
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫਾਈ ਸੇਵਾ ਅੱਜ ਉਤਸ਼ਾਹ ਅਤੇ ਨਿਮਰਤਾ ਨਾਲ ਸ਼ੁਰੂ ਹੋਈ। ਗਾਰ ਕੱਢਣ ਦੀ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਸੇਵਾ ਦੀ ਸ਼ੁਰੂਆਤ ਸ੍ਰੀ ਆਨੰਦ ਸਾਹਿਬ ਦੇ ਪਾਠ ਨਾਲ ਹੋਈ, ਜਿਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਤੇ ਹਜ਼ਾਰਾਂ ਸੰਗਤਾਂ ਨੇ “ਬੋਲੇ ਸੋ ਨਿਹਾਲ” ਦੇ ਗੂੰਜਦੇ ਜੈਕਾਰਿਆਂ ਵਿਚ ਭਾਗ ਲੈ ਕੇ ਸਰੋਵਰ ਦੀ ਸਫਾਈ ਸੇਵਾ ਵਿਚ ਹਿੱਸਾ ਲਿਆ।

ਹਾਜ਼ਰੀ ਭਰਨ ਵਾਲੇ ਪ੍ਰਮੁੱਖ ਵਿਅਕਤੀ:ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ,ਬਾਬਾ ਮਹਿੰਦਰ ਸਿੰਘ, ਬਾਬਾ ਨਰਿੰਦਰ ਸਿੰਘ, ਬਾਬਾ ਕੁਲਦੀਪ ਸਿੰਘ,ਗਿਆਨੀ ਸਤਨਾਮ ਸਿੰਘ,ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ

ਮੈਨੇਜਰ ਗੁਰਦੀਪ ਸਿੰਘ ਕੰਗ,ਬਾਬਾ ਗੁਲਜਾਰ ਸਿੰਘ, ਬਾਬਾ ਸੁੱਖਾ ਸਿੰਘ (ਕਰਨਾਲ),ਬਾਬਾ ਮਹਿੰਦਰ ਸਿੰਘ (ਪਿਹੋਵਾ), ਬਾਬਾ ਲਾਡੀ ਸਿੰਘ (ਪਉਂਟਾ ਸਾਹਿਬ), ਬਾਬਾ ਸੁਰਿੰਦਰ ਸਿੰਘ

ਸਰਕਾਰੀ ਅਧਿਕਾਰੀ ਅਤੇ ਸੇਵਾਦਾਰ ਵੀ ਮੌਜੂਦ: ਮੀਤ ਮੈਨੇਜਰ ਅਮਰਜੀਤ ਸਿੰਘ,ਜਸਵੀਰ ਸਿੰਘ,ਜੇ.ਈ. ਬਲਜਿੰਦਰ ਸਿੰਘ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾ ਅਧਿਕਾਰੀ ਹਰਪ੍ਰੀਤ ਸਿੰਘ

ਸਰੋਵਰ ਦੀ ਸਫਾਈ ਸੇਵਾ ਨੂੰ ਸੰਗਤਾਂ ਵੱਲੋਂ ਭਾਰੀ ਭਗਤੀ ਅਤੇ ਸ਼ਰਧਾ ਨਾਲ ਨਿਭਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੰਪੂਰਨ ਕਾਰਜ ਨੂੰ ਲਗਾਤਾਰ ਸਮਰਪਿਤ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ।