Punjab Floods, Sultanpur Lodhi: ਮੰਡ ਪਿੰਡ ਦੇ ਚਾਰ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ‘ਚ ਦੋ ਪਿੰਡਾਂ ਦੀਆਂ ਕਿਸ਼ਤੀਆਂ ਆ ਗਈਆਂ ਹਨ।
Seechewal given motor boats to 2 villages of Mand: ਹੜ੍ਹਾਂ ਦੋਰਾਨ ਮੰਡ ਇਲਾਕੇ ਵਿੱਚ ਲੋਕਾਂ ਨਾਲ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਚੋਂ ਮੰਡ ਇਲਾਕੇ ਦੇ ਦੋ ਪਿੰਡਾਂ ਸਾਂਗਰਾ ਤੇ ਆਹਲੀ ਕਲਾਂ ਨੂੰ ਕਿਸ਼ਤੀਆਂ (ਮੋਟਰ ਬੋਟ) ਦਿੱਤੀਆਂ। ਹੜ੍ਹਾਂ ਦੌਰਾਨ ਖੇਤਾਂ ‘ਚ ਪੰਜ ਤੋਂ ਸੱਤ ਫੁੱਟ ਪਾਣੀ ਹੋਣ ਕਾਰਨ ਜਦੋਂ ਲੋਕਾਂ ਕੋਲ ਆਉਣ ਦਾ ਸਧਾਨ ਸਿਰਫ ਕਿਸ਼ਤੀ ਹੀ ਰਹਿ ਗਿਆਂ ਸੀ ਤਾਂ ਸੰਤ ਸੀਚੇਵਾਲ ਚਾਰ ਪਿੰਡਾਂ ਨੂੰ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਮੰਡ ਪਿੰਡ ਦੇ ਚਾਰ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ‘ਚ ਦੋ ਪਿੰਡਾਂ ਦੀਆਂ ਕਿਸ਼ਤੀਆਂ ਆ ਗਈਆਂ ਹਨ।
ਪਹਿਲੇ ਪੜਾਅ ਦੌਰਾਨ ਦੋ ਪਿੰਡਾਂ ਨੂੰ ਕਿਸ਼ਤੀਆਂ
ਪਿਛਲੇ ਇੱਕ ਮਹੀਨੇ ਤੋਂ ਇਨ੍ਹਾਂ ਪਿੰਡਾਂ ‘ਚ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਵੱਡੇ ਪੱਧਰ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸੰਤ ਸੀਚੇਵਾਲ ਵੱਲੋਂ ਇਨ੍ਹਾਂ ਪਿੰਡਾਂ ਦੀ ਇਸ ਸਮੱਸਿਆ ਦਾ ਹੱਲ ਕਰਦਿਆਂ ਕਿਸ਼ਤੀਆਂ ਲਈ ਗਰਾਂਟਾਂ ਦਿੱਤੀਆਂ ਸਨ। ਜਿਸ ਤਹਿਤ ਅੱਜ ਪਹਿਲੇ ਪੜਾਅ ਦੌਰਾਨ ਇਹਨਾਂ ਦੋ ਪਿੰਡਾਂ ਨੂੰ ਕਿਸ਼ਤੀਆਂ ਦਿੱਤੀਆਂ ਗਈਆਂ।
ਇਸ ਮੌਕੇ ਪਿੰਡ ਸਾਂਗਰਾਂ ਦੇ ਸਰਪੰਚ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਹੀ ਇਸ ਇਲਾਕੇ ਵਿੱਚ ਮਾਈ ਬਾਪ ਵਾਲਾ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਹੀ ਆਪਣੀਆਂ ਕਿਸ਼ਤੀਆਂ ਰਾਹੀਂ ਇਹਨਾਂ ਇਲਾਕਿਆਂ ਦੇ ਪਿੰਡਾਂ ਵਿੱਚ ਘਰ ਘਰ ਪ੍ਰਸ਼ਾਦਾ ਪਾਣੀ ਤੇ ਹੋਰ ਜਰੂਰੀ ਵਸਤਾਂ ਨੂੰ ਪਹੁੰਚਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਸੰਤ ਸੀਚੇਵਾਲ ਨੂੰ ਪਿੰਡ ਲਈ ਕਿਸ਼ਤੀ ਦੀ ਮੰਗ ਰੱਖੀ ਗਈ ਸੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਇਲਾਕਾ ਕਈ ਹੜ੍ਹਾਂ ਦੀ ਮਾਰ ਝੱਲ ਚੁੱਕਿਆ ਹੈ।
2008 ਤੋਂ ਹੀ ਮੰਡ ਇਲਾਕੇ ਲਈ ਕੀਤੇ ਕਈ ਕੰਮ
ਇਸੇ ਤਰ੍ਹਾਂ ਪਿੰਡ ਅਹਾਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਸਾਲ 2008 ਤੋਂ ਹੀ ਮੰਡ ਇਲਾਕੇ ਲਈ ਕਈ ਪਰ ਪਰਉਪਕਾਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਆਪਣੀ ਤਨਖਾਹ ਵਿੱਚੋਂ ਐਕਸਵੇਟਰ ਮਸ਼ੀਨ ਲੈ ਕੇ ਹੜ੍ਹ ਪੀੜਤ ਇਲਾਕ਼ੇ ਦੇ ਪਿੰਡਾਂ ਨੂੰ ਦਿੱਤੀ ਗਈ ਸੀ ਜਿਸ ਦੀ ਮਦਦ ਨਾਲ ਸਾਲ 2023 ਦੌਰਾਨ ਸ਼ਾਹਕੋਟ ਦੇ ਪਿੰਡਾਂ ਵਿੱਚ ਧੁੱਸੀ ਬੰਨ ਨੂੰ ਮਜਬੂਤ ਤੇ ਉੱਚਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਹੁਣ ਵੀ ਇਹ ਮਸ਼ੀਨ ਮੰਡ ਇਲਾਕੇ ਵਿੱਚ ਟੁੱਟੇ ਬੰਨਾਂ ਨੂੰ ਜੋੜਣ ਤੇ ਐਡਵਾਂਸ ਬੰਨ੍ਹ ਨੂੰ ਮਜਬੂਤ ਕਰਨ ਲਈ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਇਸ ਇਲਾਕੇ ਦੀ ਰਗ ਰਗ ਤੋਂ ਜਾਣੂ ਹਨ, ਤੇ ਉਹਨਾਂ ਵੱਲੋਂ ਆਹਲੀ ਕਲਾਂ ਪਿੰਡ ਨੂੰ ਕਿਸ਼ਤੀ ਦੇ ਕੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਜਿਸ ਰਾਹੀਂ ਹੁਣ ਉਹ ਆਸਾਨੀ ਨਾਲ ਕਿਸ਼ਤੀ ਰਾਹੀਂ ਆ ਜਾ ਸਕਦੇ ਹਨ।
ਇਸ ਮੌਕੇ ਸੁਲਤਾਨਪੁਰ ਲੋਧੀ ਦੇ ਬੀਡੀਪੀਓ ਗੁਰਮੀਤ ਸਿੰਘ ਤੇ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਰਹੇ। ਤਿੰਨ ਹੋਰ ਪਿੰਡਾਂ ਨੂੰ ਆਉਂਦੇ ਕੁਝ ਦਿਨਾਂ ਵਿੱਚ ਮੋਟਰ ਬੋਟ ਮਿਲ ਜਾਣਗੀਆਂ। ਇਲਾਕੇ ਦੇ ਲੋਕਾਂ ਨੇ ਇਸ ਗੱਲ ਲਈ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ।