Patiala Student victim of exploitation; ਪਟਿਆਲਾ ‘ਚ ਨਿੱਜੀ ਸਕੂਲ ਦੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਨਾਲ ਸਕੂਲ ਦੇ ਹੀ ਸੁਰੱਖਿਆ ਗਾਰਡ ਵੱਲੋਂ ਘਿਨੌਣੀ ਹਰਕਤ ਕਰਨ ਦੇ ਇਲਜ਼ਾਮ ਲੱਗਣ ਦਾ ਮਾਮਲਾ ਸਾਹਮਣੇ ਆਇਆ । ਇਸ ਸਬੰਧੀ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਬੱਚਾ ਪਿਛਲੇ ਤਿੰਨ-ਚਾਰ ਤਿੰਨਾਂ ਤੋਂ ਦਰਦ ਨਾਲ ਜੂਝ ਰਿਹਾ ਸੀ , ਜਦੋਂ ਬੱਚੇ ਨੂੰ ਸਾਰੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਸਕੂਲ ਦੇ ਹੀ ਇਕ ਮੁਲਾਜ਼ਮ ਨੇ ਉਸ ਨਾਲ ਇਕ ਸੁੰਨਸਾਨ ਥਾਂ ‘ਤੇ ਲਿਜਾ ਕੇ ਦੁਸ਼ਕਰਮ ਕੀਤਾ ਗਿਆ ਹੈ। ਬੱਚੇ ਦੇ ਹਲਾਤ ਦੇਖਦੇ ਹੋਏ ਪਰਿਵਾਰ ਵੱਲੋਂ ਉਸਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ।
ਪਰਿਵਾਰ ਵੱਲੋਂ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਤੁਰੰਤ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ‘ਚ ਜੁੱਟ ਗਏ।
ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਦੇ ਅਧਾਰ ‘ਤੇ ਉਹਨਾਂ ਵੱਲੋਂ ਸਕੂਲ ‘ਚ ਲੱਗੇ ਸੀਸੀਟੀਵੀ ਜਾਂਚ ਲਈ ਇਕੱਠੇ ਕੀਤੇ ਗਏ ਹਨ ਅਤੇ ਜੇਕਰ ਬੱਚੇ ਦੇ ਨਾਲ ਕਿਸੇ ਬਦਫੈਲੀ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਮੁਤਾਬਕ ਕਾਰਵਾਈ ਹੋਵੇਗੀ ਪਰ ਫਿਲਹਾਲ ਜੋ ਪਰਿਵਾਰ ਦੇ ਦੁਆਰਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਉਸੇ ਦੇ ਆਧਾਰ ਦੇ ਉੱਪਰ ਹੀ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਗਈ ਹੈ ਅਤੇ ਅਸੀਂ ਸੀਸੀ ਟੀਵੀ ਦੇ ਰਾਹੀਂ ਇਹ ਦੇਖ ਰਹੇ ਹਾਂ ਕਿ ਇਹ ਘਟਨਾ ਕਦੋਂ ਵਾਪਰੀ ਅਤੇ ਕਿਸ ਦੇ ਦੁਆਰਾ ਇਸ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਬੱਚੇ ਦੇ ਨਾਲ ਦੁਸ਼ਕਰਮ ਹੋਇਆ ਹੈ ਜਾਂ ਨਹੀਂ ਇਸ ਦਾ ਪਤਾ ਮੈਡੀਕਲ ਤੋਂ ਬਾਅਦ ਹੀ ਚੱਲੇਗਾ।