ਰਿਕਾਰਡ ਟੁੱਟੇ; ਸੋਨਾ-ਚਾਂਦੀ ਆਲ ਟਾਈਮ ਹਾਈ ਤੋਂ ਜ਼ਮੀਨ ‘ਤੇ, ਚਾਂਦੀ ‘ਚ 37% ਗਿਰਾਵਟ, ਜਾਣੋ ਨਵੀਆਂ ਕੀਮਤਾਂ

Silver and Gold Price: ਸਾਲ 2026 ਦੀ ਸ਼ੁਰੂਆਤ ਤੋਂ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਤਿਹਾਸਕ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। 29 ਜਨਵਰੀ ਨੂੰ ਆਪਣੇ-ਆਪਣੇ ਆਲ ਟਾਈਮ ਹਾਈ ‘ਤੇ ਪਹੁੰਚਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆ ਚੁੱਕੀ ਹੈ। ਆਲ ਟਾਈਮ ਹਾਈ ਦੇ ਮੁਕਾਬਲੇ ਹੁਣ ਤੱਕ ਚਾਂਦੀ ਕਰੀਬ 1.50 […]
Jaspreet Singh
By : Updated On: 07 Feb 2026 14:07:PM
ਰਿਕਾਰਡ ਟੁੱਟੇ; ਸੋਨਾ-ਚਾਂਦੀ ਆਲ ਟਾਈਮ ਹਾਈ ਤੋਂ ਜ਼ਮੀਨ ‘ਤੇ, ਚਾਂਦੀ ‘ਚ 37% ਗਿਰਾਵਟ, ਜਾਣੋ ਨਵੀਆਂ ਕੀਮਤਾਂ
Gold Silver Today Price

Silver and Gold Price: ਸਾਲ 2026 ਦੀ ਸ਼ੁਰੂਆਤ ਤੋਂ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਤਿਹਾਸਕ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। 29 ਜਨਵਰੀ ਨੂੰ ਆਪਣੇ-ਆਪਣੇ ਆਲ ਟਾਈਮ ਹਾਈ ‘ਤੇ ਪਹੁੰਚਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆ ਚੁੱਕੀ ਹੈ। ਆਲ ਟਾਈਮ ਹਾਈ ਦੇ ਮੁਕਾਬਲੇ ਹੁਣ ਤੱਕ ਚਾਂਦੀ ਕਰੀਬ 1.50 ਲੱਖ ਰੁਪਏ ਅਤੇ ਸੋਨਾ 25,800 ਰੁਪਏ ਸਸਤਾ ਹੋ ਗਿਆ ਹੈ।

ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ 29 ਜਨਵਰੀ 2026 ਨੂੰ ਚਾਂਦੀ ਦੀ ਕੀਮਤ 4,04,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਲ ਟਾਈਮ ਹਾਈ ‘ਤੇ ਪਹੁੰਚ ਗਈ ਸੀ, ਜਦਕਿ ਉਸੇ ਦਿਨ ਸੋਨੇ ਦੀ ਕੀਮਤ 1,83,000 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ‘ਤੇ ਸੀ। ਰਿਕਾਰਡ ਹਾਈ ‘ਤੇ ਪਹੁੰਚਣ ਤੋਂ ਬਾਅਦ, ਦੋਵਾਂ ਕੀਮਤੀ ਧਾਤਾਂ ਵਿੱਚ ਲਗਾਤਾਰ ਤਿੰਨ ਦਿਨਾਂ ਤੱਕ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ।

ਸ਼ੁੱਕਰਵਾਰ ਨੂੰ ਸੋਨਾ 2.12% ਅਤੇ ਚਾਂਦੀ 4.85% ਡਿੱਗੀ

ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਦੋਵੇਂ ਧਾਤਾਂ ਵਿੱਚ ਲਗਾਤਾਰ ਦੋ ਦਿਨ ਤੇਜ਼ੀ ਵੇਖਣ ਨੂੰ ਮਿਲੀ, ਪਰ 5 ਫਰਵਰੀ ਨੂੰ ਇੱਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਸ਼ੁਰੂ ਹੋ ਗਈ, ਜੋ 6 ਫਰਵਰੀ ਤੱਕ ਜਾਰੀ ਰਹੀ। ਸ਼ੁੱਕਰਵਾਰ ਨੂੰ ਹਫ਼ਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਦੌਰਾਨ ਚਾਂਦੀ ਦੀ ਕੀਮਤ 13,000 ਰੁਪਏ ਜਾਂ 4.85 ਫੀਸਦੀ ਡਿੱਗ ਕੇ 2,55,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਇਸ ਤੋਂ ਇੱਕ ਦਿਨ ਪਹਿਲਾਂ, ਵੀਰਵਾਰ ਨੂੰ ਚਾਂਦੀ 2,68,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸੀ।

ਇਸੇ ਤਰ੍ਹਾਂ, ਸੋਨੇ ਦੀ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 3,400 ਰੁਪਏ ਜਾਂ 2.12 ਫੀਸਦੀ ਡਿੱਗ ਕੇ 1,57,200 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ, ਜਦਕਿ ਵੀਰਵਾਰ ਨੂੰ ਇਹ 1,60,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਆਲ ਟਾਈਮ ਹਾਈ ਦੇ ਮੁਕਾਬਲੇ ਚਾਂਦੀ 1.50 ਲੱਖ ਰੁਪਏ ਸਸਤੀ

ਇੱਕ ਪਾਸੇ ਚਾਂਦੀ ਦੀ ਕੀਮਤ ਆਪਣੇ ਆਲ ਟਾਈਮ ਹਾਈ ਤੋਂ 1,49,500 ਰੁਪਏ ਹੇਠਾਂ ਆ ਚੁੱਕੀ ਹੈ, ਦੂਜੇ ਪਾਸੇ ਸੋਨਾ ਵੀ ਆਪਣੇ ਉੱਚਤਮ ਪੱਧਰ ਤੋਂ 25,800 ਰੁਪਏ ਡਿੱਗ ਚੁੱਕਾ ਹੈ। ਇਸਦਾ ਮਤਲਬ ਹੈ ਕਿ ਆਲ ਟਾਈਮ ਹਾਈ ‘ਤੇ ਪਹੁੰਚਣ ਤੋਂ ਬਾਅਦ ਚਾਂਦੀ ਦੀ ਕੀਮਤ ਵਿੱਚ ਕਰੀਬ 37 ਫੀਸਦੀ ਦੀ ਗਿਰਾਵਟ ਆਈ ਹੈ, ਜਦਕਿ ਸੋਨੇ ਵਿੱਚ ਹੁਣ ਤੱਕ 14.09 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਉੱਚਤਮ ਪੱਧਰ ਤੋਂ ਬਾਅਦ, ਸੋਨੇ ਦੇ ਮੁਕਾਬਲੇ ਚਾਂਦੀ ਦੀ ਕੀਮਤ ਵਿੱਚ ਲਗਭਗ ਤਿੰਨ ਗੁਣਾ ਵੱਧ ਗਿਰਾਵਟ ਵੇਖੀ ਗਈ ਹੈ। ਸਰਾਫ਼ਾ ਵਪਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ੀ ਬਾਜ਼ਾਰਾਂ ਵਿੱਚ ਕੀਮਤਾਂ ਘਟਣ ਦੀ ਮੁੱਖ ਵਜ੍ਹਾ ਮੁਨਾਫ਼ਾ ਵਸੂਲੀ ਰਹੀ, ਜਦਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨਾ ਅਤੇ ਚਾਂਦੀ ਤੇਜ਼ੀ ਨਾਲ ਕਾਰੋਬਾਰ ਬੰਦ ਕਰ ਗਏ ਸਨ।

Read Latest News and Breaking News at Daily Post TV, Browse for more News

Ad
Ad