Singer Sippy Gill’s father cheated of crores ;- ਪੰਜਾਬੀ ਗਾਇਕ ਸਿੱਪੀ ਗਿੱਲ ਦੇ ਪਿਤਾ ਜੋਗਿੰਦਰ ਸਿੰਘ ਨਾਲ 1.3 ਕਰੋੜ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਖੇਤੀਬਾੜੀ ਸੰਦ, ਟਰੈਕਟਰ, ਟਰੱਕ ਅਤੇ ਪਰਾਲੀ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ ਸਸਤੇ ਦਾਮਾਂ ‘ਤੇ ਲੈ ਕੇ ਦੇਣ ਦਾ ਝਾਂਸਾ ਦੱਸ ਕੇ ਇਹ ਰਕਮ ਹਥਿਆ ਲਈ।
ਧਰਮਕੋਟ ਦੇ ਡੀਐੱਸਪੀ ਰਮਨਦੀਪ ਸਿੰਘ ਅਨੁਸਾਰ, ਇਹ ਠੱਗੀ ਜਸਜੀਤ ਸਿੰਘ ਉਰਫ਼ ਪ੍ਰੈਟੀ ਵਲੋਂ ਕੀਤੀ ਗਈ। ਉਸਦੇ ਨਾਲ ਸਰਬਜੀਤ ਸਿੰਘ, ਜਗਜੀਤ ਕੌਰ ਅਤੇ ਸੰਦੀਪ ਕੌਰ ਵੀ ਸ਼ਾਮਲ ਸਨ।ਇਨ੍ਹਾਂ ਜੋਗਿੰਦਰ ਸਿੰਘ ਪਾਸੋਂ 1.3 ਕਰੋੜ ਰੁਪਏ ਲੈ ਲਏ, ਪਰ ਜਦ ਉਹਨਾਂ ਨੂੰ ਲੰਮੇ ਸਮੇਂ ਤੱਕ ਕੋਈ ਸਮਾਨ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਠੱਗੀ ਦਾ ਅਹਿਸਾਸ ਹੋਇਆ।
ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਸ਼ਿਕਾਇਤ ਮਲਣ ‘ਤੇ ਸੀਆਈਏ ਸਟਾਫ਼ ਮੁਖੀ ਦਲਜੀਤ ਸਿੰਘ ਬਰਾੜ ਦੀ ਅਗਵਾਈ ‘ਚ ਜਾਂਚ ਸ਼ੁਰੂ ਹੋਈ। ਇਸ ਮਾਮਲੇ ਵਿੱਚ ਪੁਲਿਸ ਨੇ ਜਸਜੀਤ ਸਿੰਘ ‘ਪ੍ਰੈਟੀ’ ਅਤੇ ਜਗਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
ਪੁਲਿਸ ਮੁਲਜ਼ਮਾਂ ਤੋਂ ਪੂਰੀ ਠੱਗੀ ਦੀ ਰਕਮ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ‘ਚ ਹੋਰ ਅਪਡੇਟ ਲਈ ਜੁੜੇ ਰਹੋ!