jalandhar ;- ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਅਤੇ ਨਾਮੀ ਕਾਰੋਬਾਰੀ ਐਚ ਐਸ ਵਾਲੀਆ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ 0% ਕਰਪਸ਼ਨ ਟੋਲਰਸ ਦੀ ਗੱਲ ਕਰਦੀ ਹੈ ਔਰ ਦੂਜੇ ਪਾਸੇ ਸੀਵਰੇਜ ਬੋਰਡ ਜਲੰਧਰ ਦੇ ਅਧਿਕਾਰੀਆਂ ਨੇ ਭਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ ਪਏ ਹਨ।
ਉਹਨਾਂ ਕਿਹਾ ਕਿ ਪਿਛਲੇ ਦਿਨੀ ਸੀਵਰੇਜ ਬੋਰਡ ਜਲੰਧਰ ਵੱਲੋਂ ਇੱਕ ਟੈਂਡਰ ਲਗਾਇਆ ਗਿਆ,ਉਕਤ ਟੈਂਡਰ ਆਦਮਪੁਰ ਵਿਖੇ ਬਣ ਰਹੇ ਵਾਟਰ ਟਰੀਟਮੈਂਟ ਪਲਾਂਟ ਵਿੱਚੋਂ ਕੱਢੀ ਗਈ ਮਿੱਟੀ ਨੂੰ ਵੇਚਣ ਸਬੰਧੀ ਸੀ ।
ਵਾਲੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਟੈਂਡਰ ਦੀ ਰਾਖਵੀਂ ਕੀਮਤ ਤਕਰੀਬਨ ਦੋ ਕਰੋੜ 31 ਲੱਖ ਰੁਪਏ ਸੀ ਜੋ ਕਿ ਟੈਂਡਰ ਪਾਉਣ ਵਾਲੀ ਕੰਪਨੀ ਆਪਣੀ ਸਮਝ ਅਨੁਸਾਰ ਆਕਸ਼ਨ ਰਾਹੀਂ ਜਿੰਨੀ ਮਰਜ਼ੀ ਵਧਾ ਸਕਦੀ ਸੀ !ਉਹਨਾਂ ਕਿਹਾ ਕਿ ਸਾਡੀ ਕੰਪਨੀ ਨੇ ਵੀ ਉਕਤ ਮਿੱਟੀ ਨੂੰ ਚੱਕਣ ਲਈ ਟੈਂਡਰ ਪਾ ਦਿੱਤਾ ਟੈਂਡਰ ਪਾਉਣ ਤੋਂ ਬਾਅਦ ਵਾਲੀਆ ਨੇ ਕਿਹਾ ਕਿ ਉਹਨਾਂ ਨੇ ਬਾਰ ਬਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਔਰ ਮਿਲ ਕੇ ਆਕਸ਼ਨ ਨੂੰ ਚਲਾਉਣ ਲਈ ਕੋਈ ਲਿੰਕ ਲੈਣ ਲਈ ਬੇਨਤੀ ਕੀਤੀ ਪਰ ਕਿਸੇ ਵੀ ਅਫਸਰ ਨੇ ਉਹਨਾਂ ਦੀ ਗੱਲ ਨਾ ਸੁਣੀ ਔਰ ਸ਼ਾਮੀ ਟੈਂਡਰ ਦੇ ਟਾਈਮ ਅਨੁਸਾਰ ਉਸ ਟੈਂਡਰ ਨੂੰ ਬੰਦ ਕਰ ਦਿੱਤਾ ਗਿਆ !
ਵਾਲੀਆ ਨੇ ਕਿਹਾ ਕਿ ਅਗਲੇ ਦਿਨ ਹੀ ਸਵੇਰੇ ਉਹ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲੇ ਔਰ ਇਹ ਸਾਰੀ ਗੱਲ ਦੱਸੀ ਕਿ ਇਹ ਟੈਂਡਰ ਬਿਲਕੁਲ ਗਲਤ ਹੈ,ਕਿਉਂਕਿ ਆਕਸ਼ਨ ਹੋਣੀ ਸੀ ਔਰ ਆਕਸ਼ਨ ਸ਼ੁਰੂ ਕਰਨ ਲਈ ਉਹਨਾਂ ਨੂੰ ਕੋਈ ਵੀ ਲਿੰਕ ਜਾਂ ਪਾਸਵਰਡ ਜਾਂ ਕੋਈ ਆਈਡੀ ਨਹੀਂ ਦਿੱਤੀ ਗਈ !
ਉਹਨਾਂ ਕਿਹਾ ਕਿ ਫਿਰ ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਜੋ ਕਿ ਇਸ ਟੈਂਡਰ ਕਮੇਟੀ ਦੇ ਚੇਅਰਮੈਨ ਸਨ,ਉਹਨਾਂ ਨੂੰ ਮਿਲੇ ਔਰ ਉਹਨਾਂ ਨੂੰ ਜਾ ਕੇ ਸਾਰੀ ਗੱਲ ਦੱਸੀ ਉਹਨਾਂ ਕਿਹਾ ਕਿ ਇਸ ਗੱਲ ਤੇ ਕਮਿਸ਼ਨਰ ਨੇ ਬੜੇ ਹੀ ਪਿਆਰ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕਿਹਾ ਕਿ ਜੋ ਵੀ ਗੱਲਬਾਤ ਉਹ ਕਹਿ ਰਹੇ ਹਨ ਉਹ ਮੇਲ ਰਾਹੀਂ ਮੈਨੂੰ ਮੇਰੀ ਮੇਲ ਤੇ ਭੇਜ ਦੇਣ ਔਰ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਵੀ ਉਹੀ ਮੇਲ ਫਾਰਵਰਡ ਕਰ ਦੇਣ!
ਵਾਲੀਆ ਨੇ ਕਿਹਾ ਕਿ ਮੈਂ ਆਪਣੀ ਕੰਪਨੀ ਦੀ ਮੇਲ ਤੋਂ ਉਹ ਮੇਲ ਕਾਰਪੋਰੇਸ਼ਨ ਕਮਿਸ਼ਨਰ ਨੂੰ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰ ਦਿੱਤੀ ਔਰ ਉਸ ਤੋਂ ਬਾਅਦ ਤਕਰੀਬਨ ਇਕ ਮਹੀਨੇ ਤੱਕ ਕੋਈ ਵੀ ਉਸ ਮੇਲ ਤੇ ਅਸਰ ਨਹੀਂ ਹੋਇਆ ਔਰ ਵਾਲੀਆ ਨੇ ਕਿਹਾ ਕਿ ਇਸ ਸਬੰਧੀ ਮੈਂ ਬਹੁਤ ਵਾਰੀ ਸਾਰੇ ਅਫਸਰਾਂ ਨੂੰ ਮਿਲ ਵੀ ਚੁੱਕਿਆ !
ਵਾਲੀਆ ਨੇ ਕਿਹਾ ਕਿ ਉਕਤ ਟੈਂਡਰ ਬਿਲਕੁਲ ਗਲਤ ਹੈ ਔਰ ਰਾਖਵੀ ਕੀਮਤ ਦੋ ਕਰੋੜ 31 ਲੱਖ ਤੋਂ ਤਕਰੀਬਨ 70 ਲੱਖ ਜਿਆਦਾ ਵਿੱਚ ਉਹ ਇਹ ਉਕਤ ਮਿੱਟੀ ਲੈਣ ਲਈ ਤਿਆਰ ਹਨ !
ਪਰ ਉਹਨਾਂ ਨੂੰ ਉਕਤ ਟੈਂਡਰ ਵਿੱਚ ਪਾਰਟੀਸਪੇਟ ਕਰਨ ਲਈ ਲਿੰਕ ਹੀ ਨਹੀਂ ਉਪਲਬਧ ਕਰਾਇਆ ਗਿਆ ਜੋ ਕਿ ਬਿਲਕੁਲ ਭਰਿਸ਼ਟਾਚਾਰ ਨੂੰ ਦਰਸਾਉਂਦਾ ਹੈ।
ਉਹਨਾਂ ਸੀਵਰ ਬੋਰਡ ਦੇ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ ਲਾਂਦੀਆਂ ਕਿਹਾ ਕਿ ਇਹਨਾਂ ਤੇ ਵਿਜਲੈਂਸ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਦੀ ਵਿਜਲੈਂਸ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ
ਉਹਨਾਂ ਕਿਹਾ ਕਿ ਆਣ ਵਾਲੇ ਦਿਨਾਂ ਵਿੱਚ ਚੀਫ ਵਿਜਲੈਂਸ ਬਿਊਰੋ ਪੰਜਾਬ ਨੂੰ ਚੰਡੀਗੜ੍ਹ ਸਥਿਤ ਉਹਨਾਂ ਦੇ ਦਫਤਰ ਵਿਖੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਦਰਖਾਸਤ ਦੇਣਗੇ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਉਕਤ ਟੈਂਡਰ ਨੂੰ ਦੁਬਾਰਾ ਰੀਕਾਲ ਕਰੇ ਤਾਂ ਜੋ ਪੰਜਾਬ ਸਰਕਾਰ ਦਾ ਤਕਰੀਬਨ ਇਕ ਕਰੋੜ ਦਾ ਫਾਇਦਾ ਹੋ ਸਕੇ !
ਵਾਲੀਆ ਨੇ ਗੱਲ ਕਰਦਿਆਂ ਕਿਹਾ ਕਿ ਉਕਤ ਟੈਂਡਰ ਦੇ ਪੈਸੇ ਸੀਵਰੇਜ ਬੋਰਡ ਤੋਂ ਟਰਾਂਸਫਰ ਹੋ ਕੇ ਕਾਰਪੋਰੇਸ਼ਨ ਜਲੰਧਰ ਵਿੱਚ ਜਾਣੇ ਹਨ ਔਰ ਕਾਰਪੋਰੇਸ਼ਨ ਜਲੰਧਰ ਨੇ ਜਲੰਧਰ ਦੇ ਸੁਧਾਰ ਵਾਸਤੇ ਉਕਤ ਪੈਸੇ ਨੂੰ ਵਰਤਣਾ ਹੈ !
ਉਹਨਾਂ ਕਿਹਾ ਕਿ ਜੇ ਜਲੰਧਰ ਦੇ ਸੁਧਾਰ ਵਾਸਤੇ ਉਕਤ ਪੈਸਾ ਵਰਤਿਆ ਜਾਣਾ ਹੈ ਤੇ ਕਿਉਂ ਨਾ ਜਲੰਧਰ ਦਾ ਇਕ ਕਰੋੜ ਦਾ ਹੋਰ ਫਾਇਦਾ ਹੋ ਜਾਵੇ !
ਉਹਨਾਂ ਨੇ ਅਪੀਲ ਕੀਤੀ ਪੰਜਾਬ ਸਰਕਾਰ ਇਹਨਾਂ ਅਫਸਰਾਂ ਤੇ ਐਕਸ਼ਨ ਲੈਂਦੀ ਹੋਈ ਇਹਨਾਂ ਤੇ ਕਾਰਵਾਈ ਕਰੇ ਔਰ ਇਸ ਟੈਂਡਰ ਨੂੰ ਰੀਕਾਲ ਕਰੇ !