ਸਰਕਾਰ ਦੇ ਸਖ਼ਤ ਹੁਕਮ, ਕਰਮਚਾਰੀਆਂ ਲਈ Dress Code ਅਤੇ Social Media ਨਿਯਮ ਲਾਗੂ

Himachal Pradesh news: ਹਿਮਾਚਲ ਪ੍ਰਦੇਸ਼ ਵਿੱਚ ਸਰਕਾਰੀ ਕਰਮਚਾਰੀਆਂ ਲਈ ਨਵੇਂ ਦਫਤਰੀ ਨਿਯਮ ਲਾਗੂ ਕੀਤੇ ਗਏ ਹਨ, ਜਿਸ ਨਾਲ ਕਰਮਚਾਰੀਆਂ ਵਿੱਚ ਚਰਚਾ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਡਰੈੱਸ ਕੋਡ ਅਤੇ ਸੋਸ਼ਲ ਮੀਡੀਆ ਵਰਤੋਂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਨਵੇਂ ਹੁਕਮਾਂ ਮੁਤਾਬਕ, ਸਾਰੇ ਕਰਮਚਾਰੀਆਂ ਲਈ […]
Khushi
By : Updated On: 18 Mar 2026 15:39:PM
ਸਰਕਾਰ ਦੇ ਸਖ਼ਤ ਹੁਕਮ, ਕਰਮਚਾਰੀਆਂ ਲਈ Dress Code ਅਤੇ Social Media ਨਿਯਮ ਲਾਗੂ

Himachal Pradesh news: ਹਿਮਾਚਲ ਪ੍ਰਦੇਸ਼ ਵਿੱਚ ਸਰਕਾਰੀ ਕਰਮਚਾਰੀਆਂ ਲਈ ਨਵੇਂ ਦਫਤਰੀ ਨਿਯਮ ਲਾਗੂ ਕੀਤੇ ਗਏ ਹਨ, ਜਿਸ ਨਾਲ ਕਰਮਚਾਰੀਆਂ ਵਿੱਚ ਚਰਚਾ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਡਰੈੱਸ ਕੋਡ ਅਤੇ ਸੋਸ਼ਲ ਮੀਡੀਆ ਵਰਤੋਂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

ਨਵੇਂ ਹੁਕਮਾਂ ਮੁਤਾਬਕ, ਸਾਰੇ ਕਰਮਚਾਰੀਆਂ ਲਈ ਦਫਤਰ ਵਿੱਚ ਸਾਫ਼-ਸੁਥਰਾ ਅਤੇ ਪੇਸ਼ੇਵਰ ਪਹਿਰਾਵਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੁਰਸ਼ ਕਰਮਚਾਰੀ ਹੁਣ ਸਿਰਫ਼ ਫਾਰਮਲ ਸ਼ਰਟ-ਪੈਂਟ ਜਾਂ ਟਰਾਊਜ਼ਰ ਵਿੱਚ ਹੀ ਦਫਤਰ ਆ ਸਕਣਗੇ, ਜਦਕਿ ਮਹਿਲਾ ਕਰਮਚਾਰੀਆਂ ਲਈ ਸਾੜ੍ਹੀ, ਸੂਟ-ਸਲਵਾਰ-ਕਮੀਜ਼ ਜਾਂ ਹੋਰ ਸਧਾਰਨ ਅਤੇ ਸ਼ਾਲੀਨ ਫਾਰਮਲ ਡਰੈੱਸ ਨਿਰਧਾਰਤ ਕੀਤੀ ਗਈ ਹੈ। ਜੀਨਸ, ਟੀ-ਸ਼ਰਟ ਅਤੇ ਹੋਰ ਕੈਜ਼ੂਅਲ ਜਾਂ ਭੜਕੀਲੇ ਕੱਪੜਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਜਾਣੋ ਮੁਲਾਜ਼ਮਾਂ ਤੇ ਕੀ ਲੱਗੀ ਪਾਬੰਦੀ? 

