Clean Chandigarh: ਸਿੱਧੂ ਸੈਕਟਰ 49 ਦੇ ਆਲੇ-ਦੁਆਲੇ ਰੇਹੜੀ ਲਾਉਂਦੇ ਹੋਏ, ਕੂੜਾ ਇਕੱਠਾ ਕਰਦੇ ਇਹ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੇ ਆਸ-ਪਾਸ ਦਾ ਖੇਤਰ ਸਾਫ਼ ਰਹੇ, ਅਤੇ ਅਜਿਹਾ ਉਹ ਹਰ ਰੋਜ਼ ਕਰਦੇ ਹਨ।
Retired DIG Punjab Police Inderjit Singh Sidhu: ਪੰਜਾਬ ਪੁਲਿਸ ਅਕਸਰ ਹੀ ਆਪਣੇ ਕੰਮਾਂ ਨਾਲ ਲੋਕਾਂ ਦੀ ਦਿਲ ਜਿੱਤਣ ਦਾ ਹੁਨਰ ਰੱਖਦੀ ਹੈੈ। ਜਿਵੇਂ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦੀ ਉਸੇ ਤਰ੍ਹਾ ਹਰ ਵਿਭਾਗ ‘ਚ ਕਰਮਚਾਰੀ ਵੀ ਇੱਕੋ ਜਿਹਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਸਾਬਕਾ ਡੀਆਈਜੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਤੋਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਕਾਫੀ ਕੁਝ ਸਿਖਣ ਦੀ ਲੋੜ ਹੈ।
ਅਸੀਂ ਗੱਲ ਕਰ ਰਹੇ ਹਾਂ, 87 ਸਾਲਾ ਸੇਵਾਮੁਕਤ ਆਈਪੀਐਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਦੀ। ਜੋ ਆਪਣੀ ਸਵੇਰ 6 ਵਜੇ ਸ਼ੁਰੂ ਕਰਦੇ ਹਨ। ਜਿਵੇਂ ਹੀ ਜ਼ਿਆਦਾਤਰ ਬਜ਼ੁਰਗ ਸੈਰ ਲਈ ਬਾਹਰ ਨਿਕਲਣ ਲਈ ਤਿਆਰ ਹੁੰਦੇ ਹਨ, ਸਿੱਧੂ ਸੈਕਟਰ 49 ਦੇ ਆਲੇ-ਦੁਆਲੇ ਰੇਹੜੀ ਲਾਉਂਦੇ ਹੋਏ, ਕੂੜਾ ਇਕੱਠਾ ਕਰਦੇ ਇਹ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੇ ਆਸ-ਪਾਸ ਦਾ ਖੇਤਰ ਸਾਫ਼ ਰਹੇ, ਅਤੇ ਅਜਿਹਾ ਉਹ ਹਰ ਰੋਜ਼ ਕਰਦੇ ਹਨ।
ਸਿੱਧੂ 1996 ਵਿੱਚ ਪੰਜਾਬ ਪੁਲਿਸ ਤੋਂ ਡੀਆਈਜੀ ਵਜੋਂ ਸੇਵਾਮੁਕਤ ਤੇ ਹੁਣ ਸੈਕਟਰ ਵਿੱਚ ਆਈਏਐਸ-ਆਈਪੀਐਸ ਅਧਿਕਾਰੀਆਂ ਦੀ ਕੋਰਪੋਰੈਟਿਵ ਸੋਸਾਇਟੀ ਵਿੱਚ ਰਹਿੰਦੇ ਹਨ। ਉਹ ਸਾਲਾਂ ਤੋਂ ਇੱਥੇ ਰਹਿ ਕੇ, ਦਿਨ-ਰਾਤ ਕੂੜਾ-ਕਰਕਟ ਖਿੰਡਿਆ ਹੋਇਆ ਦੇਖ ਕੇ ਉਸਨੂੰ ਘਿਣ ਆਉਂਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਆਖਰ ਵਿੱਚ, ਉਨ੍ਹਾਂ ਨੇ ਇਸ ਕੰਮ ਨੂੰ ਖੁਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਹਿੰਦਾ ਹੈ ਕਿ ਅਜਿਹਾ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ।
ਸਾਫ਼ ਸਫਾਈ ਲਈ ਚੰਡੀਗੜ੍ਹ ਨੂੰ ਮਿਲੀ ਰੈਂਕਿੰਗ ਤੋਂ ਨਾਖੁਸ਼
ਨਾਲ ਹੀ 87 ਸਾਲਾ ਪੰਜਾਬ ਪੁਲਿਸ ਤੋਂ ਸੇਵਾਮੁਕਤ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਵੱਛ ਸਰਵੇਖਣ ਵਿੱਚ ਚੰਡੀਗੜ੍ਹ ਨੂੰ ਮਿਲੇ ‘ਨੀਵੇਂ ਦਰਜੇ’ ਤੋਂ ਖੁਸ਼ ਨਹੀਂ। ਉਨ੍ਹਾਂ ਦਲੀਲ ਦਿੱਤੀ ਕਿ ਜਿਸ ਸ਼ਹਿਰ ਨੂੰ ਉਸ ਦੀ ਸੁੰਦਰਤਾ ਵਜੋਂ ਜਾਣਿਆ ਜਾਂਦਾ ਹੈ, ਉਸ ਨੂੰ ਪੋਡੀਅਮ ਦੇ ਸਿਖਰਲੇ ਸਥਾਨ ‘ਤੇ ਚੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ, “ਮੈਨੂੰ ਸਾਫ਼-ਸੁਥਰੀ ਜਗ੍ਹਾ ਪਸੰਦ ਹੈ, ਇਸ ਲਈ ਮੈਂ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਹ ਚੰਗਾ ਹੋਵੇਗਾ ਜੇਕਰ ਇਸ ਮਾਰਕੀਟ ਖੇਤਰ ਦੀ ਪਾਰਕਿੰਗ ਸਾਫ਼ ਹੋਵੇ। ਜੇਕਰ ਤੁਸੀਂ ਕਿਸੇ ਵੀ ਵਿਦੇਸ਼ੀ ਦੇਸ਼ ਦਾ ਦੌਰਾ ਕਰੋ ਅਤੇ ਉਨ੍ਹਾਂ ਦੇ ਫਰਸ਼ਾਂ ਨੂੰ ਦੇਖੋ, ਤਾਂ ਉਹ ਆਮ ਤੌਰ ‘ਤੇ ਬਹੁਤ ਸਾਫ਼ ਹਨ, ਪਰ ਭਾਰਤ ਵਿੱਚ ਅਜਿਹਾ ਨਹੀਂ ਹੈ। ਭਾਰਤ ਭਰ ਵਿੱਚ ਸਫ਼ਾਈ ਦੇ ਮੁਕਾਬਲੇ ਵਿੱਚ, ਚੰਡੀਗੜ੍ਹ ਦੂਜੇ ਸਥਾਨ ‘ਤੇ ਹੈ। ਚੰਡੀਗੜ੍ਹ ਆਪਣੀ ਸਫ਼ਾਈ ਅਤੇ ਸੁੰਦਰਤਾ ਲਈ ਮਸ਼ਹੂਰ ਹੈ।
ਰਿਟਾਈਰਡ ਡੀਆਈਜੀ ਦੇ ਆਲੇ ਦੁਆਲੇ ਦੇ ਲੋਕ ਉਸਨੂੰ ਪਾਗਲ ਸਮਝਦੇ ਸੀ। ਪਰ ਉਨ੍ਹਾਂ ਦੀਆਂ ਟਿੱਪਣੀਆਂ ਇੰਦਰਜੀਤ ਸਿੰਘ ਸਿੱਧੂ ਨੂੰ ਕਦੇ ਨਹੀਂ ਰੋਕ ਸਕੀਆਂ। ਪਰ ਹੁਣ, ਵਸਨੀਕ ਵੀ ਉਸਦਾ ਦੀ ਮਦਦ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਹਰ ਨਾਗਰਿਕ ਸ਼ਹਿਰ ਨੂੰ ਸਾਫ਼ ਰੱਖਣ ਲਈ ਅੱਗੇ ਆਵੇ, ਤਾਂ ਚੰਡੀਗੜ੍ਹ ਉਹ ਮੋਹਰੀ ਸਥਾਨ ਪ੍ਰਾਪਤ ਕਰ ਲਵੇਗਾ। ਨਾਲ ਹੀ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕੰਮ ਉਸਨੂੰ ਸੰਤੁਸ਼ਟੀ ਦਿੰਦਾ ਹੈ।
ਇਲਾਕੇ ਦੇ ਇੱਕ ਨਿਵਾਸੀ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਵਚਨਬੱਧ ਵਿਅਕਤੀ ਨਹੀਂ ਦੇਖਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਬਜ਼ੁਰਗ ਵਿਅਕਤੀ ਨੂੰ ਇਲਾਕੇ ਨੂੰ ਸਾਫ਼ ਰੱਖਣ ਲਈ ਕੰਮ ਕਰਦੇ ਦੇਖ ਕੇ, ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਵੱਛਤਾ ਅਭਿਆਨ ਲਈ ਸ਼ਹਿਰ ਦਾ ਬ੍ਰੈਂਡ ਅੰਬੈਸਡਰ ਬਣਾਇਆ ਜਾਵੇ।
ਸਾਫ਼-ਸਫ਼ਾਈ ਦੇ ਲਈ ਸਿੱਧੂ ਜਿੱਥੇ ਨੌਜਵਾਨ ਪੀੜ੍ਹੀਆਂ ਨੂੰ ਸਹੀ ਰਸਤਾ ਦਿਖਾ ਰਿਹਾ ਹੈ। ਜਿਸ ਸਮੇਂ ਚੰਡੀਗੜ੍ਹ ਸੁਪਰ ਸਵੱਛ ਲੀਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਦਾ ਜਸ਼ਨ ਮਨਾ ਰਿਹਾ ਹੈ, ਵੱਕਾਰੀ ਸਵੱਛ ਸਰਵੇਖਣ 2024-25 ਵਿੱਚ 3 ਤੋਂ 10 ਲੱਖ ਆਬਾਦੀ ਸ਼੍ਰੇਣੀ ਦੇ ਅਧੀਨ ਸ਼ਹਿਰ, ਨਿਵਾਸੀ ਅਤੇ ਅਧਿਕਾਰੀ ਅਜਿਹੇ ਲੋਕਾਂ ਦੇ ਯੋਗਦਾਨ ਨੂੰ ਭੁੱਲ ਗਏ ਹਨ।