RCB Stampede Today: ਬੁੱਧਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮਚ ਗਈ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਤੇ 33 ਜ਼ਖ਼ਮੀ ਹੋਏ।
RCB’s first Reaction Bangalore Stampede: ਬੁੱਧਵਾਰ ਨੂੰ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮਚੀ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 33 ਜ਼ਖ਼ਮੀ ਹੋਏ। ਆਈਪੀਐਲ 2025 ਦੀ ਜੇਤੂ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਇਸ ਅਣਸੁਖਾਵੀਂ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਫਰੈਂਚਾਇਜ਼ੀ ਨੇ ਸਮਰਥਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।
ਮੰਗਲਵਾਰ ਨੂੰ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਆਈਪੀਐਲ 2025 ਦਾ ਖਿਤਾਬ ਜਿੱਤਿਆ। ਫਾਈਨਲ ਮੈਚ ਅਹਿਮਦਾਬਾਦ ਵਿੱਚ ਖੇਡਿਆ ਗਿਆ ਸੀ, ਜਦੋਂ ਕਿ ਜਦੋਂ ਟੀਮ ਬੁੱਧਵਾਰ ਨੂੰ ਬੰਗਲੌਰ ਪਹੁੰਚੀ ਤਾਂ ਖਿਡਾਰੀਆਂ ਲਈ ਜਿੱਤ ਪਰੇਡ ਦੀਆਂ ਤਿਆਰੀਆਂ ਕੀਤੀਆਂ ਗਈਆਂ। ਹਜ਼ਾਰਾਂ ਲੋਕ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੇ ਹੋਏ, ਪਰ ਸ਼ਾਮ ਨੂੰ ਭਗਦੜ ਮਚ ਗਈ। ਇਸ ਦੇ ਬਾਵਜੂਦ, ਆਰਸੀਬੀ ਟੀਮ ਦੇ ਖਿਡਾਰੀ ਚਿੰਨਾਸਵਾਮੀ ਸਟੇਡੀਅਮ ਪਹੁੰਚੇ ਅਤੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਸਵੀਕਾਰ ਕੀਤੀਆਂ।
ਦੱਸ ਦਈਏ ਕਿ ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਜਿੱਤਿਆ, ਤਾਂ ਟੀਮ ਦੇ ਫੈਨਸ ਬਹੁਤ ਖੁਸ਼ ਹੋਏ। ਜਿੱਤ ਪਰੇਡ ਰਾਹੀਂ ਉਨ੍ਹਾਂ ਦੀ ਖੁਸ਼ੀ ਹੋਰ ਵੀ ਵੱਧ ਗਈ। ਬੁੱਧਵਾਰ ਨੂੰ ਪੂਰੀ ਆਰਸੀਬੀ ਟੀਮ ਚਿੰਨਾਸਵਾਮੀ ਸਟੇਡੀਅਮ ਵਿੱਚ ਮੌਜੂਦ ਸੀ, ਜਿੱਥੇ ਵਿਰਾਟ ਕੋਹਲੀ, ਕਪਤਾਨ ਰਜਤ ਪਾਟੀਦਾਰ ਨੇ ਫੈਨਸ ਦਾ ਧੰਨਵਾਦ ਕੀਤਾ। ਵਿਰਾਟ ਨੇ ਆਰਸੀਬੀ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਰਜਤ ਪਾਟੀਦਾਰ ਦਾ ਵੱਧ ਤੋਂ ਵੱਧ ਸਮਰਥਨ ਕਰਨ ਕਿਉਂਕਿ ਉਹ ਅਗਲੇ ਕਈ ਸੀਜ਼ਨਾਂ ਲਈ ਇਸ ਟੀਮ ਦੀ ਅਗਵਾਈ ਕਰਨ ਜਾ ਰਹੇ ਹਨ। ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਪਲਾਂ ਚੋਂ ਇੱਕ ਵੀ ਕਿਹਾ।
ਹਾਲਾਂਕਿ, ਆਰਸੀਬੀ ਦੀ ਇਸ ਜਿੱਤ ਪਰੇਡ ਵਿੱਚ ਇੱਕ ਵੱਡਾ ਹਾਦਸਾ ਵੀ ਵਾਪਰਿਆ। ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਇਹ ਪ੍ਰਸ਼ੰਸਕ ਆਰਸੀਬੀ ਦੇ ਸਿਤਾਰਿਆਂ ਨੂੰ ਦੇਖਣ ਲਈ ਇਕੱਠੇ ਹੋਏ ਸੀ ਪਰ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।