Sikh Sangat demand Letter Send To PM Modi & CM Mann; ਅਯੋਕੇ ਸਮੇਂ ਦੇ ਵਿੱਚ Ai ਦਾ ਬੋਲ ਬਾਲਾ ਇਹ ਜਿੱਥੇ ਇੱਕ ਪਾਸੇ Ai ਨਾਲ ਨਾਲ ਕਈ ਬੇਰੁਜ਼ਗਾਰ ਹੋਏ ਨੇ ਤਾਂ ਦੂਜੇ ਪਾਸੇ ਇਸ Ai ਤਕਨੀਕ ਨਾਲ ਧਾਰਮਿਕ ਵਿਵਾਦ ਵੀ ਖੜੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਦਰਬਾਰ ਸਾਹਿਬ ਨੂੰ ਢਾਉਣ ਅਤੇ ਬਾਬਾ ਦੀਪ ਸਿੰਘ ਦੀ ਫੋਟੋ ਨਾਲ ਛੇੜਛਾੜ ਕਰਨ ਦੀਆਂ ਵੀਡੀਓ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਸਿੱਖ ਪੰਥ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਸਿੱਖ ਫਰੀਦਕੋਟ ਦੇ ਵਿੱਚ ਸਿੱਖ ਪ੍ਰਚਾਰਕਾਂ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ Ai ਤਕਨੀਕ ਨੂੰ ਬੰਦ ਕੀਤਾ ਜਾਵੇ ਜਿਸ ਨਾਲ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਨੇ ਜੋ ਬਹੁਤ ਨਿੰਦਣਯੋਗ ਹੈ।
ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਵੱਖ ਵੱਖ ਸਿੱਖ ਪ੍ਰਚਾਰਕਾਂ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੰਗ ਕੀਤੀ ਗਈ ਹੈ, ਜੋ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ Ai ਤਕਨੀਕ ਦੇ ਨਾਲ ਗਲਤ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਰਾਜਨੀਤਿਕ ਹੋਣ ਚਾਹੇ ਸਿੱਖ ਪ੍ਰਚਾਰਕ ਹੋਣ ਉਹਨਾਂ ਦੀਆਂ ਐਡਿਟ ਕਰਕੇ ਵਾਇਰਲ ਕੀਤੀਆਂ ਜਾ ਰਹੀਆਂ ਜਿਸ ਨਾਲ ਸਿੱਖ ਕੌਮ ਦਾ ਸਿਰ ਝੁਕਾਇਆ ਜਾ ਰਿਹਾ ਹੈ ਅਤੇ ਦਰਬਾਰ ਸਾਹਿਬ ਨੂੰ ਢਾਉਣ ਵਰਗੀਆਂ ਵੀਡੀਓ ਚੱਲ ਰਹੀਆਂ ਨੇ ਜਿਸ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਵਿਚ ਰੋਸ ਹੈ। ਸਿੱਖ ਸੰਸਥਾਵਾਂ ਵੱਲੋਂ ਸਰਕਾਰ ਨੂੰ ਚਿਤਵਨੀ ਦਿੱਤੀ ਕਿ ਜੇਕਰ ਸਰਕਾਰ ਇਹ ਤਕਨੀਕ ਨੂੰ ਬੰਦ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ।
SGPC ਵੱਲੋਂ ਵੀ ਕੀਤੀ ਗਈ ਸੀ ਖ਼ਾਸ ਬੇਨਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਨਾਲ ਸਬੰਧਿਤ AI ਤਸਵੀਰਾਂ/ਵੀਡੀਓਜ਼ ਨੂੰ ਰੋਕਣ ਲਈ ਸੰਗਤ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਸਬੰਧੀ ਕਮੇਟੀ ਵੱਲੋਂ ਸੰਗਤ ਲਈ ਕੁਝ ਬੇਨਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਛ ਕਿਹਾ ਗਿਆ ਹੈ ਕਿ ਸੰਗਤ ਅਜਿਹੀ ਸਮੱਗਰੀ ਨੂੰ ਅੱਗੇ ਸ਼ੇਅਰ ਨਾ ਕਰੇ।
ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦਿਆਂ ਕਮੇਟੀ ਵੱਲੋਂ ਕਿਹਾ ਗਿਆ ਸੀ ਕਿ Al ਦੁਆਰਾ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਹੀਦ, ਸਿੱਖ ਸ਼ਖ਼ਸੀਅਤਾਂ, ਗੁਰਦੁਆਰਾ ਸਾਹਿਬਾਨ, ਧਾਰਮਿਕ ਚਿੰਨ੍ਹਾਂ ਆਦਿ ਸੰਬੰਧੀ ਜੋ ਤਸਵੀਰਾਂ ਜਾਂ ਵੀਡੀਓਜ਼ ਤਿਆਰ ਹੁੰਦੀਆਂ ਹਨ ਉਹ ਗੁਰਮਤਿ ਸਿਧਾਂਤ ਅਤੇ ਪਰੰਪਰਾ ਦੇ ਉਲਟ ਹਨ। ਇਨ੍ਹਾਂ ਤਸਵੀਰਾਂ ਜਾਂ ਵੀਡੀਓਜ਼ ਨੂੰ ਬੰਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ। ਸੰਗਤ ਨੂੰ ਬੇਨਤੀ ਹੈ ਕਿ ਜੇਕਰ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ‘ਤੇ ਕੋਈ ਅਜਿਹੀ ਤਸਵੀਰ ਜਾਂ ਵੀਡੀਓ ਸਾਮ੍ਹਣੇ ਆਉਂਦੀ ਹੈ ਤਾਂ ਹੇਠ ਲਿਖੀਆਂ ਹਿਵਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ-
ਇਤਰਾਜ਼ਯੋਗ ਤਸਵੀਰਾਂ/ਵੀਡੀਓਜ਼ ਨੂੰ ਕਿਸੇ ਵੀ ਭਾਵਨਾ ਨਾਲ ਅੱਗੇ ਸ਼ੇਅਰ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਤਸਵੀਰਾਂ/ਵੀਡੀਓਜ਼ ਉੱਤੇ ਕੋਈ ਲਿਖਤੀ ਟਿੱਪਣੀ ਜਾਂ ਵੌਇਸਓਵਰ ਕਰਕੇ ਆਪਣੇ ਵੈੱਬ ਚੈਨਲ ਜਾਂ ਪੇਜ ’ਤੇ ਅੱਪਲੋਡ ਨਾ ਕੀਤਾ ਜਾਵੇ।
ਨਾਪਸੰਦ (Dislike) ਕੀਤਾ ਜਾਵੇ।
ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ/ਵੀਡੀਓਜ਼ ਦੀ ਰਿਪੋਰਟ ਕੀਤੀ ਜਾਵੇ।