Shambhu Border: ਇੱਕ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਪਿੰਡ ਵਾਸੀ ਆਉਣ ਜਾਣ ਵਾਲੀਆਂ ਤੋਂ ਜ਼ਬਰੀ ਟੈਕਸ ਵਸੂਲਦੇ ਨਜ਼ਰ ਆ ਰਹੇ ਹਨ।
Goonda Tax in Village Maadu: ਬੀਤੇ ਸਾਲ ਫਰਵਰੀ ਤੋਂ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਆਪਣੀ ਹੱਕੀ ਮੰਗਾਂ ਦੇ ਲਏ ਦਿੱਲੀ ਜਾ ਕੇ ਫਿਰ ਤੋਂ ਧਰਨਾ ਪ੍ਰਧਰਸ਼ਨ ਕਰਨਾ ਚਾਹੁੰਦੇ ਹਨ ਪਰ ਹਰਿਆਣਾ ਦੀ ਸੈਣੀ ਸਰਕਾਰ ਨੇ ਬਾਰਡਰ ਬੰਦ ਕੀਤੇ ਹੋਏ ਹਨ। ਇਸ ਕਰਕੇ ਕਿਸਾਨਾਂ ਨੇ ਵੀ ਬਾਰਡਰਾਂ ‘ਤੇ ਹੀ ਪੱਕੇ ਡੇਰੇ ਲਾ ਲਏ। ਕਿਸਾਨਾਂ ਨੇ ਇਸ ਇੱਕ ਸਾਲ ਦੌਰਾਨ ਕਈਂ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੂੰ ਅੱਗ ਵੱਧਣ ਨਹੀਂ ਦਿੱਤਾ ਗਿਆ।
ਇਸ ਸਭ ਦੇ ਨਾਲ ਹੀ ਪੰਜਾਬ ਹਰਿਆਣਾ ਬਾਰਡਰ ਹੋਣ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੰਭੂ ਬੰਦ ਹੋਣ ਕਰਕੇ ਲੋਕਾਂ ਨੂੰ ਬਦਲਵੇਂ ਰਾਹ ਤੋਂ ਜਾਣਾ ਪੈ ਰਿਹਾ ਹੈ। ਇਸ ਕਰਕੇ ਲੋਕ ਅਤੇ ਬੱਸਾਂ, ਟੱਰਕਾਂ ਅਤੇ ਟੈਕਸੀ ਡਰਾਈਵਰਾਂ ਨੂੰ ਪਿੰਡਾਂ ਚੋਂ ਲੰਘਣਾ ਪੈਂਦਾ ਹੈ। ਲੋਕਾਂ ਪਿੰਡ ਮਾੜੂ ਚੋਂ ਵੀ ਲੰਘਦੇ ਸੀ। ਜਿਸ ਦੀ ਇੱਕ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਪਿੰਡ ਵਾਸੀ ਆਉਣ ਜਾਣ ਵਾਲੀਆਂ ਤੋਂ ਜ਼ਬਰੀ ਟੈਕਸ ਵਸੂਲਦੇ ਸੀ। ਪਿੰਡ ਦੇ ਕੁਝ ਲੋਕ ਪਿੰਡ ਵਿੱਚੋਂ ਨਿਕਲਣ ਵਾਲੇ ਵਾਹਨਾਂ ਤੋਂ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਲੈਂਦੇ ਸੀ।
ਇੱਥੇ ਕਲਿੱਕ ਕਰਕੇ ਦੇਖੋ ਪੂਰੀ ਵੀਡੀਓ
ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਜੁਲਕਾਂ ਦੀ ਪੁਲਿਸ ਵੱਲੋਂ ਬਲਜਿੰਦਰ ਸਿੰਘ ਪੁੱਤਰ ਬੇਅੰਤ ਸਿੰਘ, ਹਰਮਨ ਪ੍ਰੀਤ ਸਿੰਘ ਪੁੱਤਰ ਹੁਸ਼ਿਆਰ ਸਿੰਘ, ਹਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਦੋ ਤਿੰਨ ਨਾਵਾਂ ਨੂੰ ਵਿਅਕਤੀਆਂ ਖਿਲਾਫ ਬੀ ਐਨਐਸ ਐਕਟ ਦੀ ਧਾਰਾ 308(2) ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ‘ਚ ਪੁਲਿਸ ਨੇ ਸਰਪੰਚ ਤੇ ਹੋਰਨਾਂ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਖ਼ਬਰਾਂ ਨੇ ਕਿ 2 ਲੋਕਾਂ ਨੂੰ ਰਾਉਂਡ-ਅੱਪ ਵੀ ਕੀਤਾ ਗਿਆ ਹੈ।