ਖੇਤਾਂ ‘ਚੋਂ ਨੌਜਵਾਨ ਦੀ ਲਾਸ਼ ਵੇਖ ਮੱਚਿਆ ਹੜਕੰਪ, ਨੇੜੇ ਪਈ ਸਰਿੰਜ ਨੇ ਖੜਾ ਕੀਤਾ ਵੱਡਾ ਸਵਾਲ

Bhadaur Tapa Mandi death case; ਮ੍ਰਿਤਕ ਦੀ ਪਛਾਣ 32 ਸਾਲਾ ਰਾਜੂ ਸਿੰਘ, ਵਾਸੀ ਜੰਟਾ ਸਿੰਘ, ਵਾਸੀ ਰੱਲਾ ਪਿੰਡ, ਮਾਨਸਾ ਵਜੋਂ ਹੋਈ ਹੈ। ਉਹ ਆਪਣੀ ਅੱਠ ਸਾਲ ਦੀ ਧੀ ਨਾਲ ਰੱਲਾ ਤੋਂ ਆਪਣੇ ਸਹੁਰੇ ਪਿੰਡ ਦੁੱਲਮਸਰ ਕੋਠੇ ਜਾ ਰਿਹਾ ਸੀ। ਰਸਤੇ ‘ਚ, ਉਸ ਨੇ ਢਿਲਵਾਂ ਨਾਲੇ ਦੇ ਕੋਲ ਆਪਣਾ ਮੋਟਰਸਾਈਕਲ ਰੋਕਿਆ ਤੇ ਆਪਣੀ ਧੀ ਨੂੰ ਸੜਕ […]
Jaspreet Singh
By : Published: 24 Feb 2026 14:32:PM
ਖੇਤਾਂ ‘ਚੋਂ ਨੌਜਵਾਨ ਦੀ ਲਾਸ਼ ਵੇਖ ਮੱਚਿਆ ਹੜਕੰਪ, ਨੇੜੇ ਪਈ ਸਰਿੰਜ ਨੇ ਖੜਾ ਕੀਤਾ ਵੱਡਾ ਸਵਾਲ

Bhadaur Tapa Mandi death case; ਮ੍ਰਿਤਕ ਦੀ ਪਛਾਣ 32 ਸਾਲਾ ਰਾਜੂ ਸਿੰਘ, ਵਾਸੀ ਜੰਟਾ ਸਿੰਘ, ਵਾਸੀ ਰੱਲਾ ਪਿੰਡ, ਮਾਨਸਾ ਵਜੋਂ ਹੋਈ ਹੈ। ਉਹ ਆਪਣੀ ਅੱਠ ਸਾਲ ਦੀ ਧੀ ਨਾਲ ਰੱਲਾ ਤੋਂ ਆਪਣੇ ਸਹੁਰੇ ਪਿੰਡ ਦੁੱਲਮਸਰ ਕੋਠੇ ਜਾ ਰਿਹਾ ਸੀ। ਰਸਤੇ ‘ਚ, ਉਸ ਨੇ ਢਿਲਵਾਂ ਨਾਲੇ ਦੇ ਕੋਲ ਆਪਣਾ ਮੋਟਰਸਾਈਕਲ ਰੋਕਿਆ ਤੇ ਆਪਣੀ ਧੀ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਨਹੀਂ ਆਇਆ ਤਾਂ ਲੋਕਾਂ ਨੇ ਸੜਕ ‘ਤੇ ਇੱਕ ਛੋਟੀ ਬੱਚੀ ਨੂੰ ਇਕੱਲਿਆਂ ਦੇਖਿਆ।

ਭਦੌੜ ਦੀ ਤਪਾ ਮੰਡੀ ਢਿਲਵਾਂ ਡਰੇਨ ਨੇੜੇ ਸ਼ੱਕੀ ਹਾਲਾਤਾਂ ‘ਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਮੰਨਿਆ ਜਾ ਰਿਹਾ ਹੈ। ਉਸ ਦੀ ਲਾਸ਼ ਦੇ ਨੇੜੇ ਇੱਕ ਮੈਡੀਕਲ ਸਰਿੰਜ ਵੀ ਮਿਲੀ ਹੈ। ਲਾਸ਼ ਨੂੰ ਦੇਖ ਕੇ ਨੇੜਲੇ ਖੇਤਾਂ ਤੋਂ ਕਿਸਾਨਾਂ ਤੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੜਕ ‘ਤੇ ਇੱਕ ਛੋਟੀ ਬੱਚੀ ਨੂੰ ਇਕੱਲਿਆਂ ਦੇਖਿਆ ਤੇ ਹੋਇਆ ਸ਼ੱਕ

