Shehnaaz Gill Birthday Celebration: ਸ਼ਹਿਨਾਜ਼ ਗਿੱਲ ਨੇ ਆਪਣਾ ਜਨਮਦਿਨ ਮਨਾਇਆ, ਉਸ ਦੇ ਭਰਾ ਸ਼ਾਹਬਾਜ਼ ਨੇ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ।
Shehnaaz Gill Birthday Celebration: ‘ਪੰਜਾਬ ਦੀ ਕੈਟਰੀਨਾ ਕੈਫ’ ਦੇ ਨਾਂ ਨਾਲ ਫੇਮਸ ਐਕਟਰਸ ਸ਼ਹਿਨਾਜ਼ ਗਿੱਲ 32 ਸਾਲ ਦੀ ਹੋ ਗਈ ਹੈ। ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਭਰਾ ਸ਼ਾਹਬਾਜ਼ ਨੇ ਐਕਟਰਸ ਨੂੰ ਖਾਸ ਤਰੀਕੇ ਨਾਲ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਸ਼ਾਹਬਾਜ਼ ਨੇ ਸੋਸ਼ਲ ਮੀਡੀਆ ‘ਤੇ ਆਪਣੀ ਭੈਣ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ।
ਸ਼ੇਅਰ ਕੀਤੀ ਗਈ ਵੀਡੀਓ ‘ਚ ਸ਼ਹਿਨਾਜ਼ ਬੱਚਿਆਂ ਵਰਗੇ ਤਰੀਕੇ ਨਾਲ ਦੋ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉੱਥੇ ਮੌਜੂਦ ਹਰ ਕੋਈ ਸ਼ਹਿਨਾਜ਼ ਲਈ ‘ਹੈਪੀ ਬਰਥਡੇ’ ਗਾਉਂਦਾ ਸੁਣਾਈ ਦੇ ਰਿਹਾ ਹੈ। ਸ਼ਹਿਨਾਜ਼ ਨੂੰ ਗੁਲਾਬੀ ਰੰਗ ਦੇ ਪਹਿਰਾਵੇ ‘ਚ ਦੇਖਿਆ ਗਿਆ। ਉਸ ਨੇ ਬੇਬੀ ਪਿੰਕ ਸ਼ਾਲ ਪਹਿਨੀ ਹੋਈ ਸੀ। ਨਾਲ ਹੀ ਉਸ ਦਾ ਮੇਕਅੱਪ ਨਹੀਂ ਸੀ।
ਦੱਸ ਦੇਈਏ ਕਿ ਸ਼ਾਹਬਾਜ਼ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਸ਼ਾਹਬਾਜ਼ ਨੇ ਇੰਸਟਾਗ੍ਰਾਮ ‘ਤੇ ਭੈਣ ਸ਼ਹਿਨਾਜ਼ ਗਿੱਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਹੈਪੀ ਬਰਥਡੇ ਮੇਰੀ ਭੈਣ ਸ਼ਹਿਨਾਜ਼ ਗਿੱਲ।’
ਸ਼ਾਹਬਾਜ਼ ਨੇ ਇੰਸਟਾਗ੍ਰਾਮ ‘ਤੇ ਭੈਣ ਸ਼ਹਿਨਾਜ਼ ਗਿੱਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੇ ਨਾਲ ਹੀ ਐਕਟਰਸ ਸ਼ਹਿਨਾਜ਼ ਆਪਣੇ ਜਨਮਦਿਨ ਮੌਕੇ ਸਵੇਰ ਗੁਰੂਦੁਆਰੇ ਪਹੁੰਚੀ। ਉਨ੍ਹਾਂ ਨੇ ਇੰਸਟਾਗ੍ਰਾਮ ਦੇ ਸਟੋਰੀਜ਼ ਸੈਕਸ਼ਨ ‘ਤੇ ਗੁਰਦੁਆਰੇ ਦੀ ਵੀਡੀਓ ਸ਼ੇਅਰ ਕਰਕੇ ਫੈਨਸ ਨੂੰ ਜਾਣਕਾਰੀ ਦਿੱਤੀ। ਇਸ ਸਟੋਰੀ ਵੀਡੀਓ ਦੇ ਨਾਲ ਉਸ ਨੇ ਸਿੰਗਰ-ਐਕਟਰ ਦਿਲਜੀਤ ਦੋਸਾਂਝ ਦਾ ਗਾਣਾ ‘ਆਰ ਨਾਨਕ ਪਰ ਨਾਨਕ’ ਐਡ ਕੀਤਾ ਹੈ।
ਸ਼ਹਿਨਾਜ਼ ਦੇ ਵਰਕ ਫਰੰਟ ਬਾਰੇ ਗੱਲ ਕਰਦੇ ਹੋਏ, ਗਿੱਲ ਨੇ ਫੈਨਸ ਨੂੰ ਜਾਣਕਾਰੀ ਦਿੰਦੇ ਹੋਏ ਆਉਣ ਵਾਲੀ ਫਿਲਮ ‘ਇਕ ਕੁੜੀ’ ਦਾ ਪੋਸਟਰ ਸਾਂਝਾ ਕੀਤਾ ਸੀ। ਐਕਟਰਸ ਨੇ ਦੱਸਿਆ ਕਿ ਉਸ ਦੀ ਫਿਲਮ ਕਦੋਂ ਰਿਲੀਜ਼ ਹੋਵੇਗੀ। ਅਮਰਜੀਤ ਸਿੰਘ ਸਾਰੋਂ ਦੇ ਡਾਇਰੈਕਸ਼ਨ ‘ਚ ਬਣੀ ਇਸ ਫਿਲਮ ‘ਚ ਸ਼ਹਿਨਾਜ਼ ਲੀਡ ਰੋਲ ‘ਚ ਹੈ।