Sri Muktsar Sahib News: ਪਿੰਡ ਗੁਰੂਸਰ ਵਾਸੀ ਡੇਢ ਸਾਲ ਆਪਣੇ ਘਰ ਵਿਚ ਖੇਡ ਰਹੀ ਸੀ ਤਾਂ ਇਸ ਦੌਰਾਨ ਉਸਦੀ ਖਿਡੌਣਾ ਗੁੱਡੀ ਘਰ ਵਿਚ ਪਏ ਪਾਣੀ ਦੇ ਭਰੇ ਡਰੰਮ ਵਿਚ ਡਿੱਗ ਗਈ।
Girl fell into a Water Drum: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਇਸ ਘਰ ‘ਚ ਜੇਕਰ CCTV ਕੈਮਰੇ ਨਾ ਹੁੰਦੇ ਤਾਂ ਅਣਹੌਣੀ ਘਟਨਾ ਵਾਪਰ ਸਕਦੀ ਸੀ। ਘਟਨਾ ਪਿੰਡ ਗੁਰੂਸਰ ਦੀ ਹੈ ਜਿੱਥੇ ਇੱਕ ਡੇਢ ਸਾਲ ਦੀ ਬੱਚੀ ਆਪਣੇ ਹੀ ਘਰ ਵਿਚ ਪਏ ਪਾਣੀ ਵਾਲੇ ਡਰੰਮ ਵਿਚ ਜਾ ਡਿੱਗੀ ਅਤੇ ਕਰੀਬ 9 ਮਿੰਟ ਇਸ ਡਰੰਮ ਵਿਚ ਰਹੀ। ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਬਦੌਲਤ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ ਅਤੇ ਉਹਨਾਂ ਬੱਚੀ ਨੂੰ ਬਚਾ ਲਿਆ।
“ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ” ਇਹ ਗੱਲ ਸਾਬਿਤ ਕਰਦੀ ਖ਼ਬਰ ਗਿੱਦੜਬਾਹਾ ਦੇ ਪਿੰਡ ਗੁਰੂਸਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਘਰ ‘ਚ ਵੱਡੀ ਘਟਨਾ ਵਾਪਰ ਸਕਦੀ ਸੀ। ਜੇਕਰ CCTV ਨਾ ਹੁੰਦਾ ਤਾਂ ਪਰਿਵਾਰ ਆਪਣੇ ਬੱਚੇ ਨੂੰ ਹਮੇਸ਼ਾ ਲਈ ਗੁਆ ਸਕਦਾ ਸੀ। ਹਾਸਲ ਜਾਣਕਾਰੀ ਮੁਤਾਬਕ ਪਿੰਡ ਗੁਰੂਸਰ ਵਾਸੀ ਡੇਢ ਸਾਲ ਆਪਣੇ ਘਰ ਵਿਚ ਖੇਡ ਰਹੀ ਸੀ ਤਾਂ ਇਸ ਦੌਰਾਨ ਉਸਦੀ ਖਿਡੌਣਾ ਗੁੱਡੀ ਘਰ ਵਿਚ ਪਏ ਪਾਣੀ ਦੇ ਭਰੇ ਡਰੰਮ ਵਿਚ ਡਿੱਗ ਗਈ। ਜਦੋਂ ਬੱਚੀ ਆਪਣੇ ਖਿਡੌਣੇ ਨੂੰ ਪਾਣੀ ਚੋਂ ਕੱਢਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਵੀ ਸਿਰ ਭਾਰ ਪਾਣੀ ਦੇ ਡਰੰਮ ਵਿਚ ਡਿੱਗ ਜਾਂਦੀ ਹੈ।
ਇੱਥੇ ਕਲਿਕ ਕਰਕੇ ਵੇਖੋ ਖ਼ਬਰ ਦੀ ਵੀਡੀਓ
ਦੱਸ ਦਈਏ ਕਿ ਇੱਥੇ ਪਾਣੀ ਦੇ ਡਰੰਮ ਵਿਚ ਕਰੀਬ ਡੇਢ ਸਾਲ ਦੀ ਬੱਚੀ ਡਿੱਗ ਗਈ, ਜਿਸ ਨੂੰ ਪਰਿਵਾਰ ਨੇ ਸੀਸੀਟੀਵੀ ‘ਚ ਦੇਖਿਆ ਤਾਂ ਪਰਿਵਾਰ ਨੂੰ ਭਾਜੜਾਂ ਪੈ ਗਈਆਂ। ਉਨ੍ਹਾਂ ਨੇ ਡਰੰਮ ‘ਚ ਡਿੱਗੀ ਬੱਚੀ ਨੂੰ ਕਰੀਬ 9 ਮਿੰਟ ਬਾਅਦ ਕੱਢਿਆ। ਜਿਸ ਤੋਂ ਬਾਅਦ ਪਰਿਵਾਰ ਬੱਚੀ ਨੂੰ ਹਸਪਤਾਲ ਲੈ ਕੇ ਪਹੁੰਚਿਆ ਅਤੇ ਡਾਕਟਰੀ ਇਲਾਜ ਤੋਂ ਬਾਅਦ ਬੱਚੀ ਹੁਣ ਠੀਕ ਹੈ।
ਪਰਿਵਾਰ ਮਹਿਕ ਨੂੰ ਡਰੰਮ ਚੋਂ ਕੱਢ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰਾਂ ਦੇ ਇਲਾਜ ਉਪਰੰਤ ਮਹਿਕ ਦੀ ਜਿੰਦਗੀ ਬਚ ਜਾਂਦੀ ਹੈ। ਮਹਿਕ ਦੇ ਪਿਤਾ ਗੱਲਬਾਤ ਕਰਦਿਆ ਦੱਸਦੇ ਹਨ ਕਿ ਸੀਸੀਟੀਵੀ ਕੈਮਰਿਆਂ ਦੇ ਕਾਰਨ ਇਹ ਘਟਨਾ ਸਬੰਧੀ ਉਹ ਜਾਣ ਸਕੇ ਅਤੇ ਉਹਨਾਂ ਦੀ ਬੱਚੀ ਦੀ ਜਿੰਦਗੀ ਬਚ ਗਈ। ਬੱਚੀ ਦਾ ਪਿਤਾ ਇੱਕ ਸਕੂਲ ਵੈਨ ਚਾਲਕ ਹੈ ਤੇ ਉਨ੍ਹਾਂ ਦੀ ਇੱਕਲੌਤੀ ਬੱਚੀ ਹੈ।