ਸਿੱਖ ਰੈਜੀਮੈਂਟ ਤੁਰੰਤ ਕਰੋਕਰੀ ਤੋਂ ਗੁਰਬਾਣੀ ਦੀਆਂ ਤੁਕਾਂ ਹਟਾ ਕੇ ਫੌਜੀ ਨੂੰ ਮੁੜ ਨੌਕਰੀ ਵਿੱਚ ਜੁਆਇਨ ਕਰਵਾਵੇ : ਸ਼੍ਰੋਮਣੀ ਕਮੇਟੀ

Harjinder Singh Dhami; ਸਿੱਖ ਰੈਜੀਮੈਂਟ ਨਾਲ ਜੁੜਿਆ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਨਾਲ ਸੰਬੰਧਿਤ ਪਿੰਡ ਕੋਟਲਾ ਬਡਲਾ ਦੇ ਫੌਜੀ ਸਿਪਾਹੀ ਲੈਸ ਨਾਇਕ ਜਗਵਿੰਦਰ ਸਿੰਘ ਵਲੋਂ ਸਿੱਖ ਰੈਜੀਮੈਂਟ ਵਿੱਚ ਖਾਣੇ ਲਈ ਵਰਤੀ ਜਾਂਦੀ ਕਰੋਕਰੀ ਤੇ ਗੁਰਬਾਣੀ ਦੀਆਂ ਤੁਕਾਂ ਉਲੀਕੀਆ ਹੋਣ ਵਿਰੁੱਧ ਆਵਾਜ਼ ਉਠਾਈ, ਕਿਉਂਕਿ ਪਲੇਟਾਂ ਵਿੱਚ ਵਿੱਚ […]
Jaspreet Singh
By : Updated On: 08 Feb 2026 12:40:PM
ਸਿੱਖ ਰੈਜੀਮੈਂਟ ਤੁਰੰਤ ਕਰੋਕਰੀ ਤੋਂ ਗੁਰਬਾਣੀ ਦੀਆਂ ਤੁਕਾਂ ਹਟਾ ਕੇ ਫੌਜੀ ਨੂੰ ਮੁੜ ਨੌਕਰੀ ਵਿੱਚ ਜੁਆਇਨ ਕਰਵਾਵੇ : ਸ਼੍ਰੋਮਣੀ ਕਮੇਟੀ

Harjinder Singh Dhami; ਸਿੱਖ ਰੈਜੀਮੈਂਟ ਨਾਲ ਜੁੜਿਆ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਨਾਲ ਸੰਬੰਧਿਤ ਪਿੰਡ ਕੋਟਲਾ ਬਡਲਾ ਦੇ ਫੌਜੀ ਸਿਪਾਹੀ ਲੈਸ ਨਾਇਕ ਜਗਵਿੰਦਰ ਸਿੰਘ ਵਲੋਂ ਸਿੱਖ ਰੈਜੀਮੈਂਟ ਵਿੱਚ ਖਾਣੇ ਲਈ ਵਰਤੀ ਜਾਂਦੀ ਕਰੋਕਰੀ ਤੇ ਗੁਰਬਾਣੀ ਦੀਆਂ ਤੁਕਾਂ ਉਲੀਕੀਆ ਹੋਣ ਵਿਰੁੱਧ ਆਵਾਜ਼ ਉਠਾਈ, ਕਿਉਂਕਿ ਪਲੇਟਾਂ ਵਿੱਚ ਵਿੱਚ ਮਾਸਾਹਾਰੀ ਖਾਣਾ ਅਤੇ ਗਲਾਸਾਂ ਵਿੱਚ ਸ਼ਰਾਬ ਦੇ ਹੋ ਰਹੇ ਸੇਵਨ ਨੂੰ ਬੇਅਦਬੀ ਸਮਝਦੇ ਹੋਏ ਇਸ ਖਿਲਾਫ ਆਵਾਜ਼ ਉਠਾਉਣ ਤੇ ਜਿੱਥੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਜੇਲ ਤੱਕ ਦੀ ਹਵਾ ਖਾਣੀ ਪਈ, ਉਥੇ ਹੀ ਰੈਜੀਮੈਂਟ ਵੱਲੋਂ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

