Cow Murder in Punjab:ਪੰਜਾਬ ਦੇ ਫਰੀਦਕੋਟ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੱਥੋਂ ਦੇ ਪਿੰਡ ਝੋਟੀਵਾਲਾ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਗਾਵਾਂ ਵੜ ਜਾਣ ਕਾਰਨ ਖੇਤ ਮਾਲਕ ਨੇ ਗੁੱਸੇ ਵਿੱਚ ਆ ਕੇ ਗਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਜਾਂਚ ‘ਚ ਸਾਹਮਣੇ ਆਇਆ ਕਿ ਉਕਤ ਗਾਂ ਗੁੱਜਰ ਦੀ ਸੀ ਅਤੇ ਉਹ ਪਸ਼ੂਆਂ ਨੂੰ ਚਰਾਉਣ ਲਈ ਲੈ ਕੇ ਜਾ ਰਿਹਾ ਸੀ ਪਰ ਜਦੋਂ ਉਸ ਦੀ ਗਾਂ ਕਿਸਾਨ ਦੇ ਖੇਤਾਂ ‘ਚ ਵੜ ਗਈ ਤਾਂ ਕਿਸਾਨ ਅਤੇ ਗੁੱਜਰ ਵਿਚਕਾਰ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨ ਨੇ ਗੁੱਸੇ ‘ਚ ਆ ਕੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਇੱਕ ਗਾਂ ਦੀ ਮੌਤ ਹੋ ਗਈ।
ਦੂਜੇ ਪਾਸੇ ਗੁੱਜਰ ਦਾ ਕਹਿਣਾ ਹੈ ਕਿ ਕਿਸਾਨ ਨੇ ਮੇਰੇ ‘ਤੇ ਗੋਲੀ ਚਲਾਈ ਸੀ ਪਰ ਉਹ ਬੈਠ ਗਿਆ, ਅਤੇ ਉਹ ਗੋਲੀ ਗਾਂ ਦੇ ਵੱਜੀ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।