ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ‘ਚ ਕਰੀਬ ਢਾਈ ਕਰੋੜ ਦੀ ਲਾਗਤ ਨਾਲ ਬਣ ਰਹੇ ਹਨ ਸ਼ੈੱਡ; ਬਰਿੰਦਰ ਕੁਮਾਰ ਗੋਇਲ

Grain markets of Lehra; ਕਿਸਾਨਾਂ ਦੀਆਂ ਫ਼ਸਲ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ‘ਚ ਕਰੀਬ 02 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈਡ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਬਾਦਲਗੜ੍ਹ, ਬੁਸ਼ਹਿਰਾ, ਮੰਡਵੀ ਮਨਿਆਣਾ ਅਤੇ ਖਨੌਰੀ ਵਿਖੇ ਮੰਡੀਆਂ ਵਿੱਚ ਸ਼ੈੱਡ […]
Jaspreet Singh
By : Updated On: 28 Sep 2025 20:15:PM
ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ‘ਚ ਕਰੀਬ ਢਾਈ ਕਰੋੜ ਦੀ ਲਾਗਤ ਨਾਲ ਬਣ ਰਹੇ ਹਨ ਸ਼ੈੱਡ; ਬਰਿੰਦਰ ਕੁਮਾਰ ਗੋਇਲ

Grain markets of Lehra; ਕਿਸਾਨਾਂ ਦੀਆਂ ਫ਼ਸਲ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ‘ਚ ਕਰੀਬ 02 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈਡ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਬਾਦਲਗੜ੍ਹ, ਬੁਸ਼ਹਿਰਾ, ਮੰਡਵੀ ਮਨਿਆਣਾ ਅਤੇ ਖਨੌਰੀ ਵਿਖੇ ਮੰਡੀਆਂ ਵਿੱਚ ਸ਼ੈੱਡ ਬਣਾਏ ਜਾਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਸਾਂਝੀ ਕੀਤੀ।

Barinder Kumar Goyal; ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ 18 ਖਰੀਦ ਕੇਂਦਰਾਂ ਵਿੱਚ ਇਹ ਸ਼ੈਡ ਤਿਆਰ ਕੀਤੇ ਜਾਣੇ ਹਨ। ਇਹਨਾਂ ਵਿੱਚੋਂ 100 ਫੁੱਟ × 50 ਫੁੱਟ ਦੇ 05 ਵੱਡੇ ਸ਼ੈਡ ਮਨਿਆਣਾ, ਮੰਡਵੀ, ਖਨੌਰੀ, ਬਾਦਲਗੜ੍ਹ ਅਤੇ ਬੁਸ਼ਹਿਰਾ ਮੰਡੀਆਂ ਵਿੱਚ ਤਿਆਰ ਕੀਤੇ ਜਾਣਗੇ।

ਇਸ ਤੋਂ ਇਲਾਵਾ, 35 ਫੁੱਟ × 35 ਫੁੱਟ ਦੇ ਕੁੱਲ 13 ਸ਼ੈਡ ਪਰਚੇਜ਼ ਸੈਂਟਰ ਰਾਏਧਰਾਣਾ, ਬਖੋਰਾ ਕਲਾਂ, ਦੇਹਲਾਂ/ ਭੁਟਾਲ, ਘੋੜੇਨਾਬ, ਭਾਈਕੇ ਪਿਸ਼ੌਰ, ਸੇਖੁਵਾਸ, ਰਾਮਗੜ੍ਹ ਸੰਧੂਆਂ, ਚੋਟੀਆਂ, ਭੂਤਗੜ੍ਹ, ਚੂਲੜ ਕਲਾਂ, ਡੋਡੀਆਂ, ਢੀਂਡਸਾ ਅਤੇ ਕੁਦਨੀ ‘ਚ ਬਣਾਏ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸ਼ੈਡ ਤਿਆਰ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁੱਲ੍ਹੇ ਅਸਮਾਨ ਹੇਠ ਰੱਖਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਫਸਲ ਦੇ ਸਟਾਕ ਨੂੰ ਮੌਸਮ ਦੇ ਅਸਰ ਤੋਂ ਬਚਾਇਆ ਜਾ ਸਕੇਗਾ। ਇਸ ਨਾਲ ਅਨਾਜ ਦੀ ਖ਼ਰਾਬੀ ਰੁਕੇਗੀ ਅਤੇ ਮੰਡੀਆਂ ‘ਚ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲ ਸਕੇਗੀ।

ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖਰੀਦ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਹ ਪ੍ਰਾਜੈਕਟ ਲੰਮੇ ਸਮੇਂ ਲਈ ਕਿਸਾਨਾਂ ਨੂੰ ਵੱਡਾ ਲਾਭ ਦੇਣਗੇ।

ਇਸ ਮੌਕੇ ਮਹਿੰਦਰ ਸਿੰਘ ਕੁਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਜੋਗੀ ਰਾਮ ਭੁੱਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਬੂਟਾ ਸਿੰਘ ਸਰਪੰਚ ਪਿੰਡ ਬਾਦਲਗੜ੍ਹ, ਗੁਰਦੀਪ ਸਿੰਘ ਬਾਦਲ, ਬਿੱਕਰ ਸਿੰਘ ਸਾਬਕਾ ਸਰਪੰਚ ਪਿੰਡ ਬਾਦਲਗੜ੍ਹ, ਰਾਮ ਚੰਦਰ ਪਿੰਡ ਬੁਸ਼ਹਿਰਾ, ਸੁਰਿੰਦਰ ਸਿੰਘ ਪਿੰਡ ਬੁਸ਼ਹਿਰਾ, ਭਗਵੰਤ ਸਿੰਘ ਪਿੰਡ ਮੰਡਵੀ, ਹਰਦੀਪ ਸਿੰਘ ਸਰਪੰਚ ਪਿੰਡ ਮੰਡਵੀ, ਸਤਗੁਰ ਸਿੰਘ ਸਰਪੰਚ ਪਿੰਡ ਮਨਿਆਣਾ, ਮਿੱਠੂ ਰਾਮ, ਜਗਸੀਰ ਸਿੰਘ, ਸਤਗੁਰ ਸਿੰਘ, ਵਿਸ਼ਾਲ ਕਾਂਸਲ, ਸੁਰਿੰਦਰ ਬਬਲੀ, ਮੰਡੀ ਬੋਰਡ ਦੇ ਐੱਸ.ਡੀ.ਓ. ਲਲਿਤ ਬਜਾਜ, ਪੀ.ਏ.ਰਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਮੰਡੀ ਬੋਰਡ ਦੇ ਵੱਖ-ਵੱਖ ਅਧਿਕਾਰੀ, ਹੋਰ ਆਗੂ ਸਾਹਿਬਾਨ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

Read Latest News and Breaking News at Daily Post TV, Browse for more News

Ad
Ad