Machhiwara News: ਪਿੰਡ ਬਹਿਲੋਲਪੁਰ ਦੇ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਨੇ ਰੁਕ ਕੇ ਨਹਿਰ ਵਿੱਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ।
Scorpio drowning in Sirhind Canal: ਲੁਧਿਆਣਾ ਦੇ ਮਾਛੀਵਾੜਾ ਸਾਹਿਬ ‘ਚ ਮਜ਼ਦੂਰਾਂ ਨਾਲ ਭਰੀ ਸਕਾਰਪੀਓ ਸਰਹਿੰਦ ਨਹਿਰ ‘ਚ ਡਿੱਗ ਗਈ। ਕਾਰ ਵਿਚ ਸਵਾਰ ਸਾਰੇ ਲੋਕ ਪਾਣੀ ਵਿਚ ਡੁੱਬ ਰਹੇ ਸੀ। ਫਿਰ ਕਾਰਗਿਲ ਜੰਗ ਦੇ ਨਾਇਕ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਉਨ੍ਹਾਂ ਲਈ ਮਸੀਹਾ ਬਣ ਕੇ ਉੱਥੇ ਪਹੁੰਚੇ ਅਤੇ ਪੰਜ ਲੋਕਾਂ ਨੂੰ ਬਚਾਇਆ।
ਜਾਣਕਾਰੀ ਮੁਤਾਬਕ ਸਾਰੇ ਲੋਕ ਬਠਿੰਡਾ ਦੇ ਪਿੰਡ ਅਲੀਕੇ ਦੇ ਵਸਨੀਕ ਹਨ। ਸਾਰੇ ਗੈਸ ਪਾਈਪ ਵਿਛਾਉਣ ਦਾ ਕੰਮ ਕਰਦੇ ਹਨ। ਸੋਮਵਾਰ ਰਾਤ ਹਰ ਕੋਈ ਸਕਾਰਪੀਓ ਵਿੱਚ ਬਠਿੰਡਾ ਤੋਂ ਰੋਪੜ ਜਾ ਰਹੇ ਸੀ। ਮਾਛੀਵਾੜਾ ਸਾਹਿਬ ਨੇੜੇ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲ ਉਸਦੀ ਸਕਾਰਪੀਓ ਗੱਡੀ ਸੰਤੁਲਨ ਗੁਆ ਬੈਠੀ ਅਤੇ ਨਹਿਰ ਵਿੱਚ ਜਾ ਡਿੱਗੀ। ਜਿਵੇਂ ਹੀ ਸਕਾਰਪੀਓ ਕਾਰ ਨਹਿਰ ਵਿੱਚ ਡਿੱਗੀ ਤਾਂ ਉਸ ਵਿੱਚ ਸਵਾਰ ਸਾਰੇ ਲੋਕਾਂ ਨੇ ਖਿੜਕੀਆਂ ਤੋੜ ਕੇ ਮੁਸ਼ਕਲ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕੀਤਾ। ਮਦਦ ਲਈ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉੱਥੋਂ ਲੰਘ ਰਹੇ ਪਿੰਡ ਬਹਿਲੋਲਪੁਰ ਦੇ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਨੇ ਰੁਕ ਕੇ ਨਹਿਰ ਵਿੱਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ।
ਹਰਜਿੰਦਰ ਨੇ ਆਪਣੀ ਜਾਨ ‘ਤੇ ਖੇਡ ਮਜ਼ਦੂਰਾਂ ਨੂੰ ਬਚਾਇਆ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਨਹਿਰ ‘ਚ ਡਿੱਗੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਕੁਲਵਿੰਦਰ ਸਿੰਘ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਕਾਰਗਿਲ ਦੀ ਜੰਗ ਲੜ ਚੁੱਕੇ ਹਨ ਹਰਜਿੰਦਰ ਸਿੰਘ
ਕਾਰਗਿਲ ਦੀ ਜੰਗ ਵਿੱਚ ਲੜਨ ਵਾਲਾ ਸਾਬਕਾ ਫੌਜੀ ਹਰਜਿੰਦਰ ਸਿੰਘ, ਬਹਿਲੋਲਪੁਰ ਵਾਸੀ ਨਹਿਰ ਵਿੱਚ ਡਿੱਗੀ ਸਕਾਰਪੀਓ ਵਿੱਚ ਡੁੱਬ ਰਹੇ ਲੋਕਾਂ ਨੂੰ ਬਚਾਉਣ ਲਈ ਮਸੀਹਾ ਬਣ ਕੇ ਆਇਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਲੜਕਿਆਂ ਅਤੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਉਦੋਂ ਹਾਦਸਾਗ੍ਰਸਤ ਸਕਾਰਪੀਓ ਉਸ ਦੀ ਕਾਰ ਦੇ ਅੱਗੇ ਜਾ ਰਹੀ ਸੀ।
ਉਨ੍ਹਾਂ ਦੇਖਿਆ ਕਿ ਸਕਾਰਪੀਓ ਗੱਡੀ ਅਚਾਨਕ ਸੜਕ ਤੋਂ ਗਾਇਬ ਹੋ ਗਈ ਤੇ ਸ਼ੱਕ ਹੋਇਆ ਕਿ ਗੱਡੀ ਨਹਿਰ ਵਿੱਚ ਡਿੱਗ ਗਈ ਹੈ। ਜਦੋਂ ਉਸ ਨੇ ਆਪਣੀ ਕਾਰ ਰੋਕੀ ਤਾਂ ਦੇਖਿਆ ਕਿ ਸਕਾਰਪੀਓ ਗੱਡੀ ਸੜਕ ਤੋਂ ਹੇਠਾਂ ਨਹਿਰ ਵਿੱਚ ਡਿੱਗੀ ਹੋਈ ਸੀ। ਨਹਿਰ ਵਿੱਚ ਵਾਹਨਾਂ ਵਿੱਚ ਫਸੇ ਲੋਕ ਮਦਦ ਲਈ ਚੀਕ ਰਹੇ ਸੀ। ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਲੜਕੇ ਸਮੇਤ ਨਹਿਰ ਵਿੱਚ ਉਤਰੇ, ਜਿੱਥੇ ਉਨ੍ਹਾਂ ਸਕਾਰਪੀਓ ਗੱਡੀ ਦੀ ਖਿੜਕੀ ਤੋੜ ਕੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।