ਫੌਜ ਵਿੱਚੋਂ ਬਰਖਾਸਤ ਸਿਪਾਹੀ ਲੈਸ ਨਾਇਕ ਜਗਵਿੰਦਰ ਸਿੰਘ ਨੇ ਹੁਣ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਹੈ, ਜਿਸ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਗਿਆ ਹੈ ਜੋ ਫੌਜ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਫੌਜ ਵਿੱਚ ਵਰਤੀ ਜਾਂਦੀ ਕਰੋਕਰੀ ਤੋਂ ਗੁਰਬਾਣੀ ਦੀਆਂ ਤੁਕਾਂ ਨੂੰ ਹਟਾਉਣਗੇ ।

ਇਸ ਮਾਮਲੇ ਸਬੰਧੀ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਹੋਏ ਸੈਨਿਕ ਸੰਮੇਲਨ ਦੌਰਾਨ ਕਮਾਂਡੈਂਟ ਵੱਲੋਂ ਫੌਜ ਦੇ ਸੁਧਾਰ ਲਈ ਪੁੱਛੇ ਗਏ ਸਵਾਲਾਂ ਦੀ ਕੜੀ ਤਹਿਤ ਫੌਜੀ ਸਿਪਾਹੀ ਜਗਵਿੰਦਰ ਸਿੰਘ ਵੱਲੋਂ ਇਹ ਕਰੋਕਰੀ ਤੇ ਉਲੀਕੀਆਂ ਹੋਈਆਂ ਗੁਰਬਾਣੀ ਦੀਆਂ ਤੁਕਾਂ ਵਾਲਾ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰੰਤੂ ਫੌਜ ਵੱਲੋਂ ਇਸ ਮਾਮਲੇ ਤੇ ਕੋਈ ਕਾਰਵਾਈ ਨਾ ਕਰਨ ਕਰਕੇ ਫੌਜੀ ਸਿਪਾਹੀ ਜਗਵਿੰਦਰ ਸਿੰਘ ਵੱਲੋਂ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਉਠਾਇਆ ਗਿਆ, ਪਰੰਤੂ ਸਿੱਖ ਰੈਜੀਮੈਂਟ ਵੱਲੋਂ ਇਸ ਦੀ ਜਾਂਚ ਕਰਨ ਦੀ ਬਜਾਏ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਫੌਜ ਦੀ ਕਾਨੂੰਨ ਨੂੰ ਭੰਗ ਕਰਨ ਦੇ ਦੋਸ਼ ਵਿੱਚ ਵਿੱਚ ਜੇਲ ਤੱਕ ਦੀ ਹਵਾ ਖਾਣੀ ਪਈ, ਉਥੇ ਹੀ ਰੈਜੀਮੈਂਟ ਵੱਲੋਂ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਰੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਫੌਜ ਵਿੱਚ ਲਗਭਗ ਅੱਠ ਸਾਲਾਂ ਆਪਣੀਆਂ ਸੇਵਵਾਂ ਨਿਭਾਉਣ ਵਾਲੇ ਬਰਖਾਸਤ ਕੀਤੇ ਗਏ ਇਸ ਫੌਜੀ ਨੂੰ ਜਿੱਥੇ ਫੌਜ ਤੇ ਤੁਰੰਤ ਜੋਇਨ ਕਰਵਾਇਆ ਜਾਵੇ ਉੱਥੇ ਹੀ ਫੌਜ ਵਿੱਚ ਵਰਤੀ ਜਾਂਦੀ। ਗੁਰਬਾਣੀ ਦੀਆਂ ਉਲੀਕੀਆਂ ਗਈਆਂ ਤੁਕਾਂ ਵਾਲੀ ਕਰੋਕਰੀ ਨੂੰ ਬਦਲਿਆ ਜਾਵੇ।

Read Latest News and Breaking News at Daily Post TV, Browse for more News

Ad
Ad