | 42 mm |
ਹੁਸ਼ਿਆਰਪੁਰ | 26.5 mm |
ਬਠਿੰਡਾ | 13.5 mm |
ਫ਼ਿਰੋਜ਼ਪੁਰ | 12 mm |
ਫ਼ਰੀਦਕੋਟ | 10.2 mm |
ਪਠਾਨਕੋਟ | 3.6 mm |
ਚੰਡੀਗੜ੍ਹ | 99.9 mm |
ਮੌਸਮ ਵਿਭਾਗ ਦੀ ਚੇਤਾਵਨੀ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅਗਲੇ ਦਿਨ ਵੀ ਮੋਨਸੂਨ ਸਰਗਰਮ ਰਹਿਣ ਦੀ ਸੰਭਾਵਨਾ ਹੈ। ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਐਮਰਜੈਂਸੀ ਤਿਆਰੀਆਂ ਰੱਖਣ ਲਈ ਕਿਹਾ ਗਿਆ ਹੈ।
ਸੂਚਨਾ ਤੇ ਸਾਵਧਾਨੀ:
- ਲੋਕ ਬਿਨਾਂ ਲੋੜ ਘਰ ਤੋਂ ਨਾ ਨਿਕਲਣ।
- ਨੀਚੇ ਇਲਾਕਿਆਂ ‘ਚ ਰਹਿਣ ਵਾਲੇ ਲੋਕ ਆਪਣੇ ਸਾਮਾਨ ਸਮੇਤ ਸੁਰੱਖਿਅਤ ਥਾਵਾਂ ਵੱਲ ਜਾਵਣ।
- ਜ਼ਰੂਰੀ ਸੰਪਰਕ ਲਈ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕਰਣ ਦੀ ਸਲਾਹ।