ਵ੍ਹਾਈਟ ਹਾਊਸ ਨੇੜੇ ਗੋਲੀਬਾਰੀ: ਦੋ ਨੈਸ਼ਨਲ ਗਾਰਡਮੈਨ ਸਮੇਤ ਤਿੰਨ ਜ਼ਖਮੀ

Washington Shooting Incident: ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਤੋਂ ਕੁਝ ਹੀ ਬਲਾਕ ਦੂਰ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਸਦੱਸਾਂ ਸਮੇਤ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ। ਮੈਟਰੋਪੋਲੀਟਨ ਪੁਲਿਸ ਦੇ ਸਹਾਇਕ ਮੁਖੀ ਜੈਫ ਕੈਰੋਲ ਨੇ ਦੱਸਿਆ ਕਿ ਨੈਸ਼ਨਲ ਗਾਰਡ […]
Khushi
By : Updated On: 27 Nov 2025 08:08:AM
ਵ੍ਹਾਈਟ ਹਾਊਸ ਨੇੜੇ ਗੋਲੀਬਾਰੀ: ਦੋ ਨੈਸ਼ਨਲ ਗਾਰਡਮੈਨ ਸਮੇਤ ਤਿੰਨ ਜ਼ਖਮੀ

Washington Shooting Incident: ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਤੋਂ ਕੁਝ ਹੀ ਬਲਾਕ ਦੂਰ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਸਦੱਸਾਂ ਸਮੇਤ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ।

ਮੈਟਰੋਪੋਲੀਟਨ ਪੁਲਿਸ ਦੇ ਸਹਾਇਕ ਮੁਖੀ ਜੈਫ ਕੈਰੋਲ ਨੇ ਦੱਸਿਆ ਕਿ ਨੈਸ਼ਨਲ ਗਾਰਡ ਦੇ ਜਵਾਨ ਰੁਟੀਨ ਗਸ਼ਤ ’ਤੇ ਸਨ, ਜਦੋਂ ਇੱਕ ਹਮਲਾਵਰ ਨੇ ਅਚਾਨਕ ਨੇੜੇ ਆ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਤੁਰੰਤ ਬਾਅਦ ਹੋਰ ਤੈਨਾਤ ਗਾਰਡਮੈਨ ਨੇ ਸ਼ੱਕੀ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ। ਉਸ ਨਾਲ ਪੁੱਛਗਿੱਛ ਜਾਰੀ ਹੈ।

ਐਫਬੀਆਈ ਡਾਇਰੈਕਟਰ ਕਾਸ਼ ਪਟੇਲ ਅਤੇ ਵਾਸ਼ਿੰਗਟਨ ਦੀ ਮੇਅਰ ਮੂਰੀਅਲ ਬਾਊਸਰ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਵਿਚ ਜ਼ਖਮੀ ਦੋ ਗਾਰਡ ਮੈਂਬਰਾਂ ਦੀ ਹਾਲਤ ਨਾਜ਼ੁਕ ਹੈ। ਅਧਿਕਾਰੀਆਂ ਮੁਤਾਬਕ ਘੱਟੋ-ਘੱਟ ਇੱਕ ਜਵਾਨ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਜਾਂਚ ਟੀਮ ਹਮਲਾਵਰ ਦੇ ਇਰਾਦਿਆਂ ਦੀ ਤਫ਼ਤੀਸ਼ ਕਰ ਰਹੀ ਹੈ—ਕੀ ਉਹ ਖ਼ਾਸ ਤੌਰ ’ਤੇ ਸੈਨਿਕਾਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਸੀ?

ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਵਿੱਚ ਬਚਾਅ ਟੀਮਾਂ ਨੂੰ ਜ਼ਖਮੀ ਜਵਾਨਾਂ ’ਤੇ ਸੀਪੀਆਰ ਕਰਦੇ ਅਤੇ ਹੋਰ ਅਧਿਕਾਰੀਆਂ ਨੂੰ ਜ਼ਮੀਨ ’ਤੇ ਪਏ ਸ਼ੱਕੀ ਦੀ ਸਹਾਇਤਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਘਟਨਾ ਤੋਂ ਬਾਅਦ ਟਰੰਪ ਦਾ ਵੱਡਾ ਫ਼ੈਸਲਾ: 500 ਹੋਰ ਨੈਸ਼ਨਲ ਗਾਰਡ ਤਾਇਨਾਤ

ਗੋਲੀਬਾਰੀ ਦੀ ਘਟਨਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਵਿੱਚ 500 ਵਾਧੂ ਨੈਸ਼ਨਲ ਗਾਰਡ ਜਵਾਨ ਭੇਜਣ ਦਾ ਹੁਕਮ ਜਾਰੀ ਕੀਤਾ। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ਾਸ ਤੌਰ ’ਤੇ ਵਾਧੂ ਤੈਨਾਤੀ ਦੀ ਮੰਗ ਕੀਤੀ ਸੀ।

ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਮੇਂ ਵਾਸ਼ਿੰਗਟਨ ਵਿੱਚ ਇੱਕ ਸੰਯੁਕਤ ਟਾਸਕ ਫੋਰਸ ਹੇਠ 2,188 ਸੈਨਿਕ ਤਾਇਨਾਤ ਹਨ। ਸ਼ਹਿਰ ਵਿੱਚ ਫੌਜ ਦੀ ਮੌਜੂਦਗੀ ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਅਦਾਲਤੀ ਮੁਕੱਦਮੇ ਅਤੇ ਨੀਤੀਗਤ ਬਹਿਸ ਜਾਰੀ ਹੈ।

Read Latest News and Breaking News at Daily Post TV, Browse for more News

Ad
Ad