ਫਤਿਹਗੜ ਚੂੜੀਆਂ ਦੇ ਪਿੰਡ ਚਿਤੌੜਗੜ ‘ਚ NIA ਦੀ ਰੇਡ, ਮੌਕੇ ‘ਤੇ ਫ਼ਰਾਰ ਹੋਇਆ ਮੁਲਜ਼ਮ
NIA Raid;ਗੁਰਦਾਸਪੁਰ ‘ਚ ਫਤਿਹਗੜ ਚੂੜੀਆਂ ਦੇ ਪਿੰਡ ਚਿਤੌੜਗੜ ‘ਚ ਅੱਜ ਤੜਕਸਾਰ ਕੇਦਰੀ ਜਾਂਚ ਏਜੰਸੀ ਐਨ. ਆਈ. ਏ. ਤੇ ਪੰਜਾਬ ਪੁਲਿਸ ਦੇ ਨਾਲ ਮਹਿਲਾ ਪੁਲਿਸ ਸਮੇਤ ਜਗੀਰ ਸਿੰਘ ਦੀ ਪੋਤਰੀ ਤੋ ਉਸਦੇ ਪਤੀ ਕਰਨਦੀਪ ਸਿੰਘ ਵਾਸੀ ਤਲਵੰਡੀ ਨਾਹਰ ਬਾਰੇ ਪੁੱਛ-ਗਿੱਛ ਕਰਨ ਤੋਂ ਬਾਅਦ ਅਖੀਰ ਕੇਂਦਰੀ ਜਾਂਚ ਏਜੰਸੀ ਵਾਪਸ ਪਰਤ ਗਈ। ਪਰ ਇਸ ਸਬੰਧੀ ਜਾਂਚ ਏਜੰਸੀਆਂ ਨੇ […]
By :
Jaspreet Singh
Updated On: 05 Aug 2025 19:42:PM
NIA Raid;ਗੁਰਦਾਸਪੁਰ ‘ਚ ਫਤਿਹਗੜ ਚੂੜੀਆਂ ਦੇ ਪਿੰਡ ਚਿਤੌੜਗੜ ‘ਚ ਅੱਜ ਤੜਕਸਾਰ ਕੇਦਰੀ ਜਾਂਚ ਏਜੰਸੀ ਐਨ. ਆਈ. ਏ. ਤੇ ਪੰਜਾਬ ਪੁਲਿਸ ਦੇ ਨਾਲ ਮਹਿਲਾ ਪੁਲਿਸ ਸਮੇਤ ਜਗੀਰ ਸਿੰਘ ਦੀ ਪੋਤਰੀ ਤੋ ਉਸਦੇ ਪਤੀ ਕਰਨਦੀਪ ਸਿੰਘ ਵਾਸੀ ਤਲਵੰਡੀ ਨਾਹਰ ਬਾਰੇ ਪੁੱਛ-ਗਿੱਛ ਕਰਨ ਤੋਂ ਬਾਅਦ ਅਖੀਰ ਕੇਂਦਰੀ ਜਾਂਚ ਏਜੰਸੀ ਵਾਪਸ ਪਰਤ ਗਈ। ਪਰ ਇਸ ਸਬੰਧੀ ਜਾਂਚ ਏਜੰਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਜਗੀਰ ਸਿੰਘ ਤੇ ਜ਼ੈਲ ਕੌਰ ਨੇਂ ਦਸਿਆ ਕਿ ਤੜਕਸਾਰ ਐਨ. ਆਈ. ਏ. ਤੇ ਪੰਜਾਬ ਪੁਲਿਸ ਨੇ ਘਰ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ, ਪਰ ਉਹਨਾਂ ਦੇ ਘਰੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ , ਪਰ ਜਾਨ ਸਮੇਂ ਐਨ.ਆਈ.ਏ. ਟੀਮ ਕਰਨਦੀਪ ਸਿੰਘ ਨੂੰ ਪੇਸ਼ ਕਰਨ ਲਈ ਕਹਿ ਗਏ ਹਨ।