6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਰਹੇਗਾ ਸ਼ਾਂਤੀਪੂਰਨ: ਗੜਗੱਜ
Kuldeep Singh Gargaj: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੰਗਤ ਬਗੈਰ ਸੰਕੋਚ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਾਗਮ ਵਿਚ ਨਤਮਸਤਕ ਹੋਣ ਲਈ ਪਹੁੰਚਣ।
June 6 Ghallukara, Sri Akal Takht Sahib: ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਦੇ ਬਿਆਨ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਮੀਡੀਆ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਜਥੇਦਾਰ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ 6 ਜੂਨ ਨੂੰ ਹੋਣ ਵਾਲੇ ਸਮਾਗਮ ਬਾਰੇ ਸਵਾਲਾਂ ਦੇ ਜਵਾਬ ਦਿੱਤੇ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੰਗਤ ਬਗੈਰ ਸੰਕੋਚ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਾਗਮ ਵਿਚ ਨਤਮਸਤਕ ਹੋਣ ਲਈ ਪਹੁੰਚੇ ਅਤੇ ਇਸ ਸਮਾਗਮ ਵਿਚ ਵੱਧ-ਚੜ੍ਹ ਕੇ ਹਾਜਰੀਆਂ ਭਰਨ।
ਉਨ੍ਹਾਂ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਦੇ ਬਿਆਨ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਇਸ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਮਾਗਮ ਪੂਰਨਤੌਰ ‘ਤੇ ਸ਼ਾਂਤੀਪੂਰਨ ਹੋਵੇਗਾ। ਹਰਨਾਮ ਸਿੰਘ ਧੁੰਮਾ ਸਾਡੇ ਗੁਰੂਪਾਈ ਹਨ ਅਤੇ ਉਹ ਹਰ ਗੱਲ ਨੂੰ ਮਰਿਆਦਾ ਨੂੰ ਸਮਝਦੇ ਹਨ। ਗੜਗੱਜ ਨੇ ਕਿਹਾ ਕਿ ਉਹ ਸਾਡੇ ਸਤਿਕਾਰ ਯੋਗ ਹਨ ਅਤੇ ਸਿਖ ਪੰਥ ਤੇ ਕੋਮ ਦੇ ਹਰ ਮਸਲੇ ਵਿਚ ਸਾਡੇ ਨਾਲ ਖੜੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਿਉਕਿ ਚੰਦਨ ਦੇ ਦਰਖ਼ਤ ‘ਤੇ ਜਿੰਨੇ ਮਰਜ਼ੀ ਸੱਪ ਲਿਪਟ ਜਾਣ ਪਰ ਉਹ ਕਦੇ ਵੀ ਗਰਮ ਨਹੀਂ ਹੁੰਦਾ ਸਗੋਂ ਠੰਡਕ ਵਰਤਾਉਦਾ ਹੈ। ਇਥੇ ਤਰ੍ਹਾਂ ਹਰ ਸਿਖ ਸੁਭਾਅ ਤੋਂ ਭਾਵੇ ਗਰਮਜੋਸ਼ੀ ਦਿਖਾਵੇ ਪਰ ਆਸਥਾ ਅਤੇ ਮਰਿਆਦਾ ਦੇ ਕੰਮ ਵਿਚ ਭਾਵੁਕ ਹੋ ਸਰਧਾ ਨਾਲ ਗੁਰੂ ਦੇ ਸਨਮੁਖ ਨਤਮਸਤਕ ਹੁੰਦਾ ਹੈ। ਇਸੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ 6 ਜੂਨ ਦੇ ਸਮਾਗਮ ਵਿਚ ਕੋਈ ਅਜਿਹੀ ਗਲ ਨਹੀ ਹੋਵੇਗੀ ਸਗੋਂ ਇਸ ਸਾਲ ਦਾ ਸਮਾਗਮ ਪਹਿਲੇ ਨਾਲੋਂ ਜ਼ਿਆਦਾ ਸ਼ਾਂਤੀਪੂਰਨ ਹੋਵੇਗਾ।