ਭੱਠੇ ‘ਤੇ ਕੰਮ ਕਰਨ ਵਾਲਾ ਮੁੰਡਾ ਬਣਿਆ ਭਾਰਤੀ ਸੈਨਾ ‘ਚ ਲੈਫਟੀਨੈਂਟ, ਸਰਕਾਰੀ ਸਕੂਲ ਦੇ ਮਾਸਟਰਾਂ ਨੇ ਖੁਦ ਭਰੀ ਫੀਸ

Success Story of Poor Boy Akashdeep: ਆਕਾਸ਼ ਦਾ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ ਹੈ। ਕਈ ਵਾਰ ਤਾਂ ਸਰਕਾਰੀ ਸਕੂਲ ਦੇ ਟੀਚਰ ਉਸ ਦੀ ਫੀਸ ਭਰਦੇ ਸੀ।
Faridkot Boy lieutenant in the Indian Army: ਕਹਿੰਦੇ ਨੇ ਕਿ ਇਨਸਾਨ ਵਿੱਚ ਜੇਕਰ ਕੁਝ ਵੱਖਰਾ ਕਰਨ ਦਾ ਜਨੂੰਨ ਹੋਵੇ ਤਾਂ ਕੋਈ ਵੀ ਔਕੜ ਉਸਨੂੰ ਰੋਕ ਨਹੀਂ ਸਕਦੀ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦੇ ਲਾਇਆ ਝੋਨਾ, ਕਦੇ ਭੱਠੇ ‘ਤੇ ਕੀਤਾ ਕੰਮ ਤੇ ਕਦੇ ਮੰਡੀਆਂ ਵਿੱਚ ਵੀ ਕੰਮ ਕਰਨ ਵਾਲੇ ਆਕਾਸ਼ਦੀਪ ਨੂੰ ਆਖ਼ਰਕਾਰ ਉਸ ਦੀ ਮੰਜ਼ਿਲ ਮਿਲ ਹੀ ਗਈ। ਅਜਿਹਾ ਕੁਝ ਕਰ ਵਿਖਾਇਆ ਹੈ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਦੇ ਰਹਿਣ ਵਾਲੇ ਆਕਾਸ਼ ਨੇ।
ਆਕਾਸ਼ਦੀਪ ਨੇ ਆਪਣੇ ਸੁਪਨਿਆਂਂ ਨੂੰ ਹਕੀਕਤ ਬਣਾਉਣ ਲਈ ਕਦੇ ਝੋਨਾ ਲਾਇਆ ਅਤੇ ਕਦੇ ਭੱਠਿਆਂ ‘ਤੇ ਕੰਮ ਕੀਤਾ ਅਤੇ ਕਈ ਵਾਰ ਤਾਂ ਮੰਡੀਆਂ ਵਿੱਚ ਵੀ ਸੀਜਨ ਦੇਖ ਕੇ ਕੰਮ ਕੀਤਾ। ਤੇ ਹੁਣ ਉਸ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਹਨ, ਬਾਰੀ ਸਿਰਫ ਉਡਾਨ ਭਰਣ ਦੀ ਹੈ। ਆਕਾਸ਼ ਦਾ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ ਹੈ ਇਸ ਲਈ ਕਈ ਵਾਰ ਤਾਂ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਇਸ ਬੱਚੇ ਕੋਲ ਸਕੂਲ ਦੀ ਫੀਸ ਦੇ ਪੈਸੇ ਤੱਕ ਨਹੀਂ ਹੁੰਦੇ ਸੀ ਅਤੇ ਸਕੂਲ ਦੇ ਟੀਚਰ ਉਸ ਦੀ ਫੀਸ ਭਰਦੇ ਸੀ ਕਿਉਂਕਿ ਆਕਾਸ਼ਦੀਪ ਵਿੱਚ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦਾ ਜਨੂਨ ਸੀ। ਸ਼ਾਇਦ ਇਸੇ ਜਨੂਨ ਕਰਕੇ ਹੀ ਆਕਾਸ਼ਦੀਪ ਨੇ ਪਹਿਲਾਂ ਭਾਰਤੀ ਵਾਯੂ ਸੇਨਾ ਦੀ ਭਰਤੀ ਦੇਖੀ ਤੇ ਉਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ।
ਆਕਾਸ਼ਦੀਪ ਭਾਰਤੀ ਵਾਯੂ ਸੇਨਾ ਵਿੱਚ ਨੌਕਰੀ ਕਰਦਿਆਂ ਜਦੋਂ ਵੀ ਛੁੱਟੀ ਆਉਂਦਾ ਹੈ ਤਾਂ ਆਪਣੇ ਘਰ ਵਿੱਚ ਇੱਕ ਜਾਂ ਦੋ ਦਿਨ ਹੀ ਰੁਕਦਾ ਕਿਉਂਕਿ ਉਸ ਤੋਂ ਬਾਅਦ ਉਸ ਨੂੰ ਆਪਣੀ ਤਿਆਰੀ ਕਰਨ ਲਈ ਚੰਡੀਗੜ੍ਹ ਜਾਣਾ ਹੁੰਦਾ ਸੀ। ਜਿੱਥੇ ਉਸਨੇ ਆਪਣੀ ਮੰਜ਼ਿਲ ਨੂੰ ਫਤਿਹ ਕਰਨਾ ਸੀ ਇਸ ਮਿਹਨਤ ਦੌਰਾਨ ਜਦੋਂ ਉਹ ਸਮਾਂ ਆਇਆ ਤਾਂ ਪੂਰਾ ਪਰਿਵਾਰ ਖੁਸ਼ੀ ‘ਚ ਧਰਤੀ ਪੈਰ ਨਹੀਂ ਲੱਗਾ ਰਿਹਾ ਸੀ। ਹੁਣ ਆਕਾਸ਼ਦੀਪ ਇੱਕ ਸਿਪਾਹੀ ਤੋਂ ਲੈਫਟੀਨੈਂਟ ਬਣ ਗਿਆ ਸੀ ਜਿਵੇਂ ਹੀ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲੀ ਤਾਂ ਹਰ ਕੋਈ ਇਸ ਗਰੀਬ ਪਰਿਵਾਰ ਦੇ ਘਰ ਵਧਾਈਆਂ ਦੇਣ ਲਈ ਪਹੁੰਚਣ ਲੱਗਾ।

ਇਸ ਦੌਰਾਨ ਆਕਾਸ਼ਦੀਪ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਹਮੇਸ਼ਾ ਮਿਹਨਤ ਕਰਨ ਵਾਲਾ ਬੱਚਾ ਹੈ। ਉਹ ਖੁਦ ਵੀ ਭੱਠੇ ‘ਤੇ ਕੰਮ ਕਰਦੇ ਰਹੇ ਅਤੇ ਆਕਾਸ਼ ਦੀ ਵੀ ਕਦੇ ਉਨ੍ਹਾਂ ਨਾਲ ਭੱਠੇ ‘ਤੇ ਕੰਮ ਕੀਤਾ ਤੇ ਕਦੇ ਝੋਨਾ ਲੱਗਵਾਇਆ ਪਰ ਉਸਨੇ ਕਦੇ ਵੀ ਕਿਸੇ ਗੱਲ ਦਾ ਸ਼ਿਕਵਾ ਨਹੀਂ ਕੀਤਾ। ਅੱਡ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਆਈ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਹਰ ਪਰਿਵਾਰ ਵਿੱਚ ਬੱਚੇ ਇਸੇ ਤਰੀਕੇ ਨਾਲ ਕਾਮਯਾਬ ਹੋਣ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਸ ਦੇ ਨਾਲ ਹੀ ਆਕਾਸ਼ਦੀਪ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਦੋਨੇ ਭੈਣ ਭਰਾਵਾਂ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀਤੇ ਜਦੋਂ ਵੀ ਉਸ ਦਾ ਭਰਾ ਘਰ ਆਵੇਗਾ ਤਾਂ ਉਹ ਆਪਣੇ ਭਰਾ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰੇਗੀ। ਪਰ ਸਭ ਤੋਂ ਪਹਿਲਾਂ ਸਲੂਟ ਉਹ ਆਪਣੇ ਭਰਾ ਆਕਾਸ਼ਦੀਪ ਨੂੰ ਮਾਰੇਗੀ। ਅੱਜ ਜਦੋਂ ਆਕਾਸ਼ ਵੱਡਾ ਅਫਸਰ ਬਣ ਕੇ ਘਰ ਵਾਪਸ ਆਵੇਗਾ ਤਾਂ ਉਨ੍ਹਾਂ ਨੂੰ ਬੇਹਦ ਖੁਸ਼ੀ ਹੋਵੇਗੀ
ਇਸ ਦੇ ਨਾਲ ਹੀ ਆਕਾਸ਼ਦੀਪ ਦੀ ਮਾਤਾ ਨੇ ਕਿਹਾ ਕਿ ਉਹ ਬੇਹਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਹਮੇਸ਼ਾ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ। ਉਹਨਾਂ ਦੱਸਿਆ ਕਿ ਆਕਾਸ਼ ਦੇ ਹੁਣ ਭਾਰਤੀ ਫੌਜ ਵਿੱਚ ਵੱਡਾ ਅਫਸਰ ਬਣ ਗਿਆ ਹੈ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ।