ਇੱਕ ਹੋਰ ਵਿਅਕਤੀ ਜ਼ਖਮੀ, ਹਮਲਾਵਰ ਹਾਲੇ ਤੱਕ ਫਰਾਰ
University of New Mexico shooting: ਅਮਰੀਕਾ ਦੇ ਨਿਊ ਮੈਕਸੀਕੋ ਵਿਖੇ ਸਥਿਤ ਯੂਨੀਵਰਸਿਟੀ ਆਫ ਨਿਊ ਮੈਕਸੀਕੋ ਵਿੱਚ ਸ਼ੁੱਕਰਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਜ਼ਖਮੀ ਹੋਇਆ ਹੈ। ਇਹ ਹਾਦਸਾ ਅਲਬੁਕਰਕੀ ਸਥਿਤ ਯੂਨੀਵਰਸਿਟੀ ਦੇ ਕੇਸਾ ਦੇਲ ਰਿਓ ਹੋਸਟਲ ਕੈਂਪਸ ਵਿੱਚ ਵਾਪਰਿਆ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਮਲਾਵਰ ਹਾਲੇ ਤੱਕ ਫਰਾਰ ਹੈ ਅਤੇ ਉਸਦੀ ਖੋਜ ਲਈ ਕਾਰਵਾਈ ਜਾਰੀ ਹੈ।
ਸੁਰੱਖਿਆ ਵਧਾਈ ਗਈ
ਹਾਦਸੇ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਅਤੇ ਹੋਸਟਲ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸਥਾਨਕ ਪੁਲਿਸ ਅਤੇ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ।