Punjab Politics: ‘ਸਾਡਾ ਅਹੰਕਾਰ ਤਾਂ ਉਦੋਂ ਟੁੱਟ ਗਿਆ ਸੀ ਜਦੋਂ 14 ਸੀਟਾਂ ਰਹਿ ਗਈਆਂ ਪਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਸਾਡੀ ਪਰਫਾਰਮੈਂਸ ਚੰਗੀ ਰਹੀ।’
ਪੂਜਾ ਵਰਮਾ ਦੀ ਖਾਸ ਰਿਪੋਰਟ
Raja Warring Counter-Attack on Harpal Cheema: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਸੂਬੇ ‘ਚ ਅਫੀਮ ਦੀ ਖੇਤੀ ਸ਼ੁਰੂ ਕਰਨ ਦਾ ਬਿਆਨ ਦਿੰਦੇ ਰਹਿੰਦੇ ਹਨ। ਪਰ ਉਨ੍ਹਾਂ ਦੇ ਇਸ ਬਿਆਨ ਨੇ ਹੁਣ ਸੂਬੇ ‘ਚ ਸਿਆਸੀ ਘਮਾਸਾਣ ਛੇੜ ਦਿੱਤਾ ਹੈ। ਦਰਅਸਲ ਦੁਪਹਿਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਸਾਫ਼ ਕਿਹਾ ਕਿ ਸੂਬੇ ‘ਚ ਅਫੀਮ ਦੀ ਖੇਤੀ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਸੂਬੇ ‘ਚ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਨ।
ਚੀਮਾ ਦੇ ਇਸ ਬਿਆਨ ਤੋਂ ਬਾਅਦ ਰਾਜਾ ਵੜਿੰਗ ਨੇ ਡੇਲੀ ਪੋਸਟ ਟੀਵੀ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਨੂੰ ਕੜੇ ਹੱਥੀਂ ਲੈਂਦਿਆਂਂ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਪਣੇ ਕਈ ਵਿਧਾਇਕਾਂ ਦੀ ਵੀਡੀਓ ਵਾਇਰਲ ਹੋਈ ਹੈ ਜਿਸ ‘ਚ ਉਹ ਅਫੀਮ ਅਤੇ ਭੁੱਕੀ ਦੀ ਖੇਤੀ ਦੀ ਗੱਲ ਕਰਦੇ ਹਨ। ਰਾਜਾ ਵੜਿੰਗ ਨੇ ਨਾਲ ਹੀ ਕਿਹਾ ਕਿ ਜੇਕਰ ਸੂਬੇ ਚੋਂ ਨਸ਼ੇ ਨੂੰ ਖ਼ਤਮ ਕਰਨਾ ਹੈ ਤਾਂ ਉਸਦੇ ਲਈ ਘੱਟ ਪ੍ਰਭਾਵ ਵਾਲੇ ਖੇਤੀ ਕੀਤੀ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਨਸ਼ੇ ਦੇ ਵਿਰੁੱਧ ਹਾਂ ਪਰ ਸਿਰਫ ਐਫਆਈਆਰ ਦਰਜ ਕਰਨ ਦੇ ਨਾਲ ਨਸ਼ਾ ਨਹੀਂ ਘੱਟਦਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਵਣ ਦੇ ਅਹੰਕਾਰ ਟੁੱਟਣ ਵਾਲੇ ਬਿਆਨ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਬੜੇ ਵੱਡੇ ਸ਼ਬਦਾਂ ਦਾ ਇਸਤੇਮਾਲ ਮੁੱਖ ਮੰਤਰੀ ਕਰ ਰਹੇ ਜਦੋਂ ਕਿ ਉਹਨਾਂ ਨੂੰ ਆਪਣੀ ਪਰਫੋਰਮੈਂਸ ‘ਤੇ ਕੰਮ ਕਰਨਾ ਚਾਹੀਦਾ ਹੈ ਸਰਕਾਰ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਸਹੂਲਤ ਦੇਣ ਬਾਰੇ ਸੋਚਣਾ ਚਾਹੀਦਾ ਹੈ।
