ਸਾਇੰਸ ਸਿਟੀ ਬਣਿਆਂ ‘Dog Lover’ ਦਾ ਧੁਰਾ, 21ਵੇਂ ਅਤੇ 22ਵੇਂ ਸਲਾਨਾਂ Dog Show ਦਾ ਆਯੋਜਨ

Pushpa Gujral Science City Dog Show; ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ 21ਵੇਂ ਅਤੇ 22ਵੇਂ ਸਲਾਨਾਂ ਡੋਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਡਾਗ ਸ਼ੋਅ ਵਿਚ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਸਮੇਤ 30 ਤੋਂ ਵੱਧ ਨਸਲਾਂ ਦੇ 100 ਤੋਂ ਵੱਧ ਕੁੱਤਿਆਂ ਨੇ ਹਿੱਸਾ ਲਿਆ। ਇਸ ਸ਼ੋਅ 400 ਤੋਂ ਵੱਧ […]
Jaspreet Singh
By : Updated On: 08 Mar 2026 15:47:PM
ਸਾਇੰਸ ਸਿਟੀ ਬਣਿਆਂ ‘Dog Lover’ ਦਾ ਧੁਰਾ, 21ਵੇਂ ਅਤੇ 22ਵੇਂ ਸਲਾਨਾਂ Dog Show ਦਾ ਆਯੋਜਨ

Pushpa Gujral Science City Dog Show; ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ 21ਵੇਂ ਅਤੇ 22ਵੇਂ ਸਲਾਨਾਂ ਡੋਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਡਾਗ ਸ਼ੋਅ ਵਿਚ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਸਮੇਤ 30 ਤੋਂ ਵੱਧ ਨਸਲਾਂ ਦੇ 100 ਤੋਂ ਵੱਧ ਕੁੱਤਿਆਂ ਨੇ ਹਿੱਸਾ ਲਿਆ। ਇਸ ਸ਼ੋਅ 400 ਤੋਂ ਵੱਧ ਕੁੱਤਿਆਂ ਦੇ ਸ਼ੌਕੀਨ ਲੋਕਾਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਬਾਰੇ ਜਾਣਕਾਰੀ ਹਾਂਸਲ ਕੀਤੀ।

ਇਸ ਮੌਕੇ ਕੋਲਕਾਤਾ ਤੋਂ ਅਵਿੰਨਦਨ ਸ਼ਰਮਾਂ, ਬੰਗਲੌਰ ਤੋਂ ਵਿਸਵਾਸ ਬੱਸਰਾਜ ਅਤੇ ਨੋਇਡਾ ਤੋਂ ਮੈਡਮ ਖੇਮਲਵਿਸਕਾ ਨੇ ਜਿਊਰੀ ਮੈਂਬਰਾਂ ਵਜੋਂ ਸ਼ਿਰਕਤ ਕੀਤੀ ਅਤੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦੇ ਡਾ. ਅੰਕਿਤ ਛਿੱਬੜ ਵਲੋਂ ਕੇ.ਸੀ.ਆਈ ਸਿੰਗਲ ਡੋਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਗਿਆ।

ਇਸ ਮੌਕੇ ਹਾਜ਼ਰ ਡਾਗ ਪ੍ਰੇਮੀਆਂ ਨੂੰ ਸੰਬੋਧਨ ਕਰਿਦਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਮਨੁੱਖੀ ਸੱਭਿਅਤਾ ਅਤੇ ਸੱਭਿਆਚਾਰ ਵਿਚਕਾਰ ਕੁੱਤੇ ਦੀ ਮਹੱਹਤਾ ਤੇ ਜ਼ੋਰ ਦਿੰਦਿਆ ਕਿਹਾ ਕਿ ਕੁੱਤਾ ਹੀ ਧਰਤੀ ਉਪਰ ਇਕ ਅਜਿਹਾ ਜੀਵ ਜਿਹਡਾ ਕਿ ਤੁਹਾਨੂੰ ਆਪਣੇ-ਆਪ ਤੋਂ ਵੱਧ ਪਿਆਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਹੋਏ ਅਧਿਐਨ ਇਸ ਪਾਸੇ ਵੱਲ ਇਸ਼ਾਰਾ ਕਰਦੇ ਹਨ ਕਿ ਘਰ ਵਿਚ ਕੁੱਤਾ ਰੱਖਣ ਦੇ ਸਾਨੂੰ ਬਹੁਤ ਸਾਰੇ ਸਰੀਰਕ ਤੇ ਭਾਵਨਾਤਮਿਕ ਲਾਭ ਹਨ, ਇਹ ਜਾਨਵਰ ਜਿੱਥੇ ਸਾਨੂੰ ਖੁਸ਼ ਤੇ ਤੰਦਰੁਸਤ ਰੱਖਦਾ ਹੈ। ਉਥੇ ਹੀ ਮਨੁੱਖ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਸਮਰੱਥ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਹਾਕਿਆਂ ਤੋਂ ਇਸ ਪਾਲਤੂ ਜਾਨਵਾਰ ਦੀ ਸਾਡੇ ਜੀਵਨ ਵਿਚ ਭੂਮਿਕਾ ਚ ਬਹੁਤ ਅਨੇਕਾਂ ਪਰਿਵਰਤਨ ਦੇਖੇ ਜਾ ਰਹੇ ਹਨ।

ਇਸ ਮੌਕੇ ਡਾ. ਗਰੋਵਰ ਨੇ ਆਮ ਲੋਕਾਂ ਨੂੰ ਘਰੇਲੂ ਜੈਵ-ਵਿਭਿੰਨਤਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਡਾਗ ਸ਼ੋਅ ਵਿਚ ਸ਼ਾਮਲ ਹੋਏ ਡਾਗ ਪ੍ਰੇਮੀਆਂ, ਜੱਜਾਂ ਅਤੇ ਐਗਜੀਵੀਟਰਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਨੇ ਕਿਹਾ ਕਿ 21ਵੇਂ ਅਤੇ 22 ਵੇਂ ਡਾਗ ਸ਼ੋਅ ਰਾਹੀਂ ਸਾਇੰਸ ਸਿਟੀ ਵੱਲੋਂ ਇਸ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਅਤੇ ਬਰੀਡਰਾਂ ਨੂੰ ਕੁੱਤਿਆਂ ਦੀਆਂ ਨਸਲਾਂ ਦਾ ਪ੍ਰਦਰਸ਼ਨ ਕਰਨ ਅਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad