ਪੰਨਾ ‘ਚ ਸੀਮਿੰਟ ਫੈਕਟਰੀ ‘ਚ ਹਾਦਸਾ, ਉਸਾਰੀ ਅਧੀਨ ਛੱਤ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ
JK Cement factory plant collapses: ਮੱਧ ਪ੍ਰਦੇਸ਼ ਦੇ ਪੰਨਾ ਦੇ ਸਿਮਰੀਆ ਥਾਣਾ ਖੇਤਰ ਦੇ ਪਿੰਡ ਪਗਰਾ ਵਿੱਚ ਸਥਿਤ ਜੇਕੇ ਸੀਮਿੰਟ ਪਲਾਂਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। Panna Cement Factory Accident: ਮੱਧ ਪ੍ਰਦੇਸ਼ ਦੇ ਪੰਨਾ ‘ਚ ਸੀਮਿੰਟ ਪਲਾਂਟ ਦੀ ਇਕਾਈ ‘ਚ ਸਲੈਬ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪਲਾਂਟ ਦੇ ਨਿਰਮਾਣ […]
By :
ਮਨਵੀਰ ਰੰਧਾਵਾ
Published: 30 Jan 2025 13:10:PM
JK Cement factory plant collapses: ਮੱਧ ਪ੍ਰਦੇਸ਼ ਦੇ ਪੰਨਾ ਦੇ ਸਿਮਰੀਆ ਥਾਣਾ ਖੇਤਰ ਦੇ ਪਿੰਡ ਪਗਰਾ ਵਿੱਚ ਸਥਿਤ ਜੇਕੇ ਸੀਮਿੰਟ ਪਲਾਂਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ।
Panna Cement Factory Accident: ਮੱਧ ਪ੍ਰਦੇਸ਼ ਦੇ ਪੰਨਾ ‘ਚ ਸੀਮਿੰਟ ਪਲਾਂਟ ਦੀ ਇਕਾਈ ‘ਚ ਸਲੈਬ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪਲਾਂਟ ਦੇ ਨਿਰਮਾਣ ਅਧੀਨ ਹਿੱਸੇ ਵਿੱਚ ਛੱਤ ਦੀ ਸਲੈਬ ਵਿਛਾਈ ਜਾ ਰਹੀ ਸੀ। ਇਸ ਦੌਰਾਨ ਸੈਂਟਰਿੰਗ ਡਿੱਗ ਗਈ, ਜਿਸ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਫੈਕਟਰੀ ਦੇ ਅੰਦਰ ਦਾਖਲੇ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਪੁਲੀਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਕੱਢਣ ਵਿੱਚ ਜੁਟੀਆਂ ਹੋਈਆਂ ਹਨ।