ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਵਧਾਈ ਚਿੰਤਾ, ਤਿੰਨ ਦਿਨਾਂ ਲਈ Yellow Alert ਜਾਰੀ

Punjab Weather Update: ਉੱਤਰੀ ਭਾਰਤ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਸਰਦੀ ਨੇ ਆਪਣੇ ਤੀਬਰ ਰੂਪ ਨਾਲ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਠੰਢ ਨਾਲ ਨਾਲ ਸੰਘਣੀ ਧੁੰਦ ਵੀ ਹਾਲਾਤ ਬਦਤਰ ਕਰ ਸਕਦੀ ਹੈ। ਫਰੀਦਕੋਟ ਅਤੇ ਗੁਰਦਾਸਪੁਰ ਅੱਜ ਸਭ ਤੋਂ ਠੰਢੇ ਜ਼ਿਲ੍ਹੇ ਰਹੇ, ਜਿੱਥੇ ਘੱਟੋ-ਘੱਟ ਤਾਪਮਾਨ 4.5 […]
Khushi
By : Updated On: 09 Dec 2025 07:53:AM
ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਵਧਾਈ ਚਿੰਤਾ, ਤਿੰਨ ਦਿਨਾਂ ਲਈ Yellow Alert ਜਾਰੀ

Punjab Weather Update: ਉੱਤਰੀ ਭਾਰਤ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਸਰਦੀ ਨੇ ਆਪਣੇ ਤੀਬਰ ਰੂਪ ਨਾਲ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਠੰਢ ਨਾਲ ਨਾਲ ਸੰਘਣੀ ਧੁੰਦ ਵੀ ਹਾਲਾਤ ਬਦਤਰ ਕਰ ਸਕਦੀ ਹੈ। ਫਰੀਦਕੋਟ ਅਤੇ ਗੁਰਦਾਸਪੁਰ ਅੱਜ ਸਭ ਤੋਂ ਠੰਢੇ ਜ਼ਿਲ੍ਹੇ ਰਹੇ, ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਨੇ ਅਗਲੇ ਤਿੰਨ ਦਿਨਾਂ ਲਈ ਕੜੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਤਾਪਮਾਨ ਦੇ ਤਾਜ਼ਾ ਅੰਕੜਿਆਂ ਅਨੁਸਾਰ, ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਅੰਮ੍ਰਿਤਸਰ 6.2, ਲੁਧਿਆਣਾ 9, ਪਟਿਆਲਾ 9.2 ਡਿਗਰੀ ਰਿਹਾ। ਪਠਾਨਕੋਟ 6.5, ਬਠਿੰਡਾ 7.3, ਨਵਾਂਸ਼ਹਿਰ 7.4, ਫਿਰੋਜ਼ਪੁਰ 7.5, ਹੁਸ਼ਿਆਰਪੁਰ 5.8, ਮਾਨਸਾ 9.8 ਅਤੇ ਰੂਪਨਗਰ 8.8 ਡਿਗਰੀ ਸੈਲਸੀਅਸ ਰਿਹਾ। ਇਹ ਸਾਰੇ ਤਾਪਮਾਨ ਆਮ ਤੌਰ ’ਤੇ ਦਰਜ ਹੁੰਦੇ ਮਿਆਰ ਨਾਲੋਂ 1 ਤੋਂ 1.5 ਡਿਗਰੀ ਘੱਟ ਹਨ।

ਹਿਮਾਚਲ ਵਿੱਚ ਬਰਫਬਾਰੀ, ਸੀਤ ਲਹਿਰ ਦਾ ਕਹਿਰ ਜਾਰੀ

ਸ਼ਿਮਲਾ: ਹਿਮਾਚਲ ਦੇ ਕਬਾਇਲੀ ਇਲਾਕਿਆਂ ਵਿੱਚ ਵੀ ਸੀਤ ਲਹਿਰ ਦਾ ਅਸਰ ਵਧਦਾ ਜਾ ਰਿਹਾ ਹੈ। ਰੋਹਤਾਂਗ ਦਰਰਾ ਅਤੇ ਉੱਚਾਈ ਵਾਲੀਆਂ ਹਵਾਈਆਂ ਥਾਵਾਂ ’ਤੇ ਅੱਜ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ। ਖਰਾਬ ਮੋਸਮ ਦੇ ਮੱਦੇਨਜ਼ਰ ਮਨਾਲੀ–ਲੇਹ ਰੋਡ ਨੂੰ ਦਾਰਚਾ ਤੋਂ ਅੱਗੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਹੁਣ ਇਹ ਰਸਤਾ ਮਈ–ਜੂਨ 2025 ਵਿੱਚ ਹੀ ਮੁੜ ਖੁੱਲੇਗਾ।

ਕੁਕੁਮਸੇਰੀ ਹਿਮਾਚਲ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ ਮਨਫ਼ੀ 6.2 ਡਿਗਰੀ ਤੱਕ ਲੁੜਕ ਗਿਆ। ਮੌਸਮ ਵਿਭਾਗ ਨੇ ਬਿਲਾਸਪੁਰ ਅਤੇ ਮੰਡੀ ਵਿੱਚ ਵੀ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ।

Read Latest News and Breaking News at Daily Post TV, Browse for more News

Ad
Ad