Rupee Vs Dollar Today: ਰੁਪਏ ‘ਚ ਇਤਿਹਾਸਕ ਗਿਰਾਵਟ, ਪਹਿਲੀ ਵਾਰ ਡਾਲਰ ਦੇ ਮੁਕਾਬਲੇ 87 ਰੁਪਏ ਤੱਕ ਖਿਸਕਿਆ
Rupee At Record Low: ਅਮਰੀਕਾ ਤੋਂ ਟੈਰਿਫ ਵਧਣ ਦੇ ਡਰ ਦੇ ਵਿਚਕਾਰ, ਭਾਰਤੀ ਰੁਪਏ ਵਿੱਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਤੇ ਡਾਲਰ ਦੇ ਮੁਕਾਬਲੇ 87 ਰੁਪਏ ਨੂੰ ਪਾਰ ਕਰ ਗਿਆ। Rupee Vs Dollar: ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਇਤਿਹਾਸਕ ਗਿਰਾਵਟ ਦਿਖਾਈ ਹੈ ਅਤੇ ਇਹ ਪਹਿਲੀ ਵਾਰ 87 ਰੁਪਏ ਤੋਂ ਉੱਪਰ ਚਲਾ ਗਿਆ। ਕਰੰਸੀ ਬਾਜ਼ਾਰ […]
By :
ਮਨਵੀਰ ਰੰਧਾਵਾ
Updated On: 03 Feb 2025 09:57:AM
Rupee At Record Low: ਅਮਰੀਕਾ ਤੋਂ ਟੈਰਿਫ ਵਧਣ ਦੇ ਡਰ ਦੇ ਵਿਚਕਾਰ, ਭਾਰਤੀ ਰੁਪਏ ਵਿੱਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਤੇ ਡਾਲਰ ਦੇ ਮੁਕਾਬਲੇ 87 ਰੁਪਏ ਨੂੰ ਪਾਰ ਕਰ ਗਿਆ।
Rupee Vs Dollar: ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਇਤਿਹਾਸਕ ਗਿਰਾਵਟ ਦਿਖਾਈ ਹੈ ਅਤੇ ਇਹ ਪਹਿਲੀ ਵਾਰ 87 ਰੁਪਏ ਤੋਂ ਉੱਪਰ ਚਲਾ ਗਿਆ। ਕਰੰਸੀ ਬਾਜ਼ਾਰ ਦੀ ਸ਼ੁਰੂਆਤ ‘ਚ ਰੁਪਿਆ ਡਾਲਰ ਦੇ ਮੁਕਾਬਲੇ 42 ਪੈਸੇ ਦੀ ਗਿਰਾਵਟ ਨਾਲ 87.06 ‘ਤੇ ਖੁੱਲ੍ਹਿਆ, ਜਦੋਂ ਕਿ ਕਾਰੋਬਾਰ ਸ਼ੁਰੂ ਹੋਣ ਦੇ 10 ਮਿੰਟਾਂ ਦੇ ਅੰਦਰ ਹੀ ਇਹ 55 ਪੈਸੇ ਤੱਕ ਡਿੱਗ ਗਿਆ। ਇੱਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ‘ਚ ਭਾਰੀ ਗਿਰਾਵਟ ਕਾਰਨ ਇਹ 87.12 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ।