Sidhu Moosewala Death Anniversary: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 28 ਸਾਲ ਦੀ ਉਮਰ ਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਕਾਰ ‘ਤੇ ਗੋਲੀਆਂ ਦਾ ਮੀਂਹ ਵਾਰ ਕਤਲ ਕਰ ਦਿੱਤਾ ਸੀ।
ਮਨਵੀਰ ਰੰਧਾਵਾ ਦੀ ਰਿਪੋਰਟ
Sidhu Moosewala 3rd Death Anniversary: ਕੀ ਸਿਧੂ ਮੂਸੇਵਾਲੇ ਨੇ ਆਪਣੀ ਮੌਤ ਦੀ ਭਵਿੱਖਵਾਣੀ ਖੁਦ ਕੀਤੀ ਸੀ ? 29 ਮਈ 2022 ਦਾ ਦਿਨ ਮੂਸੇਵਾਲੇ ਦੇ ਪਰਿਵਾਰ ਤੇ ਪਿੰਡ ਲਈ ਕਿੰਝ ਬਣ ਗਿਆ ਕਾਲਾ ਦਿਨ ? 2 PAC (Tupac) ਨੂੰ ਫੋਲੋ ਕਰਨ ਵਾਲਾ ਸ਼ੁੱਭਦੀਪ, ਕੀ ਸੱਚੀ 2 PAC ਵਰਗੀ ਚਾਹੁੰਦਾ ਸੀ ਮੌਤ ? ਇਹ ਸਾਰੇ ਸਵਾਲ 29 ਮਈ ਆਉਣ ਤੋਂ ਪਹਿਲਾਂ ਮੂਸੇਵਾਲੇ ਦੇ ਫੈਨਜ਼ ਦੇ ਦਿਮਾਗ ’ਚ ਇੱਕ ਵਾਰ ਤਾਂ ਜ਼ਰੂਰ ਆਉਂਦੇ ਹੋਣਗੇ।
ਆਪਣੇ ਪੰਜਾਬੀ ਸਟਾਈਲ ਦੀ ਹਿੱਪ-ਹੋਪ ਬੀਟ ਅਤੇ ਫੱਰਾਟੇਦਾਰ ਲੀਰਿਕਸ ਨਾਲ ਚਾਰਟ-ਟੌਪਿੰਗ ਟਰੈਕਸ ਨਾਲ ਹਮੇਸ਼ਾ ਛਾਏ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਅਜੇ ਤੱਕ ਨਹੀਂ ਸੁਲਝਿਆ।
29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 28 ਸਾਲ ਦੀ ਉਮਰ ਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਕਾਰ ‘ਤੇ ਗੋਲੀਆਂ ਦਾ ਮੀਂਹ ਵਾਰ ਕਤਲ ਕਰ ਦਿੱਤਾ ਸੀ। ਜਦੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਟਿੱਬਿਆਂ ਦੇ ਪੁੱਤ ਕੋਲ ਪਹਿਲਾਂ ਦੇ 4 ਕਮਾਂਡੋ ਦੀ ਬਜਾਏ 2 ਕਮਾਂਡੋ ਰਹਿ ਗਏ ਸੀ, ਕਿਉਂਕਿ ਕੁਝ ਦਿਨ ਪਹਿਲਾਂ ਹੀ ਸੂਬਾ ਸਰਕਾਰ ਨੇ ਮੂਸੇਵਾਲਾ ਦੀ ਸਿਕਊਰਟੀ ‘ਚ ਕਟੌਤੀ ਕੀਤੀ ਸੀ। ਮੂਸੇਵਾਲਾ ਦੇ ਦੋਸਤਾਂ ਮੁਤਾਬਕ, ਕਮਾਂਡੋਜ਼ ਨਾਲ ਬੁਲੇਟ-ਪਰੂਫ ਗੱਡੀ ਵਿੱਚ ਨਹੀਂ, ਸਗੋਂ ਆਪਣੀ ਨਿੱਜੀ ਥਾਰ ਵਿੱਚ ਜਾ ਕਰ ਰਿਹਾ ਸੀ। ਪਰ ਸਭ ਤੋਂ ਵੱਡੇ ਸਵਾਲ ਜੋ ਅਜੇ ਤੱਕ ਬਰਕਰਾਰ ਨੇ, ਜਿਨ੍ਹਾਂ ਦੇ ਜਵਾਬ ਮਿਲਣੇ ਅਜੇ ਬਾਕੀ ਨੇ, ਅਤੇ ਬਾਕੀ ਹੈ ਮੂਸੇਵਾਲਾ ਦੇ ਪਰਿਵਾਰ ਅਤੇ ਫੈਨਸ ਨੂੰ ਉਸ ਦੀ ਮੌਤ ਦਾ ਇਨਸਾਫ਼ ਮਿਲਣਾ-
1 – ਸਿੱਧੂ ਮੂਸੇਵਾਲਾ ਨੂੰ ਕਿਸਨੇ ਮਾਰਿਆ ?
2 – ਅਜੇ ਤੱਕ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ ?
3 – ਕੀ ਮੂਸੇਵਾਲੇ ਦਾ ਕਤਲ ਰਾਜਨੀਤਿਕ ਜਾਂ ਸੰਗੀਤ ਇੰਡਸਟਰੀ ਦੀ ਸਾਜਿਸ਼ ?
4 – ਕੀ ਮੂਸੇਵਾਲੇ ਨੇ ਆਪਣੀ ਮੌਤ ਦੀ ਭਵਿੱਖਵਾਣੀ ਖੁਦ ਕੀਤੀ ਸੀ ?
ਇਹ ਸਾਰੇ ਸਵਾਲ ਕਤਲ ਤੋਂ ਲੈ ਕੇ ਹੁਣ ਤੱਕ ਘੜੀ ਦੀ ਸੂਈ ਵਾਂਗ ਸਭ ਦੇ ਦਿਲਾਂ ਤੇ ਦਿਮਾਗ ‘ਚ ਚੱਲੀ ਜਾ ਰਹੇ ਹਨ।
ਮੂਸੇਵਾਲੇ ਦੀ ਤੀਜੀ ਬਰਸੀ ਆ ਗਈ ਹੈ, 29 ਮਈ ਨੂੰ ਬਰਸੀ ਲਈ ਪਿਤਾ ਬਲਕੌਰ ਸਿੰਘ ਨੇ ਪੋਸਟਰ ਸਾਂਝਾ ਕੀਤਾ ਗਿਆ, ਜਿਸ ਵਿੱਚ ਲਿਖਿਆ ਸੀ, “ਤੁਹਾਨੂੰ ਨਿਮਰਤਾ ਸਹਿਤ ਸ਼੍ਰੀ ਸਹਿਜ ਪਾਠ ਜੀ ਦੇ ਪਾਠ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।” ਇਸ ਦੇ ਨਾਲ ਹੀ ਮੂਸੇਵਾਲਾ ਦੇ ਪਿੰਡ ਮੂਸੇ ‘ਚ ਵੀ ਉਸ ਦੇ ਫੈਨਸ ਦੀ ਭਾਰੀ ਭੀੜ ਦੇ ਇੱਕਠਾ ਹੋਣ ਦੀ ਪੂਰੀ ਉਮੀਦ ਹੈ। ਮਾਪਿਆਂ ਨੇ ਆਪਣਾ ਜਵਾਨ ਪੁੱਤ ਗੁਆ ਲਿਆ ਪਰ ਉਨ੍ਹਾਂ ਨੂੰ ਛੋਟੇ ਸ਼ੁਭਦੀਪ ਦੀ ਸੂਰਤ ‘ਚ ਇੱਕ ਵਾਰ ਫਿਰ ਮੂਸੇਵਾਲਾ ਮਿਲ ਗਿਆ, ਜੋ ਕੀਤੇ ਨਾ ਕੀਤੇ ਸਿੱਧੂ ਮੂਸੇਵਾਲਾ ਦੀ ਕਮੀ ਨੂੰ ਜ਼ਰੂਰ ਭਰਦਾ ਹੋਵੇਗਾ।

ਅਸੀਂ ਆਰਦਾਸ ਕਰਦੇ ਹਾਂ ਕੀ ਰੱਬ ਇਸ ਪਰਿਵਾਰ ਨੂੰ ਸਦਾ ਆਪਣੀ ਰਜਾ ‘ਚ ਰੱਖੇ ਅਤੇ ਛੋਟੇ ਮੂਸੇਵਾਲਾ ਨੂੰ ਲੰਬੀਆਂ ਉਮਰਾਂ ਅਤੇ ਚੜ੍ਹਦੀਕਲਾ ‘ਚ ਰੱਖੇ। ਨਾਲ ਹੀ ਅਰਦਾਸ ਕਰਦੇ ਹਾਂ ਕਿ ਸ਼ੁਭਦੀਪ ਯਾਨੀ ਮੂਸੇਵਾਲਾ ਦੀ ਆਤਮਾ ਨੂੰ ਰੱਬ ਆਪਣੇ ਚਰਨਾਂ ‘ਚ ਅਸਥਾਨ ਦੇਣ।