Samrala Crime News: ਪਿੰਡ ਬੁਆਣੀ ‘ਚ ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੇ ਪੁੱਤਰ ਤੇ ਪਤਨੀ ‘ਤੇ ਗੋਲੀਆਂ ਚਲਾ ਦਿੱਤੀਆਂ।
Retired Soldier Shot: ਖ਼ਬਰ ਸਮਰਾਲਾ ਦੇ ਦੋਰਾਹਾ ਦੀ ਹੈ। ਜਿੱਥੇ ਦੇ ਨੇੜਲੇ ਪਿੰਡ ਬੁਆਣੀ ‘ਚ ਇੱਕ ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਸ ਦੇ ਬੇਟੇ ਜਗਮੀਤ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਸਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਦੋਰਾਹਾ ਨੇੜੇ ਪਿੰਡ ਬੁਆਣੀ ਵਿੱਚ ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੇ ਪੁੱਤਰ ਅਤੇ ਪਤਨੀ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਦੋਵਾਂ ਦੀ ਹਾਲਤ ਨਾਜ਼ੁਕ ਹੋ ਗਈ। ਗੋਲੀਆਂ ਕਾਰਨ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਸੇਵਾਮੁਕਤ ਫ਼ੌਜੀ ਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ।

ਸੇਵਾਮੁਕਤ ਫ਼ੌਜੀ ਨੇ ਆਪਣੇ ਪੁੱਤਰ ‘ਤੇ ਤਿੰਨ ਗੋਲੀਆਂ ਅਤੇ ਆਪਣੀ ਪਤਨੀ ‘ਤੇ ਵੀ ਤਿੰਨ ਗੋਲੀਆਂ ਚਲਾਈਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ, ਸੇਵਾਮੁਕਤ ਫ਼ੌਜੀ ਮੌਕੇ ਤੋਂ ਭੱਜ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਐਸਐਚਓ ਦੋਰਾਹਾ ਆਕਾਸ਼ ਦੱਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।