South America Earthquake:ਦੱਖਣੀ ਅਮਰੀਕਾ ਵਿੱਚ ਆਇਆ 8.0 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਵਧਿਆ ਖ਼ਤਰਾ
Earthquake in America: ਸਵੇਰੇ ਡ੍ਰੇਕ ਪੈਸੇਜ ‘ਤੇ ਆਏ 8.0 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਅਮਰੀਕਾ ਵਿੱਚ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਦਰਜ ਕੀਤੇ ਗਏ ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਦੱਖਣੀ ਅਮਰੀਕਾ ਅਤੇ ਅੰਟਾਰਕਟਿਕਾ ਦੇ ਵਿਚਕਾਰਲੇ ਜਲ-ਖੇਤਰ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਡ੍ਰੇਕ ਪੈਸੇਜ ਵਿੱਚ ਆਇਆ ਹੈ ਅਤੇ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.5 ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਪਹਿਲਾਂ ਕਿਹਾ ਸੀ ਕਿ ਇਸਦੀ ਤੀਬਰਤਾ 8.0 ਸੀ ਪਰ ਬਾਅਦ ਵਿੱਚ ਇਸਨੂੰ ਘਟਾ ਕੇ 7.5 ਕਰ ਦਿੱਤਾ ਗਿਆ। ਡ੍ਰੇਕ ਪੈਸੇਜ ਦੱਖਣੀ ਅਮਰੀਕਾ ਦੇ ਦੱਖਣੀ ਸਿਰੇ ਅਤੇ ਅੰਟਾਰਕਟਿਕਾ ਦੇ ਵਿਚਕਾਰ ਸਥਿਤ ਇੱਕ ਜਲ-ਖੇਤਰ ਹੈ। ਇਹ ਦੱਖਣੀ ਅਮਰੀਕਾ ਵਿੱਚ ਕੇਪ ਹੌਰਨ ਅਤੇ ਅੰਟਾਰਕਟਿਕਾ ਦੇ ਦੱਖਣੀ ਸ਼ੈਟਲੈਂਡ ਟਾਪੂਆਂ ਦੇ ਵਿਚਕਾਰ ਸਥਿਤ ਹੈ।
ਭਾਰਤੀ ਸਮੇਂ ਅਨੁਸਾਰ, ਅੱਜ ਸਵੇਰੇ 7.46 ਵਜੇ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਭੂਚਾਲ ਆਇਆ ਹੈ।