PBKS vs MI Qualifier-2 Pitch Report: ਦੂਜਾ ਕੁਆਲੀਫਾਇਰ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ। ਪਿੱਚ ਰਿਪੋਰਟ, ਹੈੱਡ ਟੂ ਹੈੱਡ ਅਤੇ ਇਸ ਸਟੇਡੀਅਮ ਦਾ IPL ਰਿਕਾਰਡ ਜਾਣੋ।
IPL 2025 PBKS vs MI Qualifier-2 Weather, Pitch Report and Playing XI: ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਰੁੱਧ ਕੁਆਲੀਫਾਇਰ-1 ਮੈਚ ‘ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਪੰਜਾਬ ਕਿੰਗਜ਼ ਵਾਪਸੀ ‘ਤੇ ਨਜ਼ਰ ਰੱਖੇਗੀ। ਦੂਜੇ ਪਾਸੇ, ਐਲੀਮੀਨੇਟਰ ਵਿੱਚ ਖਿਤਾਬ ਦੀ ਦਾਅਵੇਦਾਰ ਗੁਜਰਾਤ ਟਾਈਟਨਸ ਨੂੰ ਹਰਾਉਣ ਵਾਲੀ ਮੁੰਬਈ ਇੰਡੀਅਨਜ਼ ਟੀਮ ਵਧੇ ਹੋਏ ਮਨੋਬਲ ਨਾਲ ਕੁਆਲੀਫਾਇਰ-2 ਵਿੱਚ ਐਂਟਰ ਕਰੇਗੀ। ਪੰਜਾਬ ਅਤੇ ਮੁੰਬਈ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚਣ ਤੋਂ ਇੱਕ ਕਦਮ ਦੂਰ ਹਨ।
ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਕੋਲ ਅੱਜ IPL ਫਾਈਨਲ ਵਿੱਚ ਪਹੁੰਚਣ ਦਾ ਦੂਜਾ ਅਤੇ ਆਖਰੀ ਮੌਕਾ ਹੋਵੇਗਾ। ਅੱਜ ਕੁਆਲੀਫਾਇਰ-2 ਵਿੱਚ, ਉਨ੍ਹਾਂ ਦਾ ਸਾਹਮਣਾ ਹਾਰਦਿਕ ਪੰਡਿਯਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨਾਲ ਹੋਵੇਗਾ, ਜਿਸਨੇ ਐਲੀਮੀਨੇਟਰ ਮੈਚ ਵਿੱਚ ਗੁਜਰਾਤ ਨੂੰ ਹਰਾਇਆ ਸੀ।
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਹੈਡ ਟੂ ਹੈਡ
ਦੋਵਾਂ ਟੀਮਾਂ ਵਿਚਕਾਰ ਕੁੱਲ 32 ਮੈਚ ਖੇਡੇ ਗਏ ਹਨ। ਮੁੰਬਈ ਨੇ 17 ਵਾਰ ਅਤੇ ਪੰਜਾਬ ਨੇ 15 ਵਾਰ ਜਿੱਤ ਹਾਸਲ ਕੀਤੀ ਹੈ। ਇੱਥੇ MI ਦਾ ਥੋੜ੍ਹਾ ਜਿਹਾ ਹੱਥ ਉੱਪਰ ਲੱਗਦਾ ਹੈ।
ਨਰੇਂਦਰ ਮੋਦੀ ਸਟੇਡੀਅਮ ਦੀ ਪਿੱਚ ਰਿਪੋਰਟ
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਕੁਆਲੀਫਾਇਰ-2 ਵਿੱਚ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਹੋਣ ਦੀ ਉਮੀਦ ਹੈ, ਇਹ ਸਟੇਡੀਅਮ ਥੋੜ੍ਹਾ ਵੱਡਾ ਹੈ ਪਰ ਇੱਥੇ ਗੇਂਦ ਬੱਲੇ ‘ਤੇ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਆਊਟਫੀਲਡ ਵੀ ਤੇਜ਼ ਹੈ। ਜੇਕਰ ਇੱਥੇ ਜ਼ਮੀਨੀ ਸ਼ਾਟਾਂ ‘ਤੇ ਜ਼ਿਆਦਾ ਭਰੋਸਾ ਰੱਖਿਆ ਜਾਵੇ, ਤਾਂ ਵੱਡਾ ਸਕੋਰ ਬਣਾਇਆ ਜਾ ਸਕਦਾ ਹੈ। ਉਂਝ ਵੀ, ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 210-220 ਤੱਕ ਪਹੁੰਚਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਹੇਠਾਂ ਸਕੋਰ ਦਾ ਬਚਾਅ ਕਰਨਾ ਬਹੁਤ ਮੁਸ਼ਕਲ ਹੋਵੇਗਾ। ਟਾਸ ਜਿੱਤਣ ਵਾਲੇ ਕਪਤਾਨ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨਾ ਚਾਹੀਦਾ ਹੈ। ਇੱਥੇ ਸਪਿਨਰਾਂ ਨੂੰ ਤੇਜ਼ ਗੇਂਦਬਾਜ਼ਾਂ ਨਾਲੋਂ ਜ਼ਿਆਦਾ ਮਦਦ ਮਿਲੇਗੀ।
ਜੇਕਰ ਬਾਰਸ਼ ਕਰਕੇ ਰੱਦ ਹੋ ਜਾਂਦਾ ਹੈ ਤਾਂ ਕਿਹੜੀ ਟੀਮ ਪਹੁੰਚੇਗੀ ਫਾਈਨਲ ਵਿੱਚ
ਆਈਪੀਐਲ 2025 ਵਿੱਚ ਦੂਜੇ ਕੁਆਲੀਫਾਇਰ ਮੈਚ ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ। ਅਜਿਹੀ ਸਥਿਤੀ ਵਿੱਚ, ਜੇਕਰ ਮੈਚ ਰੱਦ ਹੋ ਜਾਂਦਾ ਹੈ, ਤਾਂ ਇਸਦਾ ਫਾਇਦਾ ਪੰਜਾਬ ਕਿੰਗਜ਼ ਨੂੰ ਹੋਵੇਗਾ ਤੇ ਸ਼੍ਰੇਅਸ ਅਈਅਰ ਦੀ ਟੀਮ ਸਿੱਧੇ ਫਾਈਨਲ ਵਿੱਚ ਪਹੁੰਚੇਗੀ। ਆਈਪੀਐਲ ਨਿਯਮਾਂ ਮੁਤਾਬਕ, ਪਲੇਆਫ ਮੈਚ ਰੱਦ ਹੋਣ ਦੀ ਸਥਿਤੀ ਵਿੱਚ, ਪੁਆਇੰਟ ਟੇਬਲ ਵਿੱਚ ਸਿਖਰ ‘ਤੇ ਰਹਿਣ ਵਾਲੀ ਟੀਮ ਅਗਲੇ ਦੌਰ ਲਈ ਸਿੱਧੇ ਕੁਆਲੀਫਾਈ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਮੁੰਬਈ ਦੀ ਟੀਮ ਚਾਹੇਗੀ ਕਿ ਮੀਂਹ ਨਾ ਪਵੇ ਅਤੇ ਮੈਚ ਕਿਸੇ ਵੀ ਤਰ੍ਹਾਂ ਰੱਦ ਨਾ ਕੀਤਾ ਜਾਵੇ।
ਦੋਨਾਂ ਟੀਮਾਂ ਦੀ ਪਲੇਇੰਗ 11
ਪੰਜਾਬ ਕਿੰਗਸ: ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਸ਼੍ਰੇਅਸ ਅਈਅਰ (ਕਪਤਾਨ), ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਮਾਰਕਸ ਸਟੋਇਨਿਸ, ਸ਼ਸ਼ਾਂਕ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਕਾਇਲ ਜੈਮੀਸਨ, ਵਿਜੇ ਕੁਮਾਰ ਵੈਸਾਖ।
ਮੁੰਬਈ ਇੰਡੀਅਨਸ: ਰੋਹਿਤ ਸ਼ਰਮਾ, ਜੌਨੀ ਬੇਅਰਸਟੋ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨਮਨ ਧੀਰ, ਹਾਰਦਿਕ ਪੰਡਿਯਾ (ਕਪਤਾਨ), ਰਾਜ ਅੰਗਦ ਬਾਵਾ, ਮਿਸ਼ੇਲ ਸੈਂਟਨਰ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ, ਰਿਚਰਡ ਗਲੀਸਨ।