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੰਮ ਵਾਲੀ ਥਾਂ ‘ਤੇ ਕਰਮਚਾਰੀਆਂ ਦਾ ਪਹਿਰਾਵਾ ਸਾਫ਼-ਸੁਥਰਾ, ਸਾਦਗੀ ਭਰਿਆ ਅਤੇ ਪੇਸ਼ੇਵਰ ਹੋਣਾ ਚਾਹੀਦਾ ਹੈ। ਪੁਰਸ਼ ਮੁਲਾਜ਼ਮ ਹੁਣ ਸਿਰਫ਼ ਰਸਮੀ (ਫਾਰਮਲ) ਸ਼ਰਟ-ਪੈਂਟ ਅਤੇ ਟਰਾਊਜ਼ਰ ਪਹਿਨ ਕੇ ਹੀ ਦਫ਼ਤਰ ਆ ਸਕਣਗੇ। ਮਹਿਲਾ ਮੁਲਾਜ਼ਮ ਸਾੜ੍ਹੀ, ਸੂਟ-ਸਲਵਾਰ-ਕਮੀਜ਼ ਜਾਂ ਹੋਰ ਸ਼ਾਲੀਨ ਫਾਰਮਲ ਡਰੈੱਸ ਨਿਰਧਾਰਤ ਕੀਤੀ ਗਈ ਹੈ। ਦਫ਼ਤਰ ‘ਚ ਜੀਨਸ, ਟੀ-ਸ਼ਰਟ, ਕੈਜ਼ੂਅਲ ਵੇਅਰ ਅਤੇ ਭੜਕੀਲੇ ਪਾਰਟੀ ਵੇਅਰ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ ।

ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ

ਇਸ ਤੋਂ ਇਲਾਵਾ ਡਰੈੱਸ ਕੋਡ ਦੇ ਨਾਲ-ਨਾਲ ਸਰਕਾਰ ਨੇ ਕਰਮਚਾਰੀਆਂ ਦੇ ਸੋਸ਼ਲ ਮੀਡੀਆ ਵਿਵਹਾਰ ‘ਤੇ ਵੀ ਸ਼ਿਕੰਜਾ ਕੱਸਿਆ ਹੈ। ਸਰਕਾਰੀ ਨੀਤੀਆਂ ‘ਤੇ ਕੋਈ ਵੀ ਨਿੱਜੀ ਰਾਏ ਜਾਂ ਨਕਾਰਾਤਮਕ ਟਿੱਪਣੀ ਜਨਤਕ ਮੰਚ ‘ਤੇ ਨਹੀਂ ਕੀਤੀ ਜਾ ਸਕੇਗੀ। ਕਿਸੇ ਵੀ ਰਾਜਨੀਤਿਕ ਜਾਂ ਧਾਰਮਿਕ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਹੋਵੇਗਾ। ਬਿਨਾਂ ਇਜਾਜ਼ਤ ਕਿਸੇ ਵੀ ਸਰਕਾਰੀ ਦਸਤਾਵੇਜ਼ ਜਾਂ ਜਾਣਕਾਰੀ ਨੂੰ ਸਾਂਝਾ ਕਰਨਾ ਗੰਭੀਰ ਅਪਰਾਧ ਮੰਨਿਆ ਜਾਵੇਗਾ। ਕਰਮਚਾਰੀਆਂ ਨੂੰ ਅਜਿਹੀ ਕਿਸੇ ਵੀ ਪੋਸਟ ਤੋਂ ਬਚਣਾ ਹੋਵੇਗਾ ਜਿਸ ਨਾਲ ਸਰਕਾਰ ਜਾਂ ਸੰਸਥਾ ਦਾ ਅਕਸ ਖਰਾਬ ਹੁੰਦਾ ਹੋਵੇ।

ਉਲੰਘਣਾ ਕਰਨ ਵਾਲੇ ਕਰਮਚਾਰੀਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਨਿਰਦੇਸ਼ ਕੇਂਦਰੀ ਸਿਵਲ ਸੇਵਾਵਾਂ (ਆਚਰਣ) ਨਿਯਮ, 1964 ਦੇ ਤਹਿਤ ਜਾਰੀ ਕੀਤੇ ਗਏ ਹਨ। ਸਰਕਾਰ ਦਾ ਤਰਕ ਹੈ ਕਿ ਇਸ ਕਦਮ ਨਾਲ ਦਫ਼ਤਰਾਂ ‘ਚ ਮਰਿਆਦਾ ਅਤੇ ਪੇਸ਼ੇਵਰ ਅਕਸ (Professional Image) ਬਣਿਆ ਰਹੇਗਾ। ਪਰਸੋਨਲ ਵਿਭਾਗ ਨੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਅਤੇ ਵਿਭਾਗ ਮੁਖੀਆਂ ਨੂੰ ਇਹਨਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad