SKM ਆਗੂ ਰਾਕੇਸ਼ ਟਿਕੈਤ ਦੀ ਗੱਡੀ ਦਾ ਐਕਸੀਡੈਂਟ, ਕਾਰ ਦੇ ਏਅਰਬੈਗ ਖੁੱਲ੍ਹਣ ਕਰਕੇ ਵਾਲ-ਵਾਲ ਬਚੀ ਜਾਨ

Rakesh Tikait Car Accident: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਦੀ ਕਾਰ ਮੁਜ਼ੱਫਰਨਗਰ-ਸ਼ਾਮਲੀ ਰੋਡ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਕਾਰ ਅਚਾਨਕ ਸਾਹਮਣੇ ਆ ਰਹੀ ਨੀਲਗਾਏ ਨਾਲ ਟਕਰਾ ਗਈ। ਇਸ ਟੱਕਰ ‘ਚ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ […]
Jaspreet Singh
By : Updated On: 15 Mar 2025 10:12:AM
SKM ਆਗੂ ਰਾਕੇਸ਼ ਟਿਕੈਤ ਦੀ ਗੱਡੀ ਦਾ ਐਕਸੀਡੈਂਟ, ਕਾਰ ਦੇ ਏਅਰਬੈਗ ਖੁੱਲ੍ਹਣ ਕਰਕੇ ਵਾਲ-ਵਾਲ ਬਚੀ ਜਾਨ
Rakesh Tikait Car Accident

ਏਅਰਬੈਗ ਤੇ ਸੀਟ ਬੈਲਟ ਨੇ ਬਚਾਈ ਜਾਨ

ਹਾਦਸੇ ਦੇ ਸਮੇਂ ਰਾਕੇਸ਼ ਟਿਕੈਤ ਨੇ ਸੀਟ ਬੈਲਟ ਲਗਾਈ ਹੋਈ ਸੀ, ਜਿਸ ਕਾਰਨ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ, ਦੱਸਿਆ ਜਾ ਰਿਹਾ ਹੈ ਕਿ ਟੱਕਰ ਦੇ ਸਮੇਂ ਕਾਰ ‘ਚ 8 ਏਅਰਬੈਗ ਸੀ, ਜੋ ਖੁਲ੍ਹ ਗਏ ਤੇ ਇਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਘਟਨਾ ਤੋਂ ਬਾਅਦ ਇਕੱਠੇ ਹੋ ਗਏ ਸਮਰਥਕ

ਹਾਦਸੇ ਦੀ ਖ਼ਬਰ ਫੈਲਦੇ ਹੀ ਮੁਜ਼ੱਫਰਨਗਰ ਦੇ ਸੰਸਦ ਮੈਂਬਰ ਹਰਿੰਦਰ ਮਲਿਕ, ਵਿਧਾਇਕ ਪੰਕਜ ਮਲਿਕ ਅਤੇ ਵੱਡੀ ਗਿਣਤੀ ‘ਚ ਕਿਸਾਨ ਅਤੇ ਬੀਕੇਯੂ ਸਮਰਥਕ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੀ ਮੁਜ਼ੱਫਰਨਗਰ ਸਥਿਤ ਰਿਹਾਇਸ਼ ‘ਤੇ ਪਹੁੰਚੇ। ਸਥਾਨਕ ਪ੍ਰਸ਼ਾਸਨ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ।

ਰਾਕੇਸ਼ ਟਿਕੈਤ ਹਾਦਸੇ ਤੋਂ ਬਾਅਦ ਸੁਰੱਖਿਅਤ ਆਪਣੀ ਰਿਹਾਇਸ਼ ‘ਤੇ ਪਹੁੰਚ ਗਏ। ਉਸ ਦੇ ਸਮਰਥਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਉਸ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ। ਇਸ ਹਾਦਸੇ ਤੋਂ ਬਾਅਦ ਇਕ ਵਾਰ ਫਿਰ ਸੜਕ ‘ਤੇ ਜੰਗਲੀ ਜੀਵਾਂ ਲਈ ਖਤਰੇ ਦਾ ਮਾਮਲਾ ਚਰਚਾ ‘ਚ ਆ ਗਿਆ ਹੈ।

Read Latest News and Breaking News at Daily Post TV, Browse for more News

Ad
Ad