ਮ੍ਰਿਤਕ ਦੀ ਪਛਾਣ 32 ਸਾਲਾ ਰਾਜੂ ਸਿੰਘ, ਵਾਸੀ ਜੰਟਾ ਸਿੰਘ, ਵਾਸੀ ਰੱਲਾ ਪਿੰਡ, ਮਾਨਸਾ ਵਜੋਂ ਹੋਈ ਹੈ। ਉਹ ਆਪਣੀ ਅੱਠ ਸਾਲ ਦੀ ਧੀ ਨਾਲ ਰੱਲਾ ਤੋਂ ਆਪਣੇ ਸਹੁਰੇ ਪਿੰਡ ਦੁੱਲਮਸਰ ਕੋਠੇ ਜਾ ਰਿਹਾ ਸੀ। ਰਸਤੇ ‘ਚ, ਉਸ ਨੇ ਢਿਲਵਾਂ ਨਾਲੇ ਦੇ ਕੋਲ ਆਪਣਾ ਮੋਟਰਸਾਈਕਲ ਰੋਕਿਆ ਤੇ ਆਪਣੀ ਧੀ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਨਹੀਂ ਆਇਆ ਤਾਂ ਲੋਕਾਂ ਨੇ ਸੜਕ ‘ਤੇ ਇੱਕ ਛੋਟੀ ਬੱਚੀ ਨੂੰ ਇਕੱਲਿਆਂ ਦੇਖਿਆ।

ਜਾਂਚ ਕਰਨ ‘ਤੇ ਲੋਕਾਂ ਨੂੰ ਇੱਕ ਨੌਜਵਾਨ ਰਾਜੂ ਸਿੰਘ, ਡਰੇਨ ਦੇ ਕੰਢੇ ‘ਤੇ ਮ੍ਰਿਤਕ ਪਿਆ ਮਿਲਿਆ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਰਾਜੂ ਸਿੰਘ ਦੀ ਲਾਸ਼ ਦੇ ਕੋਲ ਇੱਕ ਮੈਡੀਕਲ ਸਰਿੰਜ ਮਿਲੀ ਤੇ ਹਾਲਾਤਾਂ ਤੋਂ ਸ਼ੱਕ ਪੈਦਾ ਹੋ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਮ੍ਰਿਤਕ ਰਾਜੂ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ 11, 8 ਤੇ 1.5 ਸਾਲ ਦੀਆਂ ਤਿੰਨ ਧੀਆਂ ਦਾ ਪਿਤਾ ਸੀ।

ਡੀਐਸਪੀ ਗੁਰਪ੍ਰੀਤ ਸਿੰਘ ਤਪਾ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਪਾ ਪੁਲਿਸ ਨੂੰ ਸ਼ੱਕੀ ਹਾਲਾਤਾਂ ‘ਚ ਡਰੇਨ ਦੇ ਕੰਢੇ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ, ਤਪਾ ਪੁਲਿਸ ਕਾਰਵਾਈ ਕਰੇਗੀ। ਮ੍ਰਿਤਕ ਦੀ ਲਾਸ਼ ਨੂੰ ਤਪਾ ਦੇ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਕਾਰਨਾਂ ਦਾ ਪਤਾ ਮੇਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚਲੇਗਾ। ਦੂਜੇ ਪਾਸੇ ਇਸ ਮਾਮਲੇ ‘ਤੇ ਮ੍ਰਿਤਕ ਦੇ ਪਿੰਡ ਦੇ ਸਰਪੰਚ ਤੇ ਪਰਿਵਾਰਕ ਮੈਂਬਰਾਂ ਨੇ ਚੁੱਪੀ ਧਾਰੀ ਰੱਖੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

Read Latest News and Breaking News at Daily Post TV, Browse for more News

Ad
Ad