ਆਪ ਅਤੇ ਬੀਜੇਪੀ ਨਹੀਂ ਲੋਕਾਂ ਨੂੰ ਕਾਂਗਰਸ ‘ਤੇ ਭਰੋਸਾ
ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਤਾਂ ਕਦੇ ਨਹੀਂ ਕਿਹਾ ਕਿ ਸਾਡੇ ਵਿੱਚ ਅਹੰਕਾਰ ਹੈ। ਸਾਡਾ ਅਹੰਕਾਰ ਤਾਂ ਉਦੋਂ ਟੁੱਟ ਗਿਆ ਸੀ ਜਦੋਂ 14 ਸੀਟਾਂ ਰਹਿ ਗਈਆਂ ਪਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਸਾਡੀ ਪਰਫਾਰਮੈਂਸ ਚੰਗੀ ਰਹੀ, ਇਸ ਕਰਕੇ ਸਾਡਾ ਮੁੱਖ ਮਕਸਦ ਹੈ ਕਿ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਹੜੀ ਬੀਜੇਪੀ ਕਹੀ ਰਹੀ ਸੀ ਕਿ ਉਨ੍ਹਾਂ ਦਾ ਵੋਟ ਮਾਰਜਨ ਵਧਿਆ ਹੈ ਪਰ ਇਸ ਵਾਰ ਉਨ੍ਹਾਂ ਦਾ ਵੋਟ ਮਾਰਜਨ ਘਟੂਗਾ ਤੇ ਪੰਜਾਬ ਦੇ ਵਿੱਚ ਸਫੂੜਾ ਸਾਫ ਹੋਵੇਗਾ।
ਲੁਧਿਆਣਾ ਪਹੁੰਚਾਉਣਾ ਸੈਮੀਫਾਈਨਲ ਨਹੀਂ ਸਗੋਂ ਫਾਈਨਲ ਹੈ, ਕਿਉਂਕਿ ਆਮ ਆਦਮੀ ਪਾਰਟੀ ਬਿਲਕੁਲ ਹੀ ਲੋ ਮਾਰਜਨ ‘ਤੇ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਕੋਈ ਅੱਗੇ ਪਿੱਛੇ ਨਜ਼ਰ ਨਹੀਂ ਆ ਰਹੀ। ਲੋਕਾਂ ਨੂੰ ਕਾਂਗਰਸ ‘ਤੇ ਭਰੋਸਾ ਹੈ ਤੇ ਜਿੱਤ ਸਾਡੀ ਹੋਵੇਗੀ।
ਨਵਜੋਤ ਸਿੰਘ ਸਿੱਧੂ ਨੂੰ ਵਧਾਈ
ਨਵਜੋਤ ਸਿੰਘ ਸਿੱਧੂ ਦੇ ਮੁੜ ਕਪਿਲ ਸ਼ਰਮਾ ਸ਼ੋਅ ਵਿੱਚ ਜਾਣ ਦੇ ਸਵਾਲ ‘ਤੇ ਵੀ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਸਿੱਧੂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ (ਸਿੱਧੂ) ਦੀ ਆਪਣੀ ਮਰਜ਼ੀ, ਸਾਨੂੰ ਇਸ ਦੇ ਨਾਲ ਕੋਈ ਇਤਰਾਜ਼ ਨਹੀਂ ਹੈ। ਉੱਥੇ ਹੀ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਕਦੇ ਨਹੀਂ ਕਿਹਾ ਕਿ ਉਹ ਰਾਜਨੀਤੀ ਤੋਂ ਰਿਟਾਇਰ ਹੋ ਰਹੇ ਹਨ। ਉਹ ਪਹਿਲਾਂ ਵੀ ਰਾਜਨੀਤਿਕ ‘ਚ ਸੀ ਤੇ ਠੀਕ ਹੈ ਕਿ ਜੇਕਰ ਉਹ ਚੋਣ ਲੜਨਾ ਚਾਹੁੰਦੇ ਹਨ।