Amritsar News: ਅੱਜ 2 ਜੂਨ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜੂਨ 84 ਦੇ ਘੱਲੂਘਾਰੇ ਬਾਰੇ ਸੰਗਤਾਂ ਨਾਲ ਬੋਲ ਸਾਂਝੇ ਕੀਤੇ।
SGPC President Dhami on Ghallughara 84: 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਮਨਾਇਆ ਜਾ ਰਿਹਾ ਹੈ, ਜਿਸ ‘ਚ ਖਾਸ ਕਰਕੇ ਸਿੱਖ ਸੰਗਤ ਸ਼ਹੀਦਾਂ ਨੂੰ ਯਾਦ ਕਰ ਸਿਜਦਾ ਸਕਦੀਆਂ ਹਨ। ਇਸ ਦੌਰਾਨ ਸੰਗਤ ਦਾ ਇਕੱਠ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਵੀ ਪਹੁੰਚਦਾ ਹੈ। ਦੇਸ਼-ਵਿਦੇਸ਼ ‘ਚ ਬੈਠੀ ਸਿੱਖ ਸੰਗਤ ਇਨ੍ਹਾਂ ਦਿਨੀਂ ਖਾਸ ਕਰ ਦਰਬਾਰ ਸਾਹਿਬ ਜ਼ਰੂਰ ਨਤਮਸਤਕ ਹੁੰਦੀ ਹੈ।
ਇਸੇ ਕਰਕੇ ਅੱਜ 2 ਜੂਨ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜੂਨ 84 ਦੇ ਘੱਲੂਘਾਰੇ ਬਾਰੇ ਸੰਗਤਾਂ ਨਾਲ ਬੋਲ ਸਾਂਝੇ ਕੀਤੇ। ਇਸ ਦੌਰਾਨ ਧਾਮੀ ਨੇ ਕਿਹਾ ਕਿ ਜਦੋਂ ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਉਂਦਾ ਹੈ ਤਾਂ ਉਹ ਸਮਾਂ ਜਾਂ ਤਾਂ ਮਈ ਦਾ ਆਖ਼ਰੀ ਹੁੰਦਾ ਹੈ ਜਾਂ ਜੂਨ ਮਹੀਨਾ, ਇਸ ਦੇ ਨਾਲ ਹੀ ਇਹੀ ਸਮਾਂ 84 ਦੀ ਯਾਦ ਕਰਾਉਂਦਾ ਹੈ।
ਇਸ ਮੌਕੇ ਇੱਥੇ ਦੇਸ਼-ਵਿਦੇਸ਼ ਤੋਂ ਸੰਗਤ ਇੱਥੇ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਹੀਨਾ ਤਪਸ਼ ਦਾ ਹੈ ਪਰ ਇਸੇ ਮਹੀਨੇ ਭਾਰਤੀ ਫੌਜ ਨੇ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਹਮਲਾ ਕੀਤਾ। ਨਾਲ ਹੀ ਧਾਮੀ ਨੇ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਪ੍ਰਣ ਕੀਤਾ ਸੀ ਕਿ ਇਹ ਸੀਸ ਜਦੋਂ ਵੀ ਲੋੜ ਪਾਏਗੀ ਦਿੱਤਾ ਜਾਵੇਗਾ।
ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਆਈ ਸੰਗਤ ਨੂੰ 84 ਸਮੇਂ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੇ ਦਰਸ਼ਨ ਕਰਾਏ ਗਏ। ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਉਸ ਵੇਲੇ ਦੀ ਭਾਰਤ ਸਰਕਾਰ ਨੇ ਕਿਵੇਂ ਹਮਲਾ ਕੀਤਾ ਸੀ। ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਅੱਜ ਦਾ ਸਮਾਂ ਬੜਾ ਔਖਾ ਸਮਾਂ ਹੈ ਉਸ ਸਮੇਂ ਵੀ ਹਮਲੇ ਹੁੰਦੇ ਰਹੇ ਤੇ ਅੱਜ ਵੀ ਕਿਤੇ ਨਾ ਕਿਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਪੰਜਾਬ ‘ਚ ਵੱਸਦੇ ਸਿੱਖ ਤੇ ਦੇਸ਼ਾਂ ਵਿਦੇਸ਼ਾਂ ‘ਚ ਵੱਸਦੇ ਸਿੱਖ ਏਕਤਾ ਬਣਾ ਕੇ ਰੱਖੋ।