Snow Storm In Uttrakhandh: ਉਤਰਾਖੰਡ ਦੇ ਚਮੋਲੀ 'ਚ ਸਵੇਰੇ ਬਰਫ ਖਿਸਕਣ ਕਾਰਨ ਦਰਜਨਾਂ ਮਜ਼ਦੂਰ ਦੱਬ ਗਏ। ਮਜ਼ਦੂਰ 8 ਕੰਟੇਨਰਾਂ ਅਤੇ ਇੱਕ ਸ਼ੈੱਡ ਵਿੱਚ ਸਨ।
ਇਹ ਘਟਨਾ ਬਦਰੀਨਾਥ ਤੋਂ 3 ਕਿਲੋਮੀਟਰ ਦੂਰ ਚਮੋਲੀ ਦੇ ਮਾਨਾ ਪਿੰਡ ਦੀ ਹੈ। ਇੱਥੇ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਦੀ ਟੀਮ ਚਮੋਲੀ-ਬਦਰੀਨਾਥ ਹਾਈਵੇਅ 'ਤੇ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ।
ਫੌਜ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਕਵਿੱਕ ਰਿਸਪਾਂਸ ਟੀਮ ਦੇ 100 ਤੋਂ ਵੱਧ ਜਵਾਨ ਤੁਰੰਤ ਬਚਾਅ ਕਾਰਜ ਵਿੱਚ ਜੁੱਟ ਗਏ। ਇਸ ਵਿੱਚ ਡਾਕਟਰ ਅਤੇ ਐਂਬੂਲੈਂਸ ਸਟਾਫ ਵੀ ਸ਼ਾਮਲ ਹੈ। ਸਵੇਰੇ 11.50 ਵਜੇ ਟੀਮ ਨੇ 5 ਕੰਟੇਨਰ ਲੱਭੇ ਅਤੇ 10 ਮਜ਼ਦੂਰਾਂ ਨੂੰ ਬਚਾਇਆ। ਇਨ੍ਹਾਂ ਲੋਕਾਂ ਨੂੰ ਜੋਸ਼ੀਮਠ ਅਤੇ ਮਾਨਾ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। 10 ਵਿੱਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਕੈਨੇਡਾ ਦੀਆਂ ਸੜਕਾਂ ‘ਤੇ ਪੰਜਾਬੀ ਦੀ ਹੁੱਲੜਬਾਜ਼ੀ, ਫੁੱਟਪਾਥ ‘ਤੇ ਚਲਾਈ ਕਾਰ, ਵੀਡੀਓ ਵਾਇਰਲ ਹੋਣ ਮਗਰੋਂ ਗ੍ਰਿਫ਼ਤਾਰ
Canada News: ਲਾਪਰਵਾਹੀ ਨਾਲ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਰਣਜੀਤ ਸਿੰਘ ਦੀ ਵ੍ਹਾਈਟ ਲੈਕਸਸ ਸੇਡਾਨ ਨੂੰ ਜ਼ਬਤ ਕਰ ਲਿਆ, ਤੇ ਉਸਦਾ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ। Punjabi Drive Car on Footpath in Brampton: ਕੈਨੇਡਾ ਦੇ ਬਰੈਂਪਟਨ ਵਿੱਚ 56 ਸਾਲਾ ਪੰਜਾਬੀ ਮੂਲ...