ਸੁਲਤਾਨਪੁਰ ਵਿੱਚ ਨਹੀਂ ਰੁਕ ਰਹਿਆ ਲੁੱਟ- ਖੋਹ ਦੀਆਂ ਵਾਰਦਾਤਾਂ,ਘਟਨਾ CCTV ਵਿੱਚ ਕੈਦ

Latest News: ਸੁਲਤਾਨਪੁਰ ਲੋਧੀ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿੱਚ ਕਪੂਰਥਲਾ ਰੋਡ ਸਥਿਤ ਦਾਣਾ ਮੰਡੀ ਦੇ ਸਾਹਮਣੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਚਾਕੂ/ਕ੍ਰਿਪਾਨ ਦਿਖਾ ਕੇ ਲੁੱਟ ਲਿਆ ਗਿਆ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ […]
Khushi
By : Updated On: 05 Jan 2026 18:21:PM
ਸੁਲਤਾਨਪੁਰ ਵਿੱਚ ਨਹੀਂ ਰੁਕ ਰਹਿਆ ਲੁੱਟ- ਖੋਹ ਦੀਆਂ ਵਾਰਦਾਤਾਂ,ਘਟਨਾ CCTV ਵਿੱਚ ਕੈਦ

Latest News: ਸੁਲਤਾਨਪੁਰ ਲੋਧੀ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿੱਚ ਕਪੂਰਥਲਾ ਰੋਡ ਸਥਿਤ ਦਾਣਾ ਮੰਡੀ ਦੇ ਸਾਹਮਣੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਚਾਕੂ/ਕ੍ਰਿਪਾਨ ਦਿਖਾ ਕੇ ਲੁੱਟ ਲਿਆ ਗਿਆ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਨਾਲ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਥੇ ਪਹੁੰਚੇ। ਉਨ੍ਹਾਂ ਨੇ ਮਜ਼ਦੂਰ ਤੋਂ ਫੋਨ ਮੰਗਿਆ ਪਰ ਇਨਕਾਰ ਕਰਨ ’ਤੇ ਦੋਸ਼ੀਆਂ ਨੇ ਚਾਕੂ ਦਿਖਾ ਕੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਮੌਕੇ ਤੋਂ ਭੱਜ ਨਿਕਲੇ।

ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਹਨ, ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਤੁਰੰਤ ਫਰਾਰ ਹੋ ਜਾਂਦੇ ਹਨ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Read Latest News and Breaking News at Daily Post TV, Browse for more News

Ad
Ad