ਰਾਹੁਲ ਗਾਂਧੀ ਦੀ ਮੀਟਿੰਗ ਤੋਂ ਬਾਹਰ ਰਹੇ ਸਿੱਧੂ? ਚਾਹ ਪੀਂਦੇ ਹੋਏ ਸ਼ਾਇਰੀ ਨਾਲ ਸਿਆਸੀ ਤੂਫ਼ਾਨ

Punjab Congress Political Meeting; ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਿੱਲੀ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਇੱਕ ਐਮਰਜੈਂਸੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਨਵਜੋਤ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ […]
Jaspreet Singh
By : Updated On: 24 Jan 2026 12:52:PM
ਰਾਹੁਲ ਗਾਂਧੀ ਦੀ ਮੀਟਿੰਗ ਤੋਂ ਬਾਹਰ ਰਹੇ ਸਿੱਧੂ? ਚਾਹ ਪੀਂਦੇ ਹੋਏ ਸ਼ਾਇਰੀ ਨਾਲ ਸਿਆਸੀ ਤੂਫ਼ਾਨ
Navjot Singh Sidhu prediction about IPL 2025

Punjab Congress Political Meeting; ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਿੱਲੀ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਇੱਕ ਐਮਰਜੈਂਸੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਨਵਜੋਤ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ।

ਇਸ ਵੀਡੀਓ ਵਿੱਚ ਸਿੱਧੂ ਚਾਹ ਪੀਂਦੇ ਨਜ਼ਰ ਆ ਰਹੇ ਹਨ ਅਤੇ ਚਾਹ ਪੀਂਦੇ ਹੋਏ ਉਨ੍ਹਾਂ ਨੇ ਸ਼ਾਇਰੀ ਕਹੀ—

“ਜ਼ਿੰਦਗੀ ਨਾਲ ਥੋੜ੍ਹੀ ਵਫ਼ਾ ਕੀਜੀਏ,
ਜੋ ਨਹੀਂ ਮਿਲਿਆ ਉਸਨੂੰ ਦਫ਼ਾ ਕੀਜੀਏ,
ਹਰ ਕੋਈ ਨਹੀਂ ਹੁੰਦਾ ਤੁਹਾਡੇ ਕਾਬਿਲ,
ਅਕੇਲੇ ਬੈਠ ਕੇ ਚਾਹ ਦਾ ਮਜ਼ਾ ਲੀਜੀਏ।”

ਸਿੱਧੂ ਦੀ ਇਸ ਸ਼ਾਇਰੀ ਨੂੰ ਕਾਂਗਰਸ ਦੀ ਮੀਟਿੰਗ ਵਿੱਚ ਨਜ਼ਰਅੰਦਾਜ਼ ਕੀਤੇ ਜਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਸ਼ਾਇਰੀ ਰਾਹੀਂ ਸਿੱਧੂ ਸਾਫ਼ ਸੰਕੇਤ ਦੇ ਰਹੇ ਹਨ ਕਿ ਜਿਸ ਨੇ ਉਨ੍ਹਾਂ ਨੂੰ ਨਹੀਂ ਬੁਲਾਇਆ, ਉਸਨੂੰ ਦਫ਼ਾ ਕਰ ਦੇਣਾ ਚਾਹੀਦਾ ਹੈ। ਹਰ ਕੋਈ ਤੁਹਾਡੇ ਕਾਬਿਲ ਨਹੀਂ ਹੁੰਦਾ ਅਤੇ ਇਸ ਤੋਂ ਚੰਗਾ ਅਕੇਲੇ ਰਹਿਣਾ ਹੀ ਹੈ।

ਦੱਸਣਯੋਗ ਹੈ ਕਿ ਨਵਜੋਤ ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਗਰਮ ਰਾਜਨੀਤੀ ਤੋਂ ਦੂਰ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਪਹਿਲਾਂ ਕਹਿ ਚੁੱਕੀ ਹਨ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ, ਤਾਂ ਸਿੱਧੂ ਜ਼ਰੂਰ ਸਰਗਰਮ ਰਾਜਨੀਤੀ ਵਿੱਚ ਵਾਪਸੀ ਕਰਨਗੇ। ਫਿਲਹਾਲ ਸਿੱਧੂ ਕ੍ਰਿਕਟ ਕਮੈਂਟਰੀ ਅਤੇ ਟੀਵੀ ਸ਼ੋਜ਼ ਵਿੱਚ ਵਿਆਸਤ ਹਨ।

ਜੱਟ ਸਿੱਖ ਵਿਰੁੱਧ ਦਲਿਤ ਮਸਲੇ ‘ਤੇ ਰਾਹੁਲ ਗਾਂਧੀ ਹੋਏ ਸਰਗਰਮ

ਚੰਡੀਗੜ੍ਹ ਵਿੱਚ ਬੀਤੇ ਸ਼ਨੀਵਾਰ ਕਾਂਗਰਸ ਦੀ ਐਸਸੀ ਸੈੱਲ ਦੀ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵਾਲ ਉਠਾਏ ਸਨ ਕਿ ਪੰਜਾਬ ਵਿੱਚ ਪਾਰਟੀ ਦੇ ਸਾਰੇ ਵੱਡੇ ਅਹੁਦਿਆਂ ‘ਤੇ ਉੱਚ ਜਾਤੀ (ਜੱਟ ਸਿੱਖ) ਦੇ ਨੇਤਾ ਬੈਠੇ ਹਨ। ਦਲਿਤਾਂ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਉਨ੍ਹਾਂ ਤੋਂ ਸਿਰਫ਼ ਚੋਣਾਂ ਵਿੱਚ ਸਾਰਾ ਕੰਮ ਕਰਵਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਬਣਾਉਣੀ ਹੈ ਤਾਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।

ਜਦੋਂ ਚੰਨੀ ਦਾ ਇਹ ਵੀਡੀਓ ਵਾਇਰਲ ਹੋਇਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਸਾਫ਼ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਦੋ ਵਿਧਾਨ ਸਭਾ ਸੀਟਾਂ ਤੋਂ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਜਲੰਧਰ ਤੋਂ ਸੰਸਦ ਮੈਂਬਰ ਬਣਾਇਆ ਗਿਆ। ਇਸ ਸਮੇਂ ਉਹ ਸੰਸਦ ਦੀ ਕਿਸਾਨ ਕਮੇਟੀ ਦੇ ਚੇਅਰਮੈਨ ਹਨ, ਇਸ ਲਈ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀ ਚਾਹੀਦੀ।

Read Latest News and Breaking News at Daily Post TV, Browse for more News

Ad